
ਪਾਰਟੀ ਨੇ 12 ਸੂਬਿਆਂ ਦੇ ਇੰਚਾਰਜ ਵੀ ਬਦਲੇ
ਨਵੀਂ ਦਿੱਲੀ : ਕਾਂਗਰਸ ਨੇ ਅੱਜ ਦੇਸ਼ ਭਰ ’ਚ ਪਾਰਟੀ ਦੇ ਕਈ ਅਹੁਦੇਦਾਰਾਂ ਨੂੰ ਬਦਲ ਦਿਤਾ। ਭੂਪੇਸ਼ ਬਘੇਲ ਪੰਜਾਬ ਦੇ ਜਨਰਲ ਸਕੱਤਰ ਹੋਣਗੇ, ਜਦਕਿ ਡਾ. ਸੱਈਅਦ ਨਸੀਰ ਹੁਸੈਨ ਜੰਮੂ ਅਤੇ ਕਸ਼ਮੀਰ ਦੇ ਜਨਰਲ ਸਕੱਤਰ ਹੋਣਗੇ।
ਇਸ ਤੋਂ ਇਲਾਵਾ ਪਾਰਟੀ ਨੇ 12 ਸੂਬਿਆਂ ਦੇ ਇੰਚਾਰਜ ਵੀ ਬਦਲੇ ਹਨ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਲੋਂ ਜਾਰੀ ਸੂਚਨਾ ਅਨੁਸਾਰ ਬੀ.ਕੇ. ਹਰੀਪ੍ਰਸਾਦ ਹਰਿਆਣਾ ਦੇ ਇੰਚਾਰਜ ਹੋਣਗੇ। ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਮਾਮਲਿਆਂ ਦੇ ਇੰਚਾਰਜ ਰਜਨੀ ਪਾਟਿਲ ਹੋਣਗੇ।
ਮੱਧ ਪ੍ਰਦੇਸ਼ ’ਚ ਹਰੀਸ਼ ਚੌਧਰੀ, ਤਾਮਿਲਨਾਡੂ ਅਤੇ ਪੁਦੂਚੇਰੀ ’ਚ ਗਿਰੀਸ਼ ਚੋਡਾਂਕਰ, ਓਡੀਸ਼ਾ ’ਚ ਅਜੈ ਕੁਮਾਰ ਲਾਲੂ, ਝਾਰਖੰਡ ’ਚ ਕੇ. ਰਾਜੂ, ਤੇਲੰਗਾਨਾ ’ਚ ਮੀਨਾਕਸ਼ੀ ਨਟਰਾਜਨ, ਮਣੀਪੁਰ ਤ੍ਰਿਪੁਰਾ, ਸਿੱਕਿਮ ਅਤੇ ਨਾਗਾਲੈਂਡ ’ਚ ਸਪਤਾਗਿਰੀ ਸੰਕਾਰ ਉਲਾਕਾ ਅਤੇ ਬਿਹਾਰ ’ਚ ਕ੍ਰਿਸ਼ਨ ਅੱਲਾਵਰੂ ਇੰਚਾਰਜ ਦਾ ਅਹੁਦਾ ਸੰਭਾਲਣਗੇ।