ਜ਼ੇਲੇਂਸਕੀ ਨੂੰ ਮਿਲਣ ’ਤੇ ਕੋਈ ਇਤਰਾਜ਼ ਨਹੀਂ : ਪੁਤਿਨ
Published : Mar 14, 2022, 11:55 pm IST
Updated : Mar 14, 2022, 11:55 pm IST
SHARE ARTICLE
image
image

ਜ਼ੇਲੇਂਸਕੀ ਨੂੰ ਮਿਲਣ ’ਤੇ ਕੋਈ ਇਤਰਾਜ਼ ਨਹੀਂ : ਪੁਤਿਨ

ਅੰਕਾਰਾ, 14 ਮਾਰਚ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਪਣੇ ਤੁਰਕੀ ਹਮਰੁਤਬਾ ਰੇਸੇਪ ਤਇਪ ਏਰਦੋਗਨ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ’ਤੇ ਕੋਈ ਇਤਰਾਜ਼ ਨਹੀਂ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਰੂਸ ਅਤੇ ਤੁਰਕੀ ਦੇ ਨੇਤਾਵਾਂ ਵਿਚਾਲੇ ਟੈਲੀਫ਼ੋਨ ’ਤੇ ਗੱਲਬਾਤ 6 ਮਾਰਚ ਨੂੰ ਹੋਈ ਸੀ। ਕਾਵੁਸੋਗਲੂ ਨੇ ਇਕ ਨਿਊਜ਼ ਕਾਨਫ਼ਰੰਸ ਵਿਚ ਕਿਹਾ, ‘ਅਸੀਂ (ਰੂਸ ਅਤੇ ਯੂਕਰੇਨ ਦੇ) ਨੇਤਾਵਾਂ ਦੀ ਮੀਟਿੰਗ ਦਾ ਆਯੋਜਨ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵੀ ਅਸੀਂ ਅਜਿਹੇ ਯਤਨ ਕੀਤੇ ਸਨ। ਸਿਧਾਂਤਕ ਤੌਰ ’ਤੇ ਪੁਤਿਨ ਨੇ ਸਾਡੇ ਰਾਸ਼ਟਰਪਤੀ ਨਾਲ ਟੈਲੀਫ਼ੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਮੀਟਿੰਗ ’ਤੇ ਕੋਈ ਇਤਰਾਜ਼ ਨਹੀਂ ਹੈ। ਯੂਕਰੇਨੀ ਪੱਖ ਤਿਆਰ ਹੈ। ਬੇਲਾਰੂਸ ਵਿਚ ਪਾਰਟੀਆਂ ਵਿਚਕਾਰ ਤਕਨੀਕੀ ਗੱਲਬਾਤ ਚੱਲ ਰਹੀ ਹੈ।’ (ਏਜੰਸੀ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement