ਲੁਧਿਆਣਾ ਵਿਚ ਤੇਜ਼ ਰਫ਼ਤਾਰ ਕਾਰ ਨੇ 2 ਬੱਚਿਆਂ ਨੂੰ ਕੁਚਲਿਆ, ਇਕ ਦੀ ਲੱਤ ਟੁੱਟੀ
Published : Mar 14, 2023, 4:45 pm IST
Updated : Mar 14, 2023, 4:45 pm IST
SHARE ARTICLE
File Photo
File Photo

ਗੱਡੀ ਪਲਟਾ ਕੇ ਕੱਢੇ ਬਾਹਰ, ਕਾਰ ਚਾਲਕ ਫਰਾਰ 

ਲੁਧਿਆਣਾ - ਪੰਜਾਬ ਦੇ ਲੁਧਿਆਣਾ ਵਿਚ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਬੱਚਿਆਂ ਨੂੰ ਕੁਚਲ ਦਿੱਤਾ। ਕਾਰ ਦੋਹਾਂ ਨੂੰ ਘਸੀਟ ਕੇ ਕਾਫੀ ਦੂਰ ਲੈ ਗਈ। ਕਾਰ ਪਲਟਣ ਤੋਂ ਬਾਅਦ ਦੋਵੇਂ ਬੱਚੇ ਟਾਇਰਾਂ ਵਿਚ ਫਸ ਗਏ ਅਤੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਵਿਚ ਇੱਕ ਬੱਚੇ ਦੀ ਲੱਤ ਕੱਟੀ ਗਈ। ਦੋਵਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਫਰਾਰ ਹੈ।

ਇਹ ਘਟਨਾ ਡੋਲੋਵਾਲ ਪੁਲ ਦੇ ਕੋਲ ਵਾਪਰੀ ਹੈ। ਬੱਚਿਆਂ ਦੀ ਪਹਿਚਾਣ 16 ਸਾਲ ਦੇ ਸੋਨੂੰ ਅਤੇ 10 ਸਾਲ ਦੇ ਮੋਨੂੰ ਦੇ ਰੂਪ ਵਿਚ ਹੋਈ ਹੈ। ਦੋਨੋਂ ਜਣੇ ਕੂੜਾ ਇਕੱਠਾ ਕਰ ਰਹੇ ਸੀ ਕਿ ਇੰਨੇ ਵਿਚ ਤੇਜ਼ ਰਫ਼ਤਾਰ ਕਾਰ ਆਈ ਅਤੇ ਉਹਨਾਂ ਨੂੰ ਕੁਚਲਦੇ ਹੋਏ ਦੋਹਾਂ ਨੂੰ ਅਪਣੇ ਨਾਲ ਘਸੀਟ ਕੇ ਲੈ ਗਈ। ਜਦੋਂ ਦੋਹੇ ਬੱਚੇ ਰੌਲਾ ਪਾਉਣ ਲੱਗੇ ਤਾਂ ਜਾ ਕੇ ਲੋਕਾਂ ਨੂੰ ਪਤਾ ਲੱਗਾ ਅਤੇ ਉਹਨਾਂ ਨੂੰ ਬਚਾਉਣ ਲਈ ਗਏ। ਇਸ ਦੌਰਾਨ ਕੁਝ ਦੂਰ ਜਾ ਕੇ ਕਾਰ ਚਾਲਕ ਨੇ ਬ੍ਰੇਕ ਲਗਾ ਦਿੱਤੀ ਅਤੇ ਫ਼ਰਾਰ ਹੋ ਗਿਆ। 

ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੋਵੇਂ ਬੱਚੇ ਕਾਰ ਦੇ ਟਾਇਰਾਂ ਵਿਚਕਾਰ ਫਸ ਗਏ। ਲੋਕਾਂ ਨੇ ਕਾਰ ਨੂੰ ਉਲਟਾ ਕੇ ਬੜੀ ਮੁਸ਼ਕਲ ਨਾਲ ਦੋਹਾਂ ਬੱਚਿਆਂ ਨੂੰ ਬਾਹਰ ਕੱਢਿਆ। ਹਾਦਸੇ ਵਿਚ ਇੱਕ ਬੱਚੇ ਦੀ ਲੱਤ ਕੱਟੀ ਗਈ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਦੋਵਾਂ ਬੱਚਿਆਂ ਨੂੰ ਕੁਚਲਣ ਵਾਲੀ ਕਾਰ ਦਾ ਡਰਾਈਵਰ ਮੁਕੇਸ਼ ਨੇੜੇ ਤਿਲਕ ਚਿਕਨ ਕਾਰਨਰ ਦਾ ਰਸੋਈਆ ਹੈ। ਦੁਕਾਨ 'ਤੇ ਕੁਝ ਗਾਹਕ ਆ ਰਹੇ ਸਨ। ਉਸ ਦੀ ਕਾਰ ਦੁਕਾਨ ਦੇ ਬਾਹਰ ਖੜ੍ਹੀ ਸੀ। ਕਾਰ ਦੇ ਮਾਲਕ ਨੇ ਮੁਕੇਸ਼ ਨੂੰ ਕਾਰ ਸਾਈਡ ਕਰਨ ਲਈ ਕਿਹਾ। ਜਿਵੇਂ ਹੀ ਮੁਕੇਸ਼ ਨੇ ਕਾਰ ਸਟਾਰਟ ਕੀਤੀ ਤਾਂ ਬਰੇਕ 'ਤੇ ਪੈਰ ਰੱਖਣ ਦੀ ਬਜਾਏ ਰੇਸ ਦਬਾ ਦਿੱਤੀ। ਕਾਰ ਸਿੱਧੀ ਅੱਗੇ ਭੱਜੀ ਅਤੇ ਦੋਵਾਂ ਬੱਚਿਆਂ ਦੇ ਉੱਪਰ ਚੜ੍ਹ ਗਈ। ਡਰ ਕਾਰਨ ਮੁਕੇਸ਼ ਵੀ ਭੱਜ ਗਿਆ। 
ਸੋਨੂੰ ਅਤੇ ਮੋਨੂੰ ਕੂੜਾ ਇਕੱਠਾ ਕਰਨ ਦਾ ਕੰਮ ਕਰਦੇ ਹਨ। ਜਦੋਂ ਉਹਨਾਂ ਨਾਲ ਇਹ ਹਾਦਸਾ ਵਾਪਰਿਆ ਤਾਂ ਉਹ ਅਜਿਹਾ ਹੀ ਕਰ ਰਹੇ ਸਨ। ਦੋਵੇਂ ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸੌਂਦੇ ਹਨ। ਅਜੇ ਤੱਕ ਦੋਵਾਂ ਬੱਚਿਆਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਕੌਣ ਹਨ।  

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement