Punjab News : ਕੇਂਦਰੀ ਟੀਮ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਜਾਰੀ ਕੀਤਾ ਮੰਗ ਪੱਤਰ, ਪੜ੍ਹੋ, ਕੀ-ਕੀ ਕੀਤੀ ਜਾਵੇਗੀ ਮੰਗ

By : BALJINDERK

Published : Feb 14, 2025, 6:15 pm IST
Updated : Feb 14, 2025, 6:15 pm IST
SHARE ARTICLE
ਕੇਂਦਰੀ ਟੀਮ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਤਸਵੀਰ
ਕੇਂਦਰੀ ਟੀਮ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਤਸਵੀਰ

Punjab News : ਕਿਸਾਨ ਅੰਦੋਲਨ ਦੌਰਾਨ ਮੰਨੀਆਂ ਜਾ ਚੁੱਕੀਆ ਮੰਗਾਂ ਅਤੇ ਵੱਖ- ਵੱਖ ਸਮੇਂ ਦੌਰਾਨ ਕਿਸਾਨਾਂ ਸਾਹਮਣੇ ਆਈਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ 

Punjab News in Punjabi : ਕੇਂਦਰੀ ਟੀਮ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਮੰਗ ਪੱਤਰ ਜਾਰੀ ਕੀਤਾ ਹੈ, ਆਓ ਜਾਣਦੇ ਹਾਂ ਕਿ ਮੰਗ ਪੱਤਰ ਵਿਚ ਕੀ-ਕੀ ਮੰਗ ਕੀਤੀ ਜਾਵੇਗੀ। 

ਕਿਸਾਨ ਅੰਦੋਲਨ ਦੌਰਾਨ ਮੰਨੀਆਂ ਜਾ ਚੁੱਕੀਆ ਮੰਗਾਂ ਅਤੇ ਵੱਖ- ਵੱਖ ਸਮੇਂ ਦੌਰਾਨ ਕਿਸਾਨਾਂ ਸਾਹਮਣੇ ਆਈਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ 

1. ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ C²+50% ਫਾਰਮੂਲੇ ਅਨੁਸਾਰ ਸਾਰੀਆਂ ਫ਼ਸਲਾਂ ਤੇ MSP ਦਾ ਗਰੰਟੀ ਕਾਨੂੰਨ ਲਾਗੂ ਕੀਤਾ ਜਾਵੇ।
2. ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ ਕਰਜ਼ ਮੁਕਤੀ ਦੀ ਮੰਗ। 
3. 2013 ਤੋਂ ਪਹਿਲਾਂ ਦੇ ਭੂਮੀ ਅਧਿਗ੍ਰਹਿਣ ਬਿੱਲ ਨੂੰ ਮੁੜ ਤੋਂ ਪ੍ਰਭਾਵੀ ਢੰਗ ਨਾਲ ਮੁੜ ਲਾਗੂ ਕਰਨ ਅਤੇ ਅਤਿ ਜਰੂਰੀ ਹਾਲਤਾਂ ਵਿੱਚ ਕਿਸਾਨਾਂ ਦੀ ਸਹਿਮਤੀ ਨਾਲ ਮਾਰਕੀਟ ਰੇਟ ਤੋਂ 4 ਗੁਣਾ ਵੱਧ ਰੇਟ ਦੇਣ ਦੀ ਮੰਗ।
4. ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ, ਦੋਸ਼ੀ ਮੰਤਰੀ ਅਜੈ ਮਿਸ਼ਰਾ ਟਹਿਣੀ ਨੂੰ ਅਹੁਦੇ ਤੋਂ ਬਰਖਾਸਤ ਕਰ ਜੇਲ੍ਹ ਭੇਜਣ ਅਤੇ ਦੋਸ਼ੀ ਆਸ਼ੀਸ਼ ਮਿਸ਼ਰਾ ਟਹਿਣੀ ਨੂੰ ਜੇਲ੍ਹ ਵਿੱਚ ਬੰਦ ਕਰਨ ਦੀ ਮੰਗ।
5. ਭਾਰਤ ਦੇ WTO ਵਿੱਚੋ ਬਾਹਰ ਆਉਣ ਅਤੇ ਬਾਹਰੋਂ ਆ ਰਹੀ ਆ ਵਸਤੂਆਂ ਤੇ ਇੰਪੋਰਟ ਡਿਊਟੀ ਲਗਾ ਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪ੍ਰਭਾਵਸ਼ਾਲੀ ਭਾਅ ਦੇਣਾ ਯਕੀਨੀ ਬਣਾਉਣ ਦੀ ਮੰਗ।
6. 58 ਸਾਲ ਤੋਂ ਉੱਪਰ ਉਮਰ ਦੇ ਕਿਸਾਨਾ ਅਤੇ ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਮੰਗ।
7. ਦਿੱਲੀ ਕਿਸਾਨੀ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਅਤੇ ਅੰਦੋਲਨ ਦੌਰਾਨ ਸਾਰੇ ਦੇਸ਼ ਵਿੱਚ ਦਰਜ ਪਰਚੇ ਰੱਦ ਕਰਨ ਦੀ ਮੰਗ।
8. ਬਿਜਲੀ ਸੋਧ ਬਿੱਲ 2020 ਨੂੰ ਪੂਰਨ ਤੌਰ ਤੇ ਰੱਦ ਕਰਨ ਅਤੇ ਚਿੱਪ ਵਾਲੇ ਮੀਟਰ ਲਗਾਉਣ ਉੱਪਰ ਰੋਕ ਲਗਾਉਣ ਦੀ ਮੰਗ।
9. ਮਜਦੂਰਾਂ ਲਈ ਸਾਲ ਭਰ 200 ਦਿਨ ਨਰੇਗਾ ਦੇ ਰੁਜ਼ਗਾਰ ਅਤੇ 700 ਰੁਪਏ ਦਿਹਾੜੀ ਦੇਣ ਦੀ ਮੰਗ।
10. ਨਕਲੀ ਬੀਜ,ਨਕਲੀ ਖਾਦਾਂ ਅਤੇ ਦਵਾਈਆਂ ਦੇ ਮਿਲਾਵਟ ਖੋਰਾ ਉੱਪਰ ਕਾਰਵਾਈ ਕਰਨ,ਸਰਕਾਰ ਦੁਬਾਰਾ ਅਸਲੀ, ਚੰਗੀ ਕੁਆਲਿਟੀ ਦੇ ਬੀਜ ਖਾਦਾਂ ਮੁਹੱਈਆ ਕਰਾਉਣ ਅਤੇ ਖੇਤੀ ਸੈਕਟਰ ਨੂੰ ਪੋਲਿਊਸ਼ਨ ਐਕਟ ਤੋਂ ਬਾਹਰ ਕੱਢਣ ਦੀ ਮੰਗ।
11. ਮਿਰਚ ਅਤੇ ਹਲਦੀ ਲਈ ਵੱਖਰੇ ਤੌਰ ਤੇ ਅਯੋਗ ਬਣਾਉਣ ਦੀ ਮੰਗ।
12. ਆਦਿਵਾਸੀਆਂ ਦੀ ਭਲਾਈ ਲਈ ਸੰਵਿਧਾਨ ਦੀ ਪੰਜ(5)ਸੂਚੀ ਲਾਗੂ ਕਰ ਫੈਕਟਰੀ ਮਾਲਕਾ ਵੱਲੋ ਆਦਿਵਾਸੀਆਂ ਦੀ ਜਮੀਨ ਉੱਪਰ ਧੱਕੇ ਨਾਲ ਕੀਤੇ ਜਾ ਰਹੇ ਕਬਜੇ ਰੋਕਣ ਦੀ ਮੰਗ।

(For more news apart from  Before meeting with central team, farmers' organizations issued demand letter News in Punjabi, stay tuned to Rozana Spokesman)
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement