ਹੂੰਝਾ ਫੇਰੂ ਜਿੱਤ ਮਗਰੋਂ ‘ਆਪ’ ਨੇ ਅੰਮ੍ਰਿਤਸਰ
Published : Mar 14, 2022, 12:10 am IST
Updated : Mar 14, 2022, 12:10 am IST
SHARE ARTICLE
image
image

ਹੂੰਝਾ ਫੇਰੂ ਜਿੱਤ ਮਗਰੋਂ ‘ਆਪ’ ਨੇ ਅੰਮ੍ਰਿਤਸਰ

ਅੰਮ੍ਰਿਤਸਰ, 13 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਆਮ ਆਦਮੀਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਅਤੇ ਪੰਜਾਬ ਦੇ ਨਾਮਜ਼ਦ ਮੁੱਖ-ਮੰਤਰੀ ਭਗਵੰਤ ਮਾਨ ਅਤੇ 92 ਵਿਧਾਇਕਾਂ ਤੇ ਵਲੰਟੀਅਰ ਨੇ ਹੜ੍ਹ ਭਰੀ ਜਿੱਤ ਦੀ ਖ਼ੁਸ਼ੀ ਵਿਚ ਲੋਕਾਂ ਦਾ ਧਨਵਾਦ ਕਰਨ ਲਈ ਜੇਤੂ ਮਾਰਚ ਕਢਿਆ। 
ਇਸ ਇਤਿਹਾਸਕ ਇਕੱਠ ਵਿਚ ਕੇਜਰੀਵਾਲ ਨੇ ਵਿਸ਼ਾਲ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ,‘‘ਆਪ ਦੀ ਇਨਕਲਾਬੀ ਜਿੱਤ ਹੋਣ ’ਤੇ ਪੰਜਾਬ ਨੂੰ ਮੁੜ ਹੱਸਦਾ ਤੇ ਖ਼ੁਸ਼ੀਆਂ ਭਰਿਆ ਬਣਾਵਾਂਗੇ। ਉਨ੍ਹਾਂ ਮੁਤਾਬਕ ਇਸ ਠਾਠਾਂ ਮਾਰਦੇੇ ਸਮੁੰਦਰ ਨੂੰ ਦੁਨੀਆਂ ਭਰ ਦੇ ਲੋਕ ਵੇਖ ਰਹੇ ਹਨ ਅਤੇ ਉਹ ਵਾਅਦਾ ਕਰਦੇ ਹਨ ਕਿ ਕੀਤੇ ਗਏ ਵਾਅਦੇ ਇਨ-ਬਿਨ-ਲਾਗੂ ਕੀਤੇ ਜਾਣਗੇ।’’ ਉਨ੍ਹਾਂ ਸਪੱਸ਼ਟ ਕੀਤਾ ਕਿ ‘ਆਪ’ ਦਾ ਜੋ ਵੀ ਮੰਤਰੀ ਜਾਂ ਐਮ ਐਲ ਏ ਭਿ੍ਰਸ਼ਟਾਚਾਰ ਵਿਚ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ, ਮਾਫ਼ੀਆ ਦਾ ਖ਼ਾਤਮਾ ਹੋਵੇਗਾ। ਕੇਜਰੀਵਾਲ ਨੇ ‘ਆਪ’ ਦੇ  ਵਲੰਟੀਅਰਾਂ ਅਤੇ ਪੰਜਾਬ ਦੇ ਕੋਨੇ-ਕੋਨੇ ਪਹੁੰਚੇ ਲੋਕਾਂ ਨੂੰ ਕਿਹਾ ਕਿ 16 ਮਾਰਚ ਵਾਲੇ ਦਿਨ ਭਗਵੰਤ ਮਾਨ ਮੁੱਖ ਮੰਤਰੀ ਦੀ ਸਹੁੰ ਚੁਕਣਗੇ ਪਰ ਸੂਬੇ ਦਾ ਵਲੰਟੀਅਰ ਵੀ ਅਪਣੇ ਆਪ ਨੂੰ ਮੁੱਖ ਮੰਤਰੀ ਸਮਝੇਗਾ। ਹੁਣ ਸਰਕਾਰੀ ਪੈਸਾ ਨਿਜੀ ਜੇਬਾਂ ਵਿਚ ਜਾਣ ਦੀ ਥਾਂ ਗ਼ਰੀਬਾਂ ਅਤੇ ਪੰਜਾਬ ਦੇ ਹਿਤਾਂ ਵਿਚ  ਵਰਤਿਆ ਜਾਵੇਗਾ। 
ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਤੋਂ ਹੁਣ ਕਾਨੂੰਨ ਅਨੁਸਾਰ ਹੀ ਕੰਮ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਕੰਮ ’ਚ ਨਾ ਤਾਂ ਕੋਈ ਦਖ਼ਲ ਅੰਦਾਜ਼ੀ ਹੋਵੇਗੀ ਅਤੇ ਨਾ ਹੀ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ। ਵੀ ਵੀ ਆਈ ਪੀ ਕਲਚਰ ਹੇਠ ਸੂਬੇ ਦੇ ਸਿਆਸਤਦਾਨਾਂ ਨੂੰ ਮਿਲੀ ਸੁਰੱਖਿਆ ਘੱਟ ਕਰਨ ਨਾਲ ਬੜੀ ਵੱਡੀ ਗਿਣਤੀ ਵਿਚ ਪੁੁਲਿਸ ਵਹੀਕਲ ਹੁਣ ਥਾਣਿਆਂ ਦਾ ਸ਼ਿੰਗਾਰ ਬਣ ਗਏ ਹਨ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਪਿਛਲੀਆਂ ਹੁਕਮਰਾਨ ਪੁਲਿਸ ਦੀ ਸੁਰੱਖਿਆ ਛਤਰੀ ਹੇਠ ਘਰਾਂ ਵਿਚ ਰਹਿੰਦੇ ਸਨ ਪਰ ਜਨਤਾ ਨੂੰ ਠੀਕਰੀ ਪਹਿਰੇ ਲਾਉਣ ਲਈ ਕਿਹਾ ਜਾਂਦਾ ਸੀ। ਉਨ੍ਹਾਂ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 16 ਮਾਰਚ ਨੂੰ ਸਮੂਹ ਪੰਜਾਬੀਆਂ ਨੂੰ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਡਾ.ਅੰਬੇਦਕਰ ਦੀਆਂ ਤਸਵੀਰਾਂ ਸ਼ੋਭਾ  ਦੇਣਗੀਆਂ। ਉਨ੍ਹਾਂ ਅਪਣੇ ਅੰਦਾਜ਼ ’ਚ ਸ਼ੇਰੋ ਸ਼ਾਇਰੀ ਕਰਦਿਆਂ ਸਪੱਸ਼ਟ ਕੀਤਾ ਕਿ ਤਸਵੀਰਾਂ ਦਿਲ ਵਿਚ ਚਾਹੀਦੀਆਂ ਹਨ। ਸਰਕਾਰੀ ਦਫਤਰਾਂ ਵਿਚ ਤਸਵੀਰਾਂ ਦੇ ਅਸਲ ਹੱਕਦਾਰ ਉਹ ਹਨ ਜਿਨ੍ਹਾਂ ਨੇ ਮੁਲਕ ਦੀ ਅਜ਼ਾਦੀ ਵਿਚ ਆਪਾ ਵਾਰਿਆ, ਜੇਲਾਂ ਕੱਟੀਆਂ, ਫਾਂਸੀ ਦੇ ਰੱਸਿਆਂ ਨੂੰ ਚੁੰਮਿਆ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟੀਆਂ। ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੀ ਵਕਾਲਤ ਕੀਤੀ। 
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਹਕੂਮਤ ਹੈ ਜੋ ਚੰਡੀਗੜੋ੍ਹ ਨਹੀਂ ਪਿੰਡਾਂ, ਕਸਬਿਆਂ ਅਤੇ ਵਾਰਡਾਂ ਵਿਚੋਂ ਚਲਾਈ ਜਾਵੇਗੀ। ਲੋਕਾਂ ਨੂੰ ਚੰਡੀਗੜ੍ਹ ਨਹੀ ਆਉਣਾ ਪਵੇਗਾ ਸਗੋਂ ਸਰਕਾਰ ਅਤੇ ਚੁਣੇ ਹੋਏ ਨੁਮਾਇਦੇ ਜਨਤਾ ਕੋਲ ਜਾਣਗੇ । ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮੇਰੇ ਸਣੇ ਸਮੂਹ ਵਜ਼ੀਰ ਆਮ ਜਨਤਾ ਦੇ ਹਨ। ਇਸ ਮੌਕੇ ਦਿੱਲੀ ਦੇ ਗ੍ਰਹਿ ਮੰਤਰੀ ਮਨੀਸ਼ ਸਿਸੋਦੀਆ, ਹਰਪਾਲ ਸਿੰਘ ਚੀਮਾ, ਗੁਰਭੇਜ ਸਿੰਘ ਸੰਧੂ, ਪ੍ਰੋ. ਬਲਜਿੰਦਰ ਕੌਰ ਤੇ ਅਣਗਿਣਤ ਨੇਤਾ,ਵਲੰਟੀਅਰ ਤੇ ਲੋਕ ਸ਼ਾਮਲ ਸਨ। 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement