
ਉਨ੍ਹਾਂ ਦੀ ਅਗਵਾਈ 'ਚ ਮੁਫਤ ਬਿਜਲੀ ਦੇਣ, ਆਬਕਾਰੀ ਤੋਂ ਕਮਾਈ ਕਰਨ 'ਤੇ ਨੀਤੀ ਬਣਾਈ ਜਾਵੇਗੀ।
ਚੰਡੀਗੜ੍ਹ : 1991 ਬੈਚ ਦੇ ਆਈ. ਏ. ਐੱਸ. ਏ. ਵੇਣੂ ਪ੍ਰਸਾਦ ਨੇ ਸੋਮਵਾਰ ਨੂੰ ਮੁੱਖ ਮੰਤਰੀ ਦੇ ਅਹੁਦੇਦਾਰ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਏ. ਵੇਣੂ ਪ੍ਰਸਾਦ ਨੇ ਹੁਸਨ ਲਾਲ ਦੀ ਜਗ੍ਹਾ ਲਈ ਹੈ। ਵੇਣੂ ਪ੍ਰਸਾਦ ਕੋਲ ਬਿਜਲੀ ਅਤੇ ਆਬਕਾਰੀ ਵਿਭਾਗ ਦਾ ਤਜਰਬਾ ਹੈ। ਉਨ੍ਹਾਂ ਦੀ ਅਗਵਾਈ 'ਚ ਮੁਫਤ ਬਿਜਲੀ ਦੇਣ, ਆਬਕਾਰੀ ਤੋਂ ਕਮਾਈ ਕਰਨ 'ਤੇ ਨੀਤੀ ਬਣਾਈ ਜਾਵੇਗੀ।
A Venu Prasad
ਵੇਣੂ ਪ੍ਰਸਾਦ ਨੇ ਪਾਵਰਕਾਮ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਨੂੰ ਆਬਕਾਰੀ ਅਤੇ ਟੈਕਸ ਤੋਂ ਇਲਾਵਾ ਬਿਜਲੀ ਵਿਭਾਗ ਦੇ ਕੰਮਕਾਜ ਦੀ ਪੂਰੀ ਜਾਣਕਾਰੀ ਹੈ। ਬੇਦਾਗ ਅਕਸ ਵਾਲੇ ਅਧਿਕਾਰੀ ਵੇਣੂ ਪ੍ਰਸਾਦ ਇਸ ਸਮੇਂ ਆਬਕਾਰੀ ਅਤੇ ਕਰ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ। ਯਾਨੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਹੀ ਭਗਵੰਤ ਮਾਨ ਮੁਫ਼ਤ ਬਿਜਲੀ ਦੇਣ ਦੇ ਵਾਅਦੇ 'ਤੇ ਕੰਮ ਸ਼ੁਰੂ ਕਰ ਸਕਦੇ ਹਨ।