ਸੌਦਾ ਸਾਧ ਦੀਆਂ ਤਿਕੜਮਬਾਜ਼ੀਆਂ ’ਤੇ ਰੀਝ ਲਾਈ ਬੈਠੇ ਹਨ ਰਾਜ ਸੱਤਾ ਦੇ ਲਾਲਚੀ
Published : Feb 14, 2022, 12:02 am IST
Updated : Feb 14, 2022, 12:02 am IST
SHARE ARTICLE
image
image

ਸੌਦਾ ਸਾਧ ਦੀਆਂ ਤਿਕੜਮਬਾਜ਼ੀਆਂ ’ਤੇ ਰੀਝ ਲਾਈ ਬੈਠੇ ਹਨ ਰਾਜ ਸੱਤਾ ਦੇ ਲਾਲਚੀ

ਸਮਾਂ, ਸਥਾਨ ਅਤੇ ਲੋਕਾਂ ਦੀ ਮਨੋਦਿਸ਼ਾ ਬਦਲਣ ਨਾਲ ਬਹੁਤ ਸਾਰੇ ਢਹਿ ਗਏ ਹਨ ਕੂੜ ਦੇ ਕਿਲ੍ਹੇ

ਸਿਰਸਾ, 13 ਫ਼ਰਵਰੀ (ਸੁਰਿੰਦਰ ਪਾਲ ਸਿੰਘ) : ਜਿਹੜੇ ਇਨਸਾਨ ਮਨੋਵਿਗਿਆਨ ਦੀ ਸਮਝ ਰਖਦੇ ਹਨ ਕਿ ਉਹ ਜਾਣਦੇ ਹਨ ਕਿ ਧਰਮ ਦੀ ਆੜ ਹੇਠ ਦੁਨੀਆਂ ਦਾ ਵੱਡੇ ਤੋਂ ਵੱਡਾ ਗੁਨਾਹ ਵੀ ਛੁਪਾਇਆ ਜਾ ਸਕਦਾ ਹੈ ਅਤੇ ਵੱਡੇ ਪੱਧਰ ਤੇ ਮਨੁੱਖਤਾ ਦਾ ਘਾਣ ਵੀ ਕੀਤਾ ਜਾ ਸਕਦਾ ਹੈ। 
ਇਸੇ ਸੰਦਰਭ ਵਿਚ ਜੇ ਡੇਰਾ ਸਿਰਸਾ ਦੀ ਗੱਲ ਕਰੀਏ ਤਾਂ ਦੇਸ਼ ਦੀਆਂ ਮਾਨਯੋਗ ਅਦਾਲਤਾਂ ਨੇ ਭਾਵੇਂ ਸੌਦਾ ਸਾਧ ਨੂੰ ਦੋ ਵਾਰ ਦੂਹਰੀਆਂ ਸਜ਼ਾਵਾਂ ਦੇ ਕੇ ਜੇਲ ਭੇਜ ਦਿਤਾ ਹੈ ਪਰ ਸੌਦਾ ਸਾਧ ਵਲੋਂ ਚਲਾਏ ਗਏ ਮਿਸ਼ਨ ਦੇ ਬੱਝੇ ਉਸ ਦੇ ਸ਼ਰਧਾਲੂ ਅੱਜ ਵੀ ਡੇਰਾ ਮੁਖੀ ਦੇ ਆਦੇਸ਼ ਨੂੰ ਸਿਰ ਮੱਥੇ ਮੰਨ ਕੇ ਅਪਣੀਆਂ ਵੋਟਾਂ ਪਾਉਣ ਲਈ ਤੱਤਪਰ ਹਨ। 
ਰਾਜਨੀਤਕ ਵਿਸ਼ਲੇਸ਼ਕ ਦਸਦੇ ਹਨ ਕਿ ਹੁਣ ਜਦੋਂ ਪੰਜਾਬ ਵਿਚ ਚੋਣ ਪ੍ਰਚਾਰ ਅੰਤਮ ਪੜਾਅ ਵਿਚ ਹੈ ਤਾਂ ਹਰ ਪਾਰਟੀ ਦੇ ਉਮੀਦਵਾਰ ਦੀ ਜਿੱਤ ਹਾਰ ਵਿਚ ਡੇਰੇ ਦੀ ਮਹੱਤਵਪੂਰਨ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ਸੂਤਰ ਦਸਦੇ ਹਨ ਕਿ ਹੁਣ ਡੇਰੇ ਦੇ ਰਾਜਨੀਤਕ ਵਿੰਗ ਦੇ 15 ਪ੍ਰਮੁੱਖ ਅਹੁਦੇਦਾਰਾਂ ਨੇ ਪੰਜਾਬ ਦੇ ਵਿਧਾਨ ਸਭਾ ਖੇਤਰਾਂ ਦਾ ਦੌਰਾ ਸ਼ੁਰੂ ਕੀਤਾ ਹੋਇਆ ਹੈ ਅਤੇ ਉਹ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਹੁਦੇਦਾਰਾਂ ਤੋਂ ਫ਼ੀਡਬੈਕ ਵਿਚ ਰੁਝੇ ਹੋਏ ਹਨ। ਸੌਦਾ ਸਾਧ ਵਲੋਂ ਵਿਅਕਤੀਗਤ ਮੰਥਨ ਦੇ ਬਾਅਦ ਫ਼ੈਸਲਾ ਲਿਆ ਜਾਵੇਗਾ। ਪੰਜਾਬ ਵਿਚ 20 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ ਅਜਿਹੇ ਵਿਚ ਰਾਜਨੇਤਾਵਾਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਸੌਦਾ ਸਾਧ ਕਿਸ ਦਾ ਸਮਰਥਨ ਕਰੇਗਾ? 
ਉਂਝ ਖੱਬੇ ਪੱਖੀ ਪਾਰਟੀਆਂ ਨੂੰ ਛੱਡ ਪੰਜਾਬ ਚੋਣਾਂ ਵਿਚ ਸਮਰਥਨ ਲੈਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਸਿਰਸਾ ਡੇਰੇ ਵਿਚ ਆ ਕੇ ਸੌਦਾ ਸਾਧ ਦੇ ਦਰਬਾਰ ਵਿਚ ਮੱਥਾ ਟੇਕ ਕੇ ਅਪਣੀ ਹਾਜ਼ਰੀ ਦਰਜ ਕਰਾ ਚੁੱਕੇ ਹਨ। ਨੇੜਲੇ ਸੂਤਰ ਇਹ ਸੱਚਾਈ ਵੀ ਦਸਦੇ ਹਨ ਕਿ ਡੇਰੇ ਦਾ ਰਾਜਨੀਤਕ ਵਿੰਗ ਰਾਜਨੀਤੀਵਾਨਾਂ ਤੋਂ ਵੀ ਅੱਗੇ ਜਾ ਕੇ ਸੋਚਦਾ ਹੈ ਅਤੇ ਡੇਰੇ ਦੇ ਰਾਜਨੀਤਕ ਵਿੰਗ ਨੂੰ ਰਾਜਨੀਤੀਵਾਨਾਂ ਨੂੰ ਉਗਲਾਂ ’ਤੇ ਨਚਾਉਣ ਵੱਲ ਚੰਗੀ ਤਰ੍ਹਾਂ ਆਉਂਦਾ ਹੈ ਕਿਉਂਕਿ ਡੇਰੇ ਦਾ ਰਾਜਨੀਤਕ ਵਿੰਗ ਵਿਚ ਰਾਜਨੀਤੀ ਦੀ ਪਰਪੱਕ ਅਤੇ ਅਗਾਊਂ ਸੂਝ ਵਾਲੇ ਵਿਅਕਤੀ ਸ਼ਾਮਲ ਹਨ। 
ਅੰਦਰੋ-ਅੰਦਰੀ ਦੀ ਚਰਚਾ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਡੇਰਾ ਇਸ ਵਾਰ ਕਿਸੇ ਇਕ ਪਾਰਟੀ ਨੂੰ ਸਮਰਥਨ ਦੀ ਬਜਾਏ ਉਮੀਦਵਾਰ ਅਨੁਸਾਰ ਫ਼ੈਸਲੇ ਲੈ ਸਕਦਾ ਹੈ ਅਤੇ ਅਜਿਹਾ ਡੇਰੇ ਦੀ ਗੁਪਤ ਰਣਨੀਤੀ ਅਨੁਸਾਰ ਪਹਿਲੀ ਵਾਰ ਨਹੀਂ ਹੋ ਰਿਹਾ। ਡੇਰਾ ਮੁਖੀ ਦਾ ਅਪਣਾ ਕੁੜਮ ਵੀ ਇਸ ਵਾਰ ਹਲਕਾ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੈ। ਆਉਣ ਵਾਲੀ 20 ਫ਼ਰਵਰੀ ਨੂੰ ਪੰਜਾਬ ਦੀਆਂ117 ਸੀਟਾਂ ਲਈ ਵੋਟਾਂ ਪੈਣੀਆਂ ਹਨ। ਇਸ ਲਈ ਡੇਰੇ ਦੇ ਰਾਜਨੀਤਕ ਵਿੰਗ ਨੇ ਹੁਣ ਸਿਰਸਾ ਦੀ ਬਜਾਏ ਪੰਜਾਬ ਵਿਚ ਹੀ ਡੇਰਾ ਲਾ ਲਿਆ ਹੈ ਅਤੇ ਡੇਰੇ ਦੇ ਰਾਜਨੀਤਕ ਵਿੰਗ ਦੇ ਚੈਅਰਮੈਨ ਰਾਮ ਸਿੰਘ ਅਪਣੀ ਟੀਮ ਨਾਲ ਪੰਜਾਬ ਦੌਰੇ ਉਤੇ ਹਨ। 
ਇਸ ਤੋਂ ਇਲਾਵਾ ਰਾਜਨੀਤਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਹਰ ਰੋਜ਼ ਦੋ ਤਿੰਨ ਜ਼ਿਲ੍ਹਿਆਂ ਵਿਚ ਮੀਟਿੰਗਾਂ ਕਰ ਕੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਭੰਗੀਦਾਸਾਂ ਅਤੇ ਹੋਰ ਪੈਰੋਕਾਰਾਂ ਨਾਲ ਵੋਟ ਚਰਚਾ ਕਰ ਕੇ ਪੂਰਾ ਰੀਕਾਰਡ ਤਿਆਰ ਕਰ ਰਹੇ ਹਨ। ਡੇਰੇ ਦਾ ਰਾਸ਼ਟਰੀ ਪੱਧਰ ਦਾ ਰਾਜਨੀਤਕ ਵਿੰਗ ਵਿਧਾਨ ਸਭਾ ਹਲਕੇ ਅਨੁਸਾਰ ਮਿਲੀ ਫ਼ੀਡਬੈਕ ਦਾ ਡਾਟਾ ਇਕੱਠਾ ਹੋਣ ਦੇ ਬਾਅਦ ਡੇਰਾ ਮੁਖੀ ਕੋਲ ਆ ਜਾਵੇਗਾ। 
ਦੂਜੇ ਪਾਸੇ ਖੱਬੀਆਂ ਪਾਰਟੀਆਂ ਨੂੰ ਛੱਡ ਰਾਜਨੀਤਕ ਭੁੱਖ ਦੇ ਸਤਾਏ ਉਮੀਦਵਾਰ ਇਸ ਭਰਮ ਦਾ ਸ਼ਿਕਾਰ ਹਨ ਕਿ ਉਹ ਡੇਰੇ ਅੱਗੇ ਵਿਛ ਕੇ 5 ਸਾਲ ਲਈ ਰਾਜਨੀਤਕ ਪੌੜੀ ਚੜ੍ਹ ਕੇ ਰਾਜਸਤਾ ਦੇ ਖੂਬਸੂਰਤ ਝੂਟੇ ਲੈ ਸਕਣਗੇ ਪਰ ਉਹ ਇਹ ਨਹੀਂ ਜਾਣਦੇ ਕਿ ਹਾਥੀ ਜੋ ਦੰਦ ਵਿਖਾਉਂਦਾ ਹੈ ਉਨ੍ਹਾਂ ਨਾਲ ਖਾਂਦਾ ਨਹੀਂ ਸਗੋਂ ਹਾਥੀ ਦੇ ਖਾਣ ਵਾਲੇ ਦੰਦ ਹੋਰ ਹੁੰਦੇ ਹਨ।  

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement