
ਭਾਖੜਾ ਦੇ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ ਘਟਿਆ
ਬਿਜਲੀ ਨਿਗਮ ਨੇ ਅਪਣੇ ਪਣ ਬਿਜਲੀ ਘਰਾਂ ਤੋਂ ਬਿਜਲੀ ਉਤਪਾਦਨ ਵਧਾਇਆ
ਪਟਿਆਲਾ, 13 ਫ਼ਰਵਰੀ (ਜਸਪਾਲ ਸਿੰਘ ਢਿੱਲੋਂ): ਭਾਖੜਾ ਦੇ ਪ੍ਰਾਜੈਕਟਾਂ ਜਿਨ੍ਹਾਂ 'ਚ ਭਾਖੜਾ, ਡੈਹਰ ਅਤੇ ਪੌਂਗ ਡੈਮ ਸ਼ਾਮਲ ਹਨ | ਇਨ੍ਹਾਂ ਸਾਰੇ ਹੀ ਡੈਮਾਂ ਦੀਆਂ ਝੀਲਾਂ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੋਈ ਹੈ ਜਿਸ ਨੂੰ ਲੈ ਕੇ ਭਾਖੜਾ ਪ੍ਰਬੰਧਕ ਬੋਰਡ ਦੇ ਸੀਨੀਅਰ ਅਧਿਕਾਰੀ ਪਾਣੀ ਦੀ ਨਿਕਾਸੀ ਵੀ ਉਸੇ ਦਰ ਨਾਲ ਵਧਾਈ ਜਾਂਦੀ ਹੈ ਜਿਸ ਨੂੰ ਬਰਸਾਤ ਦੀ ਭਵਿੱਖ ਬਾਣੀ ਨਾਲ ਜੋੜਿਆ ਜਾਂਦਾ ਹੈ | ਇਸ ਵਾਰ ਵੀ ਬੋਰਡ ਦੇ ਅਧਿਕਾਰੀ ਮੌਨਸੁੂਨ ਦੀ ਭਵਿੱਖਬਾਣੀ ਦਾ ਜਾਇਜ਼ਾ ਲੈ ਰਹੇ ਹਨ |
ਇਸ ਵਾਰ ਪਾਣੀ ਦੀ ਆਮਦ ਘਟਣ ਕਾਰਨ ਹੀ ਭਾਖੜਾ ਦੇ ਪਾ੍ਰਜੈਕਟਾਂ ਤੋਂ ਇਸ ਵੇਲੇ ਬਿਜਲੀ ਦਾ ਉਤਪਾਦਨ ਕਰੀਬ 72 ਲੱਖ ਯੂਨਿਟ ਹੋ ਰਿਹਾ ਹੈ ਜਦੋਂ ਕਿ ਪਿਛਲੇ ਸਾਲ ਇਥੇ ਬਿਜਲੀ ਉਤਪਾਦਨ 82 ਲੱਖ ਯੂ ਨਿਟ ਤੋਂ ਵਧੇਰੇ ਹੋ ਰਿਹਾ ਸੀ | ਇਸ ਦੇ ਉਲਟ ਪੰਜਾਬ ਬਿਜਲੀ ਨਿਗਮ ਨੇ ਅਪਣੇ ਪਣ ਬਿਜਲੀ ਘਰਾਂ ਦਾ ਉਤਪਾਦਨ ਵਧਾ ਲਿਆ ਹੈ, ਬਿਜਲੀ ਨਿਗਮ ਅਪਣੇ ਪਣ ਬਿਜਲੀ ਘਰਾਂ ਦਾ ਬਿਜਲੀ ਉਤਪਾਦਨ ਵਧਾ ਲਿਆ | ਪੰਜਾਬ ਬਿਜਲੀ ਨਿਗਮ ਦੇ ਅਪਣੇ ਪਣ ਬਿਜਲੀ ਘਰਾਂ 'ਚ ਰਣਜੀਤ ਸਾਗਰ ਡੈਮ, ਅਪਰਬਾਰੀ ਦੁਆਬ ਕੈਨਾਲ ਪ੍ਰਾਜੈਕਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰ, ਮੁਕੇਰੀਆਂ ਪਣ ਬਿਜਲੀ ਘਰ ਆਦਿ ਸ਼ਾਮਲ ਹਨ, ਦਾ ਬਿਜਲੀ ਉਤਪਾਦਨ ਜੋ ਪਿਛਲੇ ਸਾਲ 90 ਲੱਖ ਯੂਨਿਟ ਦੇ ਕਰੀਬ ਸੀ ਇਸ ਵਾਰ ਵਧ ਕੇ ਇਹ 100 ਲੱਖ ਯੂਨਿਟ ਦੇ ਕਰੀਬ ਹੋ ਰਹੀ ਦਸੀ ਜਾਂਦੀ ਹੈ | ਪਣ ਬਿਜਲੀ ਘਰਾਂ ਦਾ ਅਹਿਮ ਯੋਗਦਾਨ ਹੈ ਕਿਉਂਕਿ ਇਹ ਬਿਜਲੀ ਬਹੁਤ ਹੀ ਸਸਤੀਆਂ ਦਰਾਂ ਤੇ ਪ੍ਰਾਪਤ ਹੁੰਦੀ ਹੈ |
ਦਿਲਚਸਪ ਗੱਲ ਇਹ ਹੈ ਕਿ ਜੇ ਪੰਜਾਬ ਸਰਕਾਰ ਪimageਹਾੜੀ ਰਾਜਾਂ ਖ਼ਾਸਕਰ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਖੰਡ ਨਾਲ ਸਾਂਝੇ ਪ੍ਰਾਜੈਕਟ ਲਗਾ ਲਏ ਜਾਣ ਤਾਂ ਭਵਿੱਖ 'ਚ ਪੰਜਾਬ ਨੂੰ ਤਾਪ ਬਿਜਲੀ ਘਰਾਂ ਦੀ ਬਿਜਲੀ ਤੋਂ ਛੁਟਕਾਰਾ ਮਿਲ ਸਕਦਾ ਹੈ |