ਜੰਗਲੀ ਜੀਵ ਮਹਿਕਮੇ ਵਲੋਂ ਬਿਆਸ ਦਰਿਆ ’ਚ ਛੱਡੇ ਗਏ ਲੁਪਤ ਹੋ ਰਹੀ ਪ੍ਰਜਾਤੀ ਦੇ ਘੜਿਆਲ
Published : Feb 14, 2021, 2:31 am IST
Updated : Feb 14, 2021, 2:31 am IST
SHARE ARTICLE
image
image

ਜੰਗਲੀ ਜੀਵ ਮਹਿਕਮੇ ਵਲੋਂ ਬਿਆਸ ਦਰਿਆ ’ਚ ਛੱਡੇ ਗਏ ਲੁਪਤ ਹੋ ਰਹੀ ਪ੍ਰਜਾਤੀ ਦੇ ਘੜਿਆਲ

ਟਾਂਡਾ ਉੜਮੜ, 13 ਫ਼ਰਵਰੀ (ਬਾਜਵਾ): ਜੰਗਲੀ ਜੀਵ ਮਹਿਕਮੇ ਵਲੋਂ ਪੰਜਾਬ ਸਰਕਾਰ ਨੇ ਘੜਿਆਲ ਮੁੜ ਵਸੇਵੇ ਦੇ ਵਕਾਰੀ ਪ੍ਰਾਜੈਕਟ ਅਧੀਨ ਟੀਮ ਨੇ ਬਿਆਸ ਕੰਜ਼ਰਵੇਸ਼ਨ ਰਿਜ਼ਰਵ ’ਚ ਲੁਪਤ ਹੁੰਦੀ ਜਾ ਰਹੀ ਪ੍ਰਜਾਤੀ ਦੇ ਘੜਿਆਲ ਛੱਡੇ ਹਨ । ਇਸ ਦੌਰਾਨ ਸਲੇਮਪੁਰ ਟਾਹਲੀ ਜੰਗਲ ਨਾਲ ਲਗਦੇ ਬਿਆਸ ਦਰਿਆ ਕੰਜ਼ਰਵੇਸ਼ਨ ਰਿਜ਼ਰਵ ਵਿਚ ਚੀਫ਼ ਵਾਈਲਡ ਲਾਈਫ਼ ਵਾਰਡਨ ਆਰ. ਕੇ. ਮਿਸ਼ਰਾ, ਕੰਜ਼ਰਵੇਟਰ ਆਫ਼ ਫ਼ਾਰੈਸਟ ਮੁਨੀਸ਼ ਕੁਮਾਰ, ਟੀ ਗਨਾਨਾਂ , ਫ਼ੀਲਡ ਡਾਇਰੈਕਟਰ ਛੱਤਬੀੜ ਚਿੜੀਆ ਘਰ ਐਮ. ਸੁਧਾਕਰ, ਵਣ ਮੰਡਲ ਅਫ਼ਸਰ ਜੰਗਲੀ ਜੀਵ ਗੁਰਸ਼ਰਨ ਸਿੰਘ,  ਕੋਆਰਡੀਨੇਟਰ ਡਬਲਯੂ. ਡਬਲਯੂ. ਐਫ਼. ਗੀਤਾਂਜਲੀ ਕੰਵਰ ਦੀ ਹਾਜ਼ਰੀ ’ਚ 23 ਘੜਿਆਲਾ ਨੂੰ ਛਡਿਆ ਗਿਆ ।
ਜਾਣਕਾਰੀ ਦਿੰਦੇ ਵਣ ਮੰਡਲ ਅਫ਼ਸਰ ਗੁਰਸ਼ਰਨ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਲੁਪਤ ਹੁੰਦੀ ਪ੍ਰਜਾਤੀ ਨੂੰ ਬਚਾਉਣ ਲਈ ਬਣਾਏ ਇਸ ਪ੍ਰਾਜੈਕਟ ਦਾ ਉਦੇਸ਼ ਘੜਿਆਲਾਂ ਦੀ ਪ੍ਰਜਨਨ ਆਬਾਦੀ ਨੂੰ ਸਥਾਪਤ ਕਰਨਾ ਹੈ ਜਿਸ ਦੇ ਚਲਦੇ ਪ੍ਰਾਜੈਕਟ ਦੇ ਪਹਿਲੇ ਫ਼ੇਸ ਵਿਚ 2017-18  ਦੌਰਾਨ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਅੰਮਿ੍ਰਤਸਰ ਅਤੇ ਤਰਨਤਾਰਨ ਵਿਚ 47 ਘੜਿਆਲ ਛੱਡੇ ਗਏ ਸਨ ਅਤੇ ਬਾਅਦ ਵਿਚ ਵਣ ਮਹਿਕਮੇ ਅਤੇ ਵਰਲਡ ਵਾਈਡ ਫ਼ੰਡ ਫ਼ਾਰ ਨੇਚਰ ਵਲੋਂ ਕਰਵਾਏ ਗਏ ਸੰਯੁਕਤ ਸਰਵੇਖਣ ਤੋਂ ਪਤਾ ਲਗਿਆ ਕਿ ਉਹ ਘੜਿਆਲ ਸਾਰੇ ਬਿਆਸ ਦਰਿਆ ਵਿਚ ਫੈਲ ਗਏ ਹਨ ।
ਅੱਜ ਪ੍ਰਾਜੈਕਟ ਦੇ ਦੂਜੇ ਫ਼ੇਸ ਵਿਚ ਟਾਂਡਾ ਦੇ ਇਸ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਨੂੰ ਚੁਣਿਆ ਗਿਆ ਹੈ ਜਿਸ ਦੇ ਟਾਪੂ ਘੜਿਆਲਾ ਲਈ ਅਨਕੂਲ ਹਨ । ਉਨ੍ਹਾਂ ਦਸਿਆ ਕਿ ਅੱਜ 23 ਘੜਿਆਲ ਛੱਡੇ ਗਏ ਹਨ । ਇਸ ਦੇ ਨਾਲ ਹੀ ਡਬਲਯੂ. ਡਬਲਯੂ. ਐਫ਼. ਅਤੇ ਵਣ ਮਹਿਕਮੇ ਦੀ ਇਕ ਨਿਗਰਾਨੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜੋ ਅਗਲੇ ਇਕ ਮਹੀਨੇ ਤਕ ਇਨ੍ਹਾਂ ਘੜਿਆਲਾ ਦਾ ਸਰਵੇਖਣ ਕਰੇਗੀ ਜਿਸ ਲਈ ਇਕ ਨਿਗਰਾਨੀ ਸਟੇਸ਼ਨ ਸਥਾਪਤ ਵੀ ਕੀਤਾ ਗਿਆ ਹੈ । ਇਸ ਮੌਕੇ ਮਹਿਕਮੇ ਦੀ ਸਮੂਹ ਟੀਮ ਮੌਜੂਦ ਸੀ ।  

ਫ਼ੋਟੋ : ਟਾਂਡਾ-ਰਿਵਰ

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement