ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਹੋਈ ਦੋਫ਼ਾੜ, ਬੂਟਾ ਸਿੰਘ ਬੁਰਜਗਿੱਲ ਨੂੰ ਜਥੇਬੰਦੀ ਵਿਚੋਂ ਕੀਤਾ ਗਿਆ ਬਰਖ਼ਾਸਤ 

By : KOMALJEET

Published : Feb 14, 2023, 8:56 pm IST
Updated : Feb 14, 2023, 8:56 pm IST
SHARE ARTICLE
Punjab News
Punjab News

ਮਨਜੀਤ ਧਨੇਰ ਕਾਰਜਕਾਰੀ ਪ੍ਰਧਾਨ ਅਤੇ ਹਰਨੇਕ ਸਿੰਘ ਮਹਿਮਾ ਬਣੇ ਕਾਰਜਕਾਰੀ ਜਨਰਲ ਸਕੱਤਰ

ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅੱਜ ਪੂਰੀ ਤਰ੍ਹਾਂ ਦੋਫ਼ਾੜ ਹੋ ਗਈ। ਜਥੇਬੰਦੀ ਵਿਚੋਂ ਪਿਛਲੇ ਦਿਨੀਂ ਕੱਢੇ ਗਏ ਆਗੂਆਂ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਬੁਲਾਈ ਸੂਬਾ ਪੱਧਰੀ ਜਨਰਲ ਕੌਂਸਲ ਦੀ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਮੇਤ ਸੂਬਾਈ ਆਗੂ ਜਗਮੋਹਣ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਨੂੰ ਜਥੇਬੰਦੀ ਵਿੱਚੋਂ ਖਾਰਜ ਕਰ ਦਿੱਤਾ ਗਿਆ। ਇਹ ਫੈਸਲਾ ਯੂਨੀਅਨ ਦੇ ਮਨਜੀਤ ਸਿੰਘ ਧਨੇਰ ਵਲੋਂ ਲਿਆ ਗਿਆ ਹੈ ਅਤੇ ਬਰਖ਼ਾਸਤ ਕਰਦਿਆਂ ਨਵੇਂ ਅਹੁਦੇਦਾਰ ਚੁਣਨ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ : 4 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ITBP ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਵੀਂ ਚੁਣੀ ਗਈ ਸੱਤ ਮੈਂਬਰੀ ਕਾਰਜਕਾਰੀ ਸੂਬਾ ਕਮੇਟੀ ਵਿਚ ਮਨਜੀਤ ਸਿੰਘ ਧਨੇਰ ਨੂੰ ਪ੍ਰਧਾਨ, ਹਰਨੇਕ ਸਿੰਘ ਮਹਿਮਾ ਨੂੰ ਜਨਰਲ ਸਕੱਤਰ, ਗੁਰਦੀਪ ਸਿੰਘ ਰਾਮਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵੰਤ ਸਿੰਘ ਉੱਪਲੀ ਨੂੰ ਖ਼ਜਾਨਚੀ, ਹਰੀਸ਼ ਨੱਢਾ ਨੂੰ ਮੀਤ ਪ੍ਰਧਾਨ , ਅੰਗਰੇਜ਼ ਸਿੰਘ ਪ੍ਰੈਸ ਸਕੱਤਰ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਸੂਬਾ ਕਮੇਟੀ ਮੈਂਬਰ ਵਜੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ।

 ਜਨਰਲ ਕੌਂਸਲ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ,ਕਿਸਾਨ ਲਹਿਰ ਦੇ ਅਤੇ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਨਵੇਂ ਚੁਣੇ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦਾਅਵਾ ਕੀਤਾ ਕਿ ਅੱਜ ਦੀ ਜਨਰਲ ਕੌਂਸਲ ਵਿੱਚ 14 ਜ਼ਿਲ੍ਹਿਆਂ ਵਿੱਚੋਂ ਕਰੀਬ 500 ਜਨਰਲ ਕੌਂਸਲ ਮੈਂਬਰਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਗੰਭੀਰ ਬਹਿਸ ਵਿਚਾਰ ਕੀਤੀ। 

ਇਹ ਵੀ ਪੜ੍ਹੋ :  ਜੇਕਰ ਤੁਸੀਂ ਵੀ ਪੀਂਦੇ ਹੋ ਖੜ੍ਹੇ ਹੋ ਕੇ ਪਾਣੀ ਤਾਂ ਹੋ ਜਾਓ ਸਾਵਧਾਨ!

ਮੀਟਿੰਗ ਦੌਰਾਨ ਧੰਨੇਰ ਸਹਿਤ ਹੋਰਨਾਂ ਆਗੂਆਂ ਨੂੰ ਜਥੇਬੰਦੀ ਵਿੱਚੋਂ ਖਾਰਜ ਕਰਨ ਦੇ ਫੈਸਲੇ ਨੂੰ ਰੱਦ ਕਰਦਿਆਂ ਇਨ੍ਹਾਂ ਆਗੂਆਂ ਨੂੰ ਬਹਾਲ ਕਰਨ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਹਿਤ ਉਸ ਦੇ ਸਾਥੀਆਂ 'ਤੇ ਦਿੱਲੀ ਕਿਸਾਨ ਮੋਰਚੇ ਦੌਰਾਨ ਏਜੰਸੀਆਂ ਅਤੇ ਸਰਕਾਰ ਨਾਲ ਸਾਂਝ ਭਿਆਲੀ ਵਾਲੇ ਅਮਲ ਸਬੰਧੀ ਦੋਸ਼ ਲਗਾਉਂਦਿਆਂ ਅੱਜ ਦੀ ਜਨਰਲ ਕੌਂਸਲ ਮੀਟਿੰਗ ਬੁਲਾਉਣ ਦਾ ਤਰਕ ਦਿੱਤਾ। ਜਾਣਕਾਰੀ ਅਨੁਸਾਰ ਇਸ ਕਮੇਟੀ ਦੀ ਅਗਵਾਈ ਵਿੱਚ ਨਵੀਂ ਮੈਂਬਰਸ਼ਿਪ ਕਰ ਕੇ ਸੂਬਾਈ ਇਜਲਾਸ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM