
ਸਹੀ ਸਮਾਂ ਆਉਣ 'ਤੇ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦਿਤਾ ਜਾਵੇਗਾ : ਅਮਿਤ ਸ਼ਾਹ
ਨਵੀਂ ਦਿੱਲੀ, 13 ਫ਼ਰਵਰੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿਲ ਦਾ ਸੂਬੇ ਦੇ ਰੁਤਬੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਜੰਮੂ-ਕਸ਼ਮੀਰ ਨੂੰ ਢੁਕਵੇਂ ਸਮੇਂ 'ਤੇ ਪੂਰੇ ਰਾਜ ਦਾ ਦਰਜਾ ਦਿਤਾ ਜਾਵੇਗਾ |
ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿਲ, 2021 ਬਾਰੇ ਲੋਕ ਸਭਾ ਵਿਚ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਬਿਲ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ ਇਹ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਨਹੀਂ ਦੇਵੇਗਾ | ਉਨ੍ਹਾਂ ਕਿਹਾ ਕਿ ਮੈਂ ਮੁੜ ਕਹਿੰਦਾ ਹਾਂ ਕਿ ਇਸ ਬਿਲ ਦਾ ਜੰਮੂ-ਕਸ਼ਮੀਰ ਦੇ ਰਾਜ ਦੇ ਰੁਤਬੇ ਨਾਲ ਕੋਈ ਸਬੰਧ ਨਹੀਂ ਹੈ | ਰਾਜ ਨੂੰ ਇਕ ਢੁਕਵੇਂ ਸਮੇਂ 'ਤੇ ਸੂਬੇ ਨੂੰ ਰਾਜ ਦਾ ਦਰਜਾ ਦਿਤਾ ਜਾਵੇਗਾ | 4 ਜੀ ਇੰਟਰਨੈੱਟ ਸਹੂਲਤਾਂ ਬਹਾਲ ਕਰਨ ਦੇ ਦੋਸ਼ ਦੇ ਜਵਾਬ ਵਿਚ ਸ਼ਾਹ ਨੇ ਕਿਹਾ ਕਿ ਅਸਦੁਦੀਨ ਓਵੈਸੀ ਨੇ ਕਿਹਾ ਕਿ ਵਿਦੇਸ਼ੀ ਦਬਾਅ ਹੇਠ 2ਜੀ ਤੋਂ 4ਜੀ ਇੰਟਰਨੈੱਟ ਸੇਵਾ ਲਾਗੂ ਕੀਤੀ ਗਈ ਹੈ | ਉਹ ਨਹੀਂ ਜਾਣਦੇ ਕਿ ਇਹ ਯੂਪੀਏ ਸਰਕਾਰ ਨਹੀਂ ਸੀ ਜਿਸ ਦਾ ਉਸ ਨੇ ਸਮਰਥਨ ਕੀਤਾ ਸੀ | ਇਹ ਨਰਿੰਦਰ ਮੋਦੀ ਦੀ ਸਰਕਾਰ ਹੈ, ਜੋ ਦੇਸ਼ ਲਈ ਫ਼ੈਸਲੇ ਲੈਂਦੀ ਹੈ |
ਉਨ੍ਹਾਂ ਨੇ ਕਿਹਾ ਕਿ ਇਥੇ ਕਿਹਾ ਗਿਆ ਕਿ ਧਾਰਾ 370 ਨੂੰ ਹਟਾਉਣ ਵੇਲੇ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਦਾ ਕੀ ਹੋਇਆ? ਮੈਂ ਇਸ ਦਾ ਜਵਾਬ ਜ਼ਰੂਰ ਦਿਆਂਗਾ, ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ-370 'ਤੇ 17 ਮਹੀਨੇ ਵਿਚ ਵਿਰੋਧੀ ਧਿਰ ਸਾਡੇ ਤੋਂ ਹਿਸਾਬ ਮੰਗ ਰਿਹਾ ਹੈ | ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ 70 ਸਾਲਾਂ ਤਕ ਤੁਸੀਂ ਕੀ ਕੀਤਾ? ਉਨ੍ਹਾਂ ਕਿਹਾ ਕਿ ਪੀੜ੍ਹੀਆਂ ਤਕ ਜੰਮੂੁ-ਕਸ਼ਮੀਰ ਵਿਚ ਸ਼ਾਸਨ ਕਰਨ ਵਾਲੇ ਇਸ ਦਾ ਜਵਾਬ ਦੇਣ | ਅਮਿਤ ਸ਼ਾਹ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਕਾਰਨ ਜੰਮੂ-ਕਸ਼ਮੀਰ 'ਚ ਧਾਰਾ-370 ਲਾਗੂ ਸੀ | ਦੇਸ਼ ਵੋਟ ਬੈਂਕ ਦੀ ਰਾਜਨੀਤੀ ਨਾਲ ਨਹੀਂ ਚਲਦਾ |
ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਇਸ ਸਦਨ ਨੂੰ ਇਕ ਵਾਰ ਮੁੜ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰ ਕੇ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਸਮਝੋ | ਰਾਜਨੀਤੀ ਕਰਨ ਲਈ ਅਜਿਹਾ ਬਿਆਨ ਨਾ ਦਿਉ ਜੋ ਜਨਤਾ ਨੂੰ ਗੁਮਰਾਹ ਕਰਦਾ ਹੈ |
ਸ਼ਾਹ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਵੀ ਲੋਕਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਵਿਚ ਵੰਡ ਦਿੰਦੇ ਹਨ | ਕੀ ਕੋਈ ਮੁਸਲਮਾਨ ਅਧਿਕਾਰੀ ਹਿੰਦੂ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਜਾਂ ਹਿੰਦੂ ਅਧਿimageਕਾਰੀ ਮੁਸਲਮਾਨ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ? ਉਨ੍ਹਾਂ ਕਿਹਾ ਕਿ ਅਧਿਕਾਰੀ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੰਡਦੇ ਹਨ ਅਤੇ ਅਪਣੇ ਆਪ ਨੂੰ ਧਰਮ ਨਿਰਪੱਖ ਕਹਿੰਦੇ ਹਨ | (ਪੀਟੀਆਈ)