20 ਮਾਰਚ ਨੂੰ ਹਰੀਕੇ ਪੱਤਣ ਤੋਂ ਇਕ ਵੱਡਾ ਜੱਥਾ ਦਿੱਲੀ ਨੂੰ ਹੋਵੇਗਾ ਰਵਾਨਾ
Published : Mar 14, 2021, 4:06 pm IST
Updated : Mar 14, 2021, 4:06 pm IST
SHARE ARTICLE
Tarsem Singh and Dilbag singh 
Tarsem Singh and Dilbag singh 

''ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ''

ਤਰਨਤਾਰਨ ( ਦਿਲਬਾਗ ਸਿੰਘ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੱਟੀ ਜੋਨ ਦੀ ਮੀਟਿੰਗ ਪਿੰਡ ਭੱਗੂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਭੇਜ ਸਿੰਘ ਧਾਰੀਵਾਲ ਅਤੇ ਦਿਲਬਾਗ ਸਿੰਘ ਸਭਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ, ਪੱਟੀ ਜੋਨ ਆਗੂ ਸੁਖਦੇਵ ਸਿੰਘ ਦੁੱਬਲੀ ਨੇ ਕਿਹਾ ਕਿ ਖੇਤੀ ਕਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾ ਤੇ ਸੰਘਰਸ਼ ਜਾਰੀ ਹੈ। ਅੰਦੋਲਨ ਦੌਰਾਨ ਕੀਤੇ ਐਲਾਨ ਅਨੁਸਾਰ ਸੰਘਰਸ਼ ਦੇ ਰੂਪ ਬਦਲੇ ਗਏ ।

Farmer meetingFarmer meeting

ਅੰਦੋਲਨ ਵਿੱਚ ਦੇਸ਼ ਦਾ ਹਰ ਵਰਗ ਵਰਦੀ ਠੰਡ ਅਤੇ ਹੁਣ ਆ ਰਹੀ ਗਰਮੀ ਵਿੱਚ ਵੀ ਲਗਾਤਾਰ ਅੰਦੋਲਨ ਵਿੱਚ ਪਹੁੰਚ ਕੇ ਆਪਣਾ ਰੋਸ ਪ੍ਰਗਟ ਕਰ ਰਿਹਾ। ਸਭਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਗ੍ਰਿਫਤਾਰ ਕੀਤੇ ਕਿਸਾਨਾ ਨੂੰ ਰਿਹਾਅ ਕਰਕੇ ਗੱਲਬਾਤ ਦਾ ਮਾਹੌਲ ਬਣਾਉਣਾ ਚਾਹੀਦਾ ਹੈ। ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਪੱਟੀ ਜੋਨ ਪ੍ਰੈਸ ਸਕੱਤਰ ਤਰਸੇਮ ਸਿੰਘ ਧਾਰੀਵਾਲ ਨੇ ਕਿਹਾ ਕਿ ਕੇ ਹੰਕਾਰੀ ਰਾਜੇ ਦੀਆਂ ਅੱਖਾਂ ਖੋਲਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ ਜੱਥੇ ਭੇਜੇ ਜਾ ਰਹੇ ਹਨ।

Sukhdev Singh and Dilbag singh Sukhdev Singh and Dilbag singh

ਜਥੇਬੰਦੀ ਵੱਲੋਂ 20 ਮਾਰਚ ਨੂੰ ਹਰੀਕੇ ਪੱਤਣ ਤੋਂ ਇਕ ਵੱਡਾ ਜੱਥਾ ਦਿੱਲੀ ਨੂੰ ਰਵਾਨਾ ਹੋਵੇਗਾ ਜਿਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ ਹੈ ਅਤੇ ਇਸ ਦੇ ਨਾਲ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਕਰਕੇ ਜੱਥੇ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਜੱਥੇ ਦੇ ਲੋਕ ਆਪਣੇ ਟਰੈਕਟਰ ਟਰਾਲੀਆਂ ਤੇ ਤਰਪਾਲਾਂ ਪਾ ਕੇ ਆਪਣੀਆਂ ਟਰਾਲੀਆਂ ਨੂੰ ਘਰਾਂ ਦਾ ਰੂਪ ਦੇ ਕੇ ਦਿੱਲੀ ਨੂੰ ਕੂਚ ਕਰਨਗੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਹੈ ਪਰ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੇ ਹਨ ਜਿਸ ਕਰਕੇ ਕਾਲੇ ਕਨੂੰਨਾਂ ਨੂੰ ਵਾਪਸ ਨਹੀ ਲੈ ਰਹੇ ਪਰ ਕਿਸਾਨਾਂ ਵੱਲੋਂ ਚੱਲ ਰਿਹਾ ਅੰਦੋਲਨ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ।

Sukhdev SinghTarsem Singh and Dilbag singh 

ਇਸ ਮੋਕੇ ਰੂਪ ਵਿੱਚ ਸੈਦੋ,ਸਵਰਨ ਸਿੰਘ ਹਰੀਕੇ,ਹਰਿੰਦਰ ਸਿੰਘ ਆਸਲ,ਸਰਵਨ ਸਿੰਘ ਸੀਤੋ,ਗੁਰਜੰਟ ਸਿੰਘ ਭੱਗੂਪੁਰ,ਡਾ ਹੀਰਾ ਸਿੰਘ ਚੂਸਲੇਵੜ,ਰਸ਼ਪਾਲ ਸਿੰਘ ਭੋਰਾ ਕਰੀਮਪੁਰਾ,ਜੁਗਰਾਜ ਸਿੰਘ ਸਭਰਾ, ਸੁਖਚੈਨ ਸਿੰਘ ਜੰਡ, ਮੇਜਰ ਸਿੰਘ ਜੋਧ ਸਿੰਘ ਵਾਲਾ, ਅਜੀਤ ਸਿੰਘ ਕੋਟ ਬੁੱਢਾ,ਹਰਪ੍ਰਤਾਪ ਸਿੰਘ ਮਾਣੇਕੇ,ਜੱਸਾ ਸਿੰਘ ਬਰਵਾਲਾ,ਅਜੀਤ ਸਿੰਘ ਤਲਵੰਡੀ,ਕੁਲਵੰਤ  ਸਿੰਘ ਸਰਹਾਲੀ, ਅਮਰੀਕ ਸਿੰਘ ਬੁਰਜ ਨੱਥੂਕੇ,ਕਿਰਪਾਲ ਸਿੰਘ ਬੁਰਜ ਪੂਹਲਾ,ਡਾ ਅਮਰਜੀਤ ਦੁੱਬਲੀ,ਮੱਲ ਸਿੰਘ, ਰਛਪਾਲ ਸਿੰਘ ਜੱਲੋਕੇ,ਸਤਪਾਲ ਸਿੰਘ ਰੱਤੋਕੇ,ਸਾਬ ਸਿੰਘ ਠੱਕਰਪੁਰਾ,ਹਰਵਿੰਦਰ ਸਿੰਘ ਭੂਰਾ ਕਰੀਮਪੁਰਾ, ਜਰਨੈਲ ਸਿੰਘ ਧਾਰੀਵਾਲ, ਸੋਨੂੰ ਅਗਰਪੁਰੀਆ,ਆਦਿ ਸ਼ਾਮਲ ਸਨ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement