
ਮ੍ਰਿਤਕ ਸੋਹਣ ਲਾਲ ਉਰਫ਼ ਸੋਨੂੰ ਕਠੂਆ ਦੇ ਵਾਰਡ ਨੰਬਰ-17 ਦਾ ਰਹਿਣ ਵਾਲਾ ਸੀ।
ਪਠਾਨਕੋਟ - ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ’ਤੇ ਇਕ ਫਾਰਚੂਨਰ ਕਾਰ ਅੱਗੇ ਗਾਂ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਕੇ ਸੜਕ ਦੇ ਦੂਜੇ ਪਾਸੇ ਜਾ ਪਲਟੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਸੋਹਣ ਲਾਲ ਉਰਫ਼ ਸੋਨੂੰ ਕਠੂਆ ਦੇ ਵਾਰਡ ਨੰਬਰ-17 ਦਾ ਰਹਿਣ ਵਾਲਾ ਸੀ। ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰ-2 ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ।
ਕਠੂਆ ਦੇ ਵਾਰਡ ਨੰਬਰ-17 ਦੇ ਵਸਨੀਕ ਲਵੀਸ਼ ਵਰਮਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਉਸ ਦੀ ਵੱਡੀ ਭੈਣ ਈਸ਼ਕਾਂ ਦਾ ਵਿਆਹ ਪਠਾਨਕੋਟ ’ਚ ਹੋਇਆ ਸੀ। ਭੈਣ ਦੇ ਘਰ ਬੱਚੇ ਨੇ ਜਨਮ ਲਿਆ, ਜਿਸ ਦਾ ਪਤਾ ਲੈਣ ਲਈ ਸੋਹਣ ਲਾਲ ਆਪਣੀ ਫਾਰਚੂਨਰ ’ਚ ਰਾਤ 10.30 ਵਜੇ ਕਠੂਆ ਤੋਂ ਪਠਾਨਕੋਟ ਗਿਆ ਸੀ। ਰਾਤ 11:30 ਵਜੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਸੋਹਣ ਲਾਲ ਦਾ ਇਕ ਸਿਨੇਮਾ ਨੇੜੇ ਹਾਦਸਾ ਹੋ ਗਿਆ ਹੈ। ਜਦੋਂ ਉਹ ਮੌਕੇ ’ਤੇ ਪਠਾਨਕੋਟ ਪਹੁੰਚਿਆ ਤਾਂ ਦੇਖਿਆ ਕਿ ਉਸ ਦੇ ਸੋਹਣ ਲਾਲ ਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਕੇ ਸੜਕ ਦੇ ਦੂਜੇ ਪਾਸੇ ਪਲਟ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।