ਸੁਣੋ 40 ਸਾਲ ਮਗਰੋਂ ਸੱਜਣ ਕੁਮਾਰ ਦੇ ਦੋਸ਼ੀ ਕਰਾਰ ਦੇਣ ’ਤੇ ਪੀੜਤ ਲੋਕ ਕੀ ਬੋਲੇ

By : JUJHAR

Published : Feb 14, 2025, 1:44 pm IST
Updated : Feb 14, 2025, 1:47 pm IST
SHARE ARTICLE
Listen to what the victims said after 40 years on Sajjan Kumar's conviction
Listen to what the victims said after 40 years on Sajjan Kumar's conviction

ਕਿਹਾ, ਸਿੱਖਾਂ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਦਰਿੰਦਿਆਂ ਨੇ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਸੀ

1984 ਵਿਚ ਜੋ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਸੀ, ਦਿੱਲੀ ’ਚ ਹਜ਼ਾਰਾਂ ਸਿੱਖ ਪਰਿਵਾਰਾਂ ’ਤੇ ਜ਼ੁਲਮ ਹੋਏ ਤੇ ਹਜ਼ਾਰਾਂ ਸਿੱਖਾਂ ਨੂੰ ਸ਼ਰ੍ਹੇਆਮ ਕਤਲ ਕੀਤਾ ਗਿਆ। ਇਸ ਮਾਮਲੇ ’ਚ 40 ਸਾਲਾਂ ਬਾਅਦ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਇਸ ਜ਼ੁਲਮ ਦੇ ਸ਼ਿਕਾਰ ਹੋਏ ਇਕ ਸਿੱਖ ਪਰਿਵਾਰ ਦੇ ਇਕ ਮੈਂਬਰ ਜਗਮੋਹਨ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਕਤਲੇਆਮ ਪੀੜਤ ਰਿਸ਼ੀਕੇਸ਼ ਯੂਪੀ ਤੋਂ ਆਇਆ ਹਾਂ।È

ਉਨ੍ਹਾਂ ਕਿਹਾ ਕਿ ਸਾਡੇ ’ਤੇ 1983, 1984 ਤੇ 1987 ਵਿਚ ਤਿੰਨ ਵਾਰ ਸਾਡੇ ’ਤੇ ਹਮਲੇ ਕੀਤੇ ਗਏ ਤੇ ਮਜਬੂਰ ਹੋ ਕੇ ਸਾਨੂੰ ਦਿੱਲੀ ਛੱਡ ਕੇ ਪੰਜਾਬ ਵਾਪਸ ਆਉਣਾ ਪਿਆ।  ਉਨ੍ਹਾਂ ਕਿਹਾ ਕਿ ਉਹ ਵਕਤ ਬਹੁਤ ਹੀ ਭਿਆਨਕ ਤੇ ਦਰਦਨਾਕ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਾਡੇ ਨਾਲ ਖਾਂਦੇ ਪੀਂਦੇ ਸੀ ਉਨ੍ਹਾਂ ਨੇ ਹੀ ਸਾਡੇ ਤੇ ਸਾਡੇ ਪਰਿਵਾਰਾਂ ’ਤੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਉਸ ਵਕਤ ਸਾਡਾ ਲੱਗਭਗ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ।

ਉਨ੍ਹਾਂ ਕਿਹਾ ਕਿ ਅਸੀਂ ਆਰਥਕ ਤੰਗੀ ਤੋਂ ਇੰਨੇ ਪ੍ਰੇਸ਼ਾਨ ਹੋ ਗਏ ਸਨ ਕਿ ਸਾਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਪੰਜਾਬ ਮੁੜਨਾ ਪਿਆ। ਉਨ੍ਹਾਂ ਕਿਹਾ ਕਿ ਉਸ ਵਕਤ ਮੇਰੀ ਉਮਰ 30 ਸਾਲ ਸੀ ਤੇ ਸਾਡੇ ਘਰਾਂ ’ਤੇ ਪੱਥਰ ਮਾਰੇ ਗਏ, ਸਾਡੇ ਘਰਾਂ ਨੂੰ ਅੱਗ ਲਗਾ ਦਿਤੀ ਗਈ, ਸਾਡੇ ਵਿਰੁਧ ਪ੍ਰਦਰਸ਼ਨ ਕੀਤੇ ਗਏ ਤੇ ਨਾਹਰੇ ਲਗਾਏ ਗਏ ਕਿ ਸਿੱਖਾਂ ਨੂੰ ਦਿੱਲੀ ’ਚੋਂ ਕੱਢੋ, ਅਸੀਂ ਦਿੱਲੀ ਵਿਚ ਸਿੱਖਾਂ ਨੂੰ ਨਹੀਂ ਰਹਿਣ ਦੇਵਾਂਗੇ।

ਇਕ ਪੀੜਤ ਚਰਨਜੀਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਸਾਡਾ ਮੁਲਕ ਅਜ਼ਾਦ  ਹੋਇਆ ਤਾਂ ਉਦੋਂ ਤੋਂ ਹੀ ਸਿੱਖਾਂ ਨੇ ਅੱਗੇ ਹੋ-ਹੋ ਕੇ ਸ਼ਹਾਦਤਾਂ ਦਿਤੀ, ਸੱਭ ਦੀ ਮਾਲੀ ਮਦਦ ਕੀਤੀ ਤੇ ਇੱਥੋਂ ਤੱਕ ਪੰਜਾਬ ਦੇ ਰਾਜਿਆਂ ਤੇ ਰਜਵਾੜਿਆਂ ਨੇ ਆਰਮੀ ਲਈ ਸੱਭ ਤੋਂ ਵੱਧ ਮਾਲੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸੱਭ ਤੋ ਵੱਧ ਤਖ਼ਲੀਫ਼ ਉਦੋਂ ਹੋਈ ਜਦੋਂ ਭਾਰਤ ਮਾਤਾ ਨੂੰ ਆਪਣੀ ਮਾਂ ਮੰਨਣ ਵਾਲੀ ਸਿੱਖ ਕੌਮ ਇੰਨੀ ਓਪਰੀ,

ਇੰਨੀ ਪਰਾਈ ਤੇ ਇੰਨੀ ਅੱਖਾਂ ਵਿਚ ਰੜਕਣ ਵਾਲੀ ਬਣ ਗਈ ਕਿ ਘਰਾਂ, ਬੱਸਾਂ, ਕਾਰਾਂ ਆਦਿ ਵਿਚੋਂ ਕੱਢ-ਕੱਢ ਕੇ ਕਤਲ ਕੀਤੇ ਗਏ। ਉਨ੍ਹਾਂ ਕਿਹਾ ਕਿ ਉਸ ਵਕਤ ਮਾਪਿਆਂ ਨੇ ਆਪਣੇ ਬੱਚਿਆਂ ਦੇ ਕੇਸ ਲੜਕੀਆਂ ਵਾਂਗ ਪਿੱਛੇ ਬੰਨ੍ਹ-ਬੰਨ੍ਹ ਕੇ ਉਨ੍ਹਾਂ ਦੀ ਜਾਨ ਬਚਾਈ ਤੇ ਉਥੋਂ ਭੱਜਣ ਲਈ ਮਜਬੂਰ ਹੋ ਗਏ। ਉਨ੍ਹਾਂ ਕਿਹਾ ਕਿ ਉਸ ਵਕਤ ਕੋਈ ਸਿੱਖ ਕੌਮ ਦਾ ਬੱਚਾ, ਔਰਤ, ਬਜ਼ੁਰਗ ਆਦਿ ਮਿਲਿਆ ਉਸ ਨੂੰ ਗਲ ਵਿਚ ਟਾਇਰ ਪਾ ਕੇ ਫੂਕ ਦਿਤਾ ਗਿਆ

ਤੇ ਮੂੰਹ ਵਿਚ ਪੈਟਰੌਲ ਪਾ ਕੇ ਉਸ ਦੇ ਮੂੰਹ ਨੂੰ ਅੱਗ ਲਗਾ ਦਿਤੀ ਗਈ। ਉਨ੍ਹਾਂ ਕਿਹਾ ਕਿ ਜੋ ਵੀ ਮੈਂ ਕਹਿ ਰਿਹਾ ਹਾਂ ਉਹ ਮੈਂ ਅੱਖਾਂ ਨਾਲ ਦੇਖਿਆ ਤੇ ਆਪਣੀ ਆਪ ਬੀਤੀ ਦਸ ਰਿਹਾ ਹਾਂ। ਉਨ੍ਹਾਂ ਕਿਹਾ ਕਿ 1984 ਵਿਚ ਸਾਡੀਆਂ ਅੱਖਾਂ ਸਾਹਮਣੇ ਇਕ ਸਿੱਖ ਬੱਚੇ ਨੂੰ ਤਾਰਾਂ ਨਾਲ ਬੰਨ ਕੇ ਚੁਲ੍ਹੇ ’ਤੇ ਰੱਖ ਕੇ ਜ਼ਿੰਦਾ ਸਾੜ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਚਾਂਦਨੀ ਚੌਕ ’ਤੇ 150 ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਗਿਆ।

ਉਨ੍ਹਾਂ ਕਿਹਾ ਕਿ ਕਾਨਪੁਰ ਰੇਲਵੇ ਸਟੇਸ਼ਨ ’ਤੇ 350 ਸਿੱਖਾਂ ਨੂੰ ਜ਼ਿੰਦਾ ਸਾੜ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ, ਜਗਜੀਤ ਟਾੲਟਲਰ ਤੇ ਐਚਕੇ ਭਗਤ ਨੇ ਕਰੋਲ ਬਾਗ਼ ਤੋਂ ਲੈ ਕੇ 20-22 ਕਿਲੋ ਮੀਟਰ ਤੱਕ ਜਿੰਨੇ ਵੀ ਸਿੱਖ, ਔਰਤਾਂ ਜਾਂ ਫਿਰ ਬੱਚੇ ਮਿਲੇ ਉਨ੍ਹਾਂ ਨਾਲ ਇਨ੍ਹਾਂ ਤਿੰਨਾਂ ਨੇ ਉਹ ਗੰਦੇ ਕੰਮ ਕੀਤੇ ਕੇ ਮੈਂ ਆਪਣੇ ਮੂੰਹੋਂ ਨਹੀਂ ਦੱਸ ਸਕਦਾ।  ਉਨ੍ਹਾਂ ਕਿਹਾ ਕਿ ਹੁਣ ਸੁਪਰੀਮ ਕੋਰਟ ਤੋਂ 40 ਸਾਲਾਂ ਸਿੱਖਾਂ ਨੂੰ ਇਕ ਆਸ ਦੀ ਕਿਰਨ ਜਾਗੀ ਹੈ

ਤਾਂ ਅਸੀਂ ਚਾਹੁੰਦੇ ਹਾਂ ਕਿ ਸੱਜਣ ਕੁਮਾਰ ਨੂੰ ਘੱਟੋ-ਘੱਟ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 5 ਨਵੰਬਰ 1984 ਦੀ ਟ੍ਰਿਬੀਊਨ ਅਖ਼ਬਾਰ ਪੜ੍ਹ ਲਵੋ ਜਿਸ ਦੇ ਦੂਜੇ ਪੰਨੇ ਤੇ ਖ਼ਬਰ ਲੱਗੀ ਹੈ ਕਿ ਸ. ਕੁਲਦੀਪ ਸਿੰਘ ਨਰਸਰੀ ਵਾਲਿਆਂ ਨੂੰ ਅੰਦਰੋਂ ਕੱਢ ਕੇ ਜ਼ਿੰਦਾ ਸਾੜ ਦਿਤਾ ਗਿਆ ਤੇ ਉਸ ਵਕਤ ਸਿੱਖਾਂ ਨੂੰ ਬੱਸਾਂ ਤੇ ਘਰਾਂ ਵਿਚੋਂ ਕੱਢ-ਕੱਢ ਕੇ ਜ਼ਿੰਦਾ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਸਿੱਖਾਂ ਦੇ ਹਿਰਦੇ ਬਲੁੰਦਰੇ ਹਨ।

ਇਕ ਹੋਰ ਪੀੜਤ ਸੁਖਦੀਪ ਸਿੰਘ ਅਰੌੜਾ ਨੇ ਕਿਹਾ ਕਿ ਮੈਂ ਹਰਿਆਣਾ ਤੋਂ ਆਇਆ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਦੇ ਬਹੁਤ ਰਿਣੀ ਹਾਂ ਜਿਸ ਨੇ ਸਾਨੂੰ 40 ਸਾਲ ਬਾਅਦ ਇਕ ਇਨਸਾਫ਼ ਦੀ ਕਿਰਨ ਦਿਖਾਈ ਹੈ। ਹੁਣ ਇਸ ਮਾਮਲੇ ਵਿਚ 18 ਫ਼ਰਵਰੀ 2025 ਨੂੰ ਸੁਣਵਾਈ ਹੋਣੀ ਹੈ ਤੇ ਦੇਖਣਾ ਹੋਵੇਗਾ ਕਿ ਅਦਾਲਤ ਦੋਸ਼ੀਆਂ ਨੂੰ ਕੀ ਸਜਾ ਸੁਣਾਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement