
ਸ਼ਰਾਬ ਤੋਂ ਖ਼ਜਾਨੇ ਵਿਚ 25 ਤੋਂ 30 ਕਰੋੜ ਰੁਪਇਆ ਆਵੇਗਾ
ਗੁਰਦਾਸਪੁਰ - ਹੁਸ਼ਿਆਰਪੁਰ ਵਿਚ ਰੈਲੀ ਕਰਨ ਤੋਂ ਬਾਅਦ ਰਾਹੁਲ ਗਾਂਦੀ ਨੇ ਗੁਰਦਾਸਪੁਰ ਵਿਚ ਰੈਲੀ ਕੀਤੀ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਦਾਨ ਨਵਜੋਤ ਸਿੱਧੂ ਵੀ ਸ਼ਾਮਲ ਸਨ। ਇਸ ਰੈਲੀ ਦੌਰਾਨ ਵੀ ਵਜੋਤ ਸਿੱਧੂ ਨੇ ਵਿਰੋਧੀਆਂ ਨੂੰ ਕਰੜੇ ਹੱਥੀਂ ਲਿਆ ਤੇ ਪੰਜਾਬ ਵਿਚੋਂ ਮਾਫ਼ੀਆ ਰਾਜ ਖ਼ਤਮ ਕਰਨ ਦੀ ਗੱਲ ਕੀਤੀ। ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਦੇਣ ਦੀ ਗੱਲ ਕਰਦਾ ਹੈ, ਉਸ ਨੂੰ ਕੋਈ ਪੁੱਛੇ ਕਿ ਕਿਉਂ 16 ਜਾਂ 17 ਸਾਲ ਦੀਆਂ ਮਹਿਲਾਵਾਂ ਨੂੰ ਭੁੱਲ ਗਿਆ?
Navjot Sidhu
ਇਹਨਾਂ ਨੂੰ ਪੈਸੇ ਦੇਣ ਦੀ ਗੱਲ ਕੇਜਰੀਵਾਲ ਤਾਂ ਕਰ ਰਿਹਾ ਕਿਉਂਕਿ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੀ ਵੋਟ ਹੈ ਤੇ ਬਾਕੀ ਸਭ ਖੋਟ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਵਿਅਕਤੀ ਨਕਲੀ ਸ਼ਰਾਬ ਪੀ ਕੇ ਨਹੀਂ ਮਰੇਗਾ ਕਿਉਂਕਿ ਸਾਡੀ ਸਰਕਾਰ ਆਉਣ 'ਤੇ ਨਕਲੀ ਸ਼ਰਾਬ ਨਹੀਂ ਮਿਲੇਗੀ। ਸ਼ਰਾਬ ਤੋਂ ਖ਼ਜਾਨੇ ਵਿਚ 25 ਤੋਂ 30 ਕਰੋੜ ਰੁਪਇਆ ਆਵੇਗਾ
Navjot Sidhu
ਤੇ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਮਾਫ਼ੀਆ ਮਾਰ ਕੇ ਕਰੀਬ 40 ਕਰੋੜ ਰੁਪਇਆ ਰੇਤ, ਸ਼ਰਾਬ, ਟਰਾਂਸਪੋਰਟ ਮਾਰ ਕੇ ਇਕ-ਇਕ ਨੌਜਵਾਨ ਨੂੰ ਇਕ ਬੱਸ ਦਾ ਪਰਮਿਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਮਹਿਲਾਵਾਂ ਲਈ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਆਈ ਤਾਂ ਪੰਜਾਬ ਦੀ ਹਰ ਮਹਿਲਾ ਨੂੰ ਮਹੀਨੇ ਦੇ 1100 ਰੁਪਏ ਅਤੇ ਸਾਲ ਦੇ 8 ਸਿਲੰਡਰ ਮੁਫ਼ਤ ਦਿੱਤੇ ਜਾਣਗੇ।