ਦਿਲ ਦੇ ਕਮਜ਼ੋਰ ਹੋ ਚੁੱਕੇ ਨੇ ਪੰਜਾਬੀ! ਦਿਲ ਦੇ ਦੌਰੇ ਕਾਰਨ ਹਰ ਘੰਟੇ ਔਸਤਨ 4 ਲੋਕਾਂ ਦੀ ਹੋ ਰਹੀ ਮੌਤ
Published : Mar 14, 2023, 11:30 am IST
Updated : Mar 14, 2023, 11:30 am IST
SHARE ARTICLE
Image: For representation purpose only
Image: For representation purpose only

13 ਸਾਲਾਂ ’ਚ ਦਿਲ ਦੇ ਦੌਰਿਆਂ ਨੇ ਲਈ 4,67,559 ਲੋਕਾਂ ਦੀ ਜਾਨ

 

ਚੰਡੀਗੜ੍ਹ: ਪੰਜਾਬੀਆਂ ਦੇ ਦਿਲ ਹੁਣ ਪਹਿਲਾਂ ਨਾਲੋਂ ਕਮਜ਼ੋਰ ਹੋ ਚੁੱਕੇ ਹਨ। ਇਸ ਦਾ ਅੰਦਾਜ਼ਾ ਸਿਹਤ ਵਿਭਾਗ ਪੰਜਾਬ ਦੇ ‘ਮੌਤ ਰਜਿਸਟ੍ਰੇਸ਼ਨ’ ਰਿਕਾਰਡ ਦੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਅੰਕੜਿਆਂ ਅਨੁਸਾਰ ਸੂਬੇ ਵਿਚ ਪਿਛਲੇ 13 ਸਾਲਾਂ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹਰ ਘੰਟੇ ਔਸਤਨ 4 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: ਕਾਂਗਰਸ ਸਰਕਾਰ ਵੇਲੇ ਹੋਏ ਮਨਰੇਗਾ ਘੁਟਾਲੇ ਦਾ ਪਰਦਾਫਾਸ਼: ਮ੍ਰਿਤਕਾਂ ਦੇ ਬਣੇ ਜੌਬ ਕਾਰਡ

ਇਸ ਦੇ ਚਲਦਿਆਂ ਦਿਲ ਦਾ ਦੌਰਾ ਰੋਜ਼ਾਨਾ 98.5 ਮੌਤਾਂ ਅਤੇ ਹਰੇਕ ਮਹੀਨੇ ਔਸਤਨ 3038 ਮੌਤਾਂ ਦਾ ਕਾਰਨ ਬਣਿਆ ਹੈ। 1 ਜਨਵਰੀ 2010 ਤੋਂ 31 ਦਸੰਬਰ 2022 ਤੱਕ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹਨਾਂ 13 ਸਾਲਾਂ ਦੌਰਾਨ ਦਿਲ ਦੇ ਦੌਰਿਆਂ ਨੇ 4,67,559 ਲੋਕਾਂ ਦੀ ਜਾਨ ਲਈ ਹੈ। ਹਰ ਸਾਲ ਔਸਤਨ 35,959 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: ਜਾਤੀਵਾਦੀ ਟਿੱਪਣੀਆਂ ਤੋਂ ਪ੍ਰੇਸ਼ਾਨ MBBS ਇੰਟਰਨ ਵਲੋਂ ਖੁਦਕੁਸ਼ੀ, SC ਕਮਿਸ਼ਨ ਨੇ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਮੰਗੀ ਕਾਰਵਾਈ ਦੀ ਰਿਪੋਰਟ

ਉਧਰ ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਵਿਚ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਹਨਾਂ ਵਿਚੋਂ ਜ਼ਿਆਦਾਤਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਹਨੀਂ ਦਿਨੀਂ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਵੀ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕੇਂਦਰੀ ਸਿਹਤ ਸਰਵੇ ਅਨੁਸਾਰ ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਨਾਂ ਵਿਚ ਸਭ ਤੋਂ ਵੱਡਾ ਕਾਰਨ ਤੰਬਾਕੂ ਅਤੇ ਸ਼ਰਾਬ ਹੈ। ਘੱਟ ਸਰੀਰਕ ਗਤੀਵਿਧੀਆਂ, ਪੌਸ਼ਟਿਕ ਖੁਰਾਕ ਦੀ ਕਮੀ, ਫਲ਼ ਸਬਜ਼ੀਆਂ ਦੀ ਘੱਟ ਵਰਤੋਂ ਵੀ ਅਜਿਹੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement