Punjab News: ਮਾਂ ਤੇ ਉਸ ਦੀ ਡੇਢ ਸਾਲ ਦੀ ਬੱਚੀ ਦੀ ਸੜਕ ਹਾਦਸੇ ਵਿਚ ਮੌਤ, ਘਰਵਾਲਾ ਗੰਭੀਰ ਜ਼ਖ਼ਮੀ
Published : Feb 14, 2025, 10:19 am IST
Updated : Feb 14, 2025, 2:29 pm IST
SHARE ARTICLE
Mandi Gobindgarh Accident News In punjabi
Mandi Gobindgarh Accident News In punjabi

Mandi Gobindgarh Accident: ਐਕਟਿਵਾ ਦੇ ਟਰੱਕ ਦੀ ਚਪੇਟ ਵਿਚ ਆਉਣ ਕਾਰਨ ਵਾਪਰਿਆ ਹਾਦਸਾ

Mandi Gobindgarh Accident News In punjabi : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਮੰਡੀ ਗੋਬਿੰਦਗੜ੍ਹ ਵਿਖੇ ਇਕ ਦਰਦਨਾਕ ਹਾਦਸੇ ਵਿਚ ਮਾਂ ਅਤੇ ਉਸ ਦੀ ਡੇਢ ਸਾਲਾਂ ਬੱਚੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਤਰੁਣ ਕੁਮਾਰ ਨਿਵਾਸੀ ਖੰਨਾ ਆਪਣੀ ਪਤਨੀ ਸੁਖਵਿੰਦਰ ਕੌਰ ਅਤੇ ਡੇਢ ਸਾਲਾਂ ਬੱਚੀ ਆਲੀਆ ਨਾਲ ਐਕਟਿਵਾ  'ਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਸਰਹਿੰਦ ਤੋਂ ਆਪਣੇ ਘਰ ਖੰਨਾ ਵਾਪਸ ਜਾ ਰਿਹਾ ਸੀ।

ਜਿਵੇਂ ਹੀ ਉਹ ਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜ਼ਾਰ ਤੋਂ ਸਰਵਿਸ ਰੋਡ 'ਤੇ ਪਹੁੰਚਿਆ ਤਾਂ ਉਹ ਟਰੱਕ ਦੀ ਚਪੇਟ ਵਿੱਚ ਆ ਗਏ ਅਤੇ ਇਸ ਹਾਦਸੇ ਵਿੱਚ ਉਸ ਦੀ ਪਤਨੀ ਸੁਖਵਿੰਦਰ ਕੌਰ ਉਰਫ਼ ਕਿਰਤੀ ਅਤੇ ਉਸ ਦੀ ਡੇਢ ਸਾਲਾਂ ਬੱਚੀ ਆਲੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸਿਵਲ ਹਸਪਤਾਲ ਦੀ ਡਾਕਟਰ ਨਵਰੀਤ ਕੌਰ ਨੇ ਦੱਸਿਆ ਕਿ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦਾ ਕੇਸ ਆਇਆ ਸੀ। ਜਿਸ ਵਿਚ ਤਿੰਨ ਲੋਕ ਗੰਭੀਰ ਹਾਲਤ ਵਿਚ ਆਏ ਸਨ। ਜਿਸ ਵਿੱਚ ਇਕ ਵਿਅਕਤੀ, ਉਸ ਦੀ ਪਤਨੀ ਅਤੇ ਬੱਚੀ ਸੀ ,ਜਿਨ੍ਹਾਂ ਵਿਚੋਂ ਮਹਿਲਾ ਸੁਖਵਿੰਦਰ ਕੌਰ ਉਰਫ ਕਿਰਤੀ ਅਤੇ ਉਸ ਦੀ ਡੇਢ ਸਾਲਾਂ ਬੱਚੀ ਆਲੀਆ ਦੀ ਮੌਤ ਹੋ ਗਈ। ਜਿਨ੍ਹਾਂ ਦੀ ਲਾਸ਼ ਨੂੰ ਅਸੀਂ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਦੋਂਕਿ ਤਰੁਣ ਕੁਮਾਰ ਖ਼ਤਰੇ ਤੋਂ ਬਾਹਰ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement