ਸਿਵਲ ਹਸਪਤਾਲ 'ਚ ਗੋਲੀਆਂ ਚੱਲਣ ਦਾ ਮਾਮਲਾ ਗਰਮਾਇਆ,ਕਰਮਚਾਰੀਆਂ ਨੇ ਐਮਰਜੈਂਸੀ ਸੇਵਾਵਾਂ ਕੀਤੀਆਂ ਬੰਦ
Published : Mar 14, 2021, 2:58 pm IST
Updated : Mar 14, 2021, 3:06 pm IST
SHARE ARTICLE
Civil hospital
Civil hospital

''ਜਦੋਂ ਤਕ ਸੁਰੱਖਿਆ ਯਕੀਨੀ ਨਹੀਂ ਉਹਨਾਂ ਚਿਰ ਸੇਵਾਵਾ ਬੰਦ ਰੱਖੀਆਂ ਜਾਣਗੀਆਂ''

ਅੰਮ੍ਰਿਤਸਰ:- ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਚੱਲੀਆਂ ਗੋਲੀਆਂ ਅਤੇ ਡਾ.ਭਵਨੀਤ ਸਿੰਘ ਦੇ ਗੋਲੀ ਲੱਗਣ ਦੇ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਤੈਨਾਤ ਕਰਮਚਾਰੀਆਂ ਵੱਲੋ ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆ ਗਈਆ ਹਨ।

Civil hospital Civil hospital

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਤੇ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਚੁੱਕਦਿਆਂ ਸੀਨੀਅਰ ਡਾਕਟਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਆਏ ਲੋਕਾ ਵੱਲੋਂ ਡਾਕਟਰਾਂ ਅਤੇ ਸਟਾਫ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਪਰ ਅੱਜ ਤਾਂ ਹੱਦ ਹੋ ਗਈ ਜਦੋਂ ਦੋ ਪਾਰਟੀਆਂ ਦੇ ਝਗੜੇ ਦੇ ਚੱਲਦਿਆਂ ਤਾਬੜਤੋੜ ਗੋਲੀਆਂ ਚੱਲਣੀਆਂ ਸ਼ੁਰੂ ਗਈਆ।

Civil hospital Civil hospital

ਗੋਲੀ ਸਾਡੇ  ਡਾ.ਭਵਨੀਤ ਸਿੰਘ ਦੇ ਪਟ ਤੇ ਲਗ ਗਈ ਹੈ ਜਿਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਅਜਿਹੀਆਂ ਘਟਨਾਵਾਂ ਵਾਪਰਨ ਨਾਲ ਸਾਰਾ ਸਟਾਫ ਡਿਊਟੀ ਨਿਭਾਉਣ ਵੇਲੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਜਿਹਨਾਂ ਚਿਰ ਪ੍ਰਸਾਸ਼ਨ ਸਾਡੀ ਸੁਰੱਖਿਆ ਦੀ ਜਿੰਮੇਵਾਰੀ ਨਹੀ ਲੈਂਦਾ ਸਾਡੇ ਵੱਲੋਂ ਐਮਰਜੈਂਸੀ ਅਤੇ ਮੈਡੀਕਲ ਸੇਵਾਵਾ ਠੱਪ ਰੱਖੀਆ ਜਾਣਗੀਆ।

 Civil Hospital, AmritsarCivil Hospital, Amritsar

ਸਾਡੇ ਡਾਕਟਰਾਂ ਅਤੇ ਮੁਲਾਜ਼ਮਾਂ ਵੱਲੋਂ ਕਈ ਵਾਰ ਇਸ ਸਬੰਧੀ ਪੁਲਿਸ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਗਈ ਹੈ ਇਥੋ ਤਕ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਜਦੋਂ ਕੋਰੋਨਾ ਵੈਕਸੀਨ ਲੈਣ ਪਹੁੰਚੇ ਸਨ ਉਦੋਂ ਵੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਸਿਵਲ ਹਸਪਤਾਲ ਵਿਚ ਪੁਲਿਸ ਮੁਲਾਜਮਾਂ ਦੀ ਡਿਊਟੀ  ਨੂੰ ਯਕੀਨੀ ਬਣਾਇਆ ਜਾਵੇ ਪਰ ਉਹਨਾ ਵੱਲੋਂ ਇਸ ਸਬੰਧੀ ਕੋਈ ਧਿਆਨ ਨਹੀ ਦਿੱਤਾ ਗਿਆ।

DoctorDoctor

ਜਿਸ ਦੇ ਚਲਦਿਆਂ ਅੱਜ ਅੱਜ ਵੱਡਾ ਹਾਦਸਾ ਵਾਪਰ ਗਿਆ ਹੁਣ ਜਿਹਨਾਂ ਚਿਰ ਸਿਵਲ ਹਸਪਤਾਲ ਵਿਚ ਪੁਲਿਸ ਮੁਲਾਜਮਾਂ ਦੀ ਤੈਨਾਤੀ ਨਹੀ ਹੁੰਦੀ ਅਤੇ ਸਾਡੀ ਸੁਰਖਿਆ ਯਕੀਨੀ ਨਹੀ ਬਣਾਈ ਜਾਂਦੀ ਉਹਨਾ ਚਿਰ ਮੈਡੀਕਲ ਸੇਵਾਵਾਂ ਠਪ ਰਹਿਣਗੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement