Ludhiana News: ਲੁਧਿਆਣਾ ਪੁਲਿਸ ਦੀ ਕਾਰਵਾਈ, UP ਤੋਂ 9 ਗੈਂਗਸਟਰ ਕੀਤੇ ਕਾਬੂ
Published : Mar 14, 2024, 5:41 pm IST
Updated : Mar 14, 2024, 5:59 pm IST
SHARE ARTICLE
Ludhiana Police arrested 9 gangsters from UP News in punjabi
Ludhiana Police arrested 9 gangsters from UP News in punjabi

Ludhiana News: ਕੁਝ ਦਿਨ ਪਹਿਲਾਂ ਇਕ ਦੂਜੇ ਨਾਲ ਭਿੜੀ ਸੀ ਗੈਂਗ

Ludhiana Police arrested 9 gangsters from UP News in punjabi : ਲੁਧਿਆਣਾ ਵਿਚ ਕੁਝ ਦਿਨ ਪਹਿਲਾਂ ਅੰਕੁਰ ਅਤੇ ਸ਼ੁਭਮ ਅਰੋੜਾ ਉਰਫ਼ ਮੋਟਾ ਗੈਂਗ ਇਕ ਦੂਜੇ ਨਾਲ ਭਿੜ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਯੂਪੀ ਦੇ ਸਹਾਰਨਪੁਰ ਤੋਂ 9 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੈਮਰੇ ਅਤੇ ਕਾਲ ਲੋਕੇਸ਼ਨ ਦੀ ਮਦਦ ਨਾਲ ਬਦਮਾਸ਼ਾਂ ਨੂੰ ਫੜ ਲਿਆ ਹੈ। ਇਸ ਮਾਮਲੇ 'ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵੇਂ ਗੈਂਗ ਦੇ ਸ਼ੂਟਰ ਸਹਾਰਨਪੁਰ 'ਚ ਇਕ ਹੀ ਕਮਰੇ 'ਚ ਰਹਿ ਰਹੇ ਸਨ।

ਇਹ ਵੀ ਪੜ੍ਹੋ: Punjab Vigilance : 30,000 ਰੁਪਏ ਰਿਸ਼ਵਤ ਲੈਂਦਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਬਦਮਾਸ਼ਾਂ ਵਿਚ ਭਗਦੜ ਮੱਚ ਗਈ ਪਰ ਪੁਲਿਸ ਨੇ ਇਮਾਰਤ ਨੂੰ ਘੇਰ ਕੇ ਫਿਲਮੀ ਅੰਦਾਜ਼ ਵਿਚ ਸਾਰਿਆਂ ਨੂੰ ਫੜ ਲਿਆ। ਇਸ ਮਾਮਲੇ ਵਿਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਤਿੰਨ ਮੁਲਜ਼ਮ ਪਹਿਲਾਂ ਫੜੇ ਗਏ ਸਨ। ਅੱਠ ਤੋਂ ਨੌਂ ਹੋਰ ਵਿਅਕਤੀ ਫੜੇ ਜਾਣੇ ਬਾਕੀ ਹਨ।

ਇਹ ਵੀ ਪੜ੍ਹੋ: China Fire Restaurant News: ਚੀਨ 'ਚ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, 7 ਲੋਕਾਂ ਦੀ ਮੌਤ

21 ਫਰਵਰੀ ਨੂੰ ਗੁੰਡਾਗਰਦੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਗੋਲੀਆਂ ਚਲਾਉਣ ਦੇ ਨਾਲ-ਨਾਲ ਬਦਮਾਸ਼ ਇਕ ਦੂਜੇ 'ਤੇ ਬੋਤਲਾਂ ਅਤੇ ਇੱਟਾਂ ਪਥਰਾਅ ਦਾ ਕਰਦੇ ਨਜ਼ਰ ਆਏ। ਇਹ ਗੈਂਗਵਾਰ ਨਵਾਂ ਮੁਹੱਲਾ ਸੁਭਾਨੀ ਬਿਲਡਿੰਗ ਇਲਾਕੇ ਵਿਚ ਹੋਈ ਸੀ। ਗੈਂਗਵਾਰ ਦੌਰਾਨ ਗੈਂਗਸਟਰ ਸ਼ੁਭਮ ਮੋਟਾ ਦੇ ਪੱਟ 'ਚ ਗੋਲੀ ਲੱਗੀ ਸੀ ਅਤੇ ਉਸ ਦਾ ਸਾਥੀ ਨਦੀਮ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦਸਿਆ ਕਿ ਮੁਲਜ਼ਮਾਂ ਦੀ ਪਛਾਣ ਅਮਰਜੋਤ ਸਿੰਘ ਉਰਫ ਗੋਲਡੀ, ਕੁਲਪ੍ਰੀਤ ਸਿੰਘ ਉਰਫ ਰੂਬਲ, ਲਾਭ ਸਿੰਘ, ਗੁਰਕਮਲ ਸਿੰਘ ਇਲੂ, ਇਸਨਪ੍ਰੀਤ ਸਿੰਘ, ਮਨਿੰਦਰ ਸਿੰਘ, ਅੰਕੁਸ਼ ਕਨੌਜੀਆ, ਹੇਮੰਤ ਸਲੂਜਾ, ਸੌਰਵ ਕਪੂਰ, ਨਦੀਮ, ਅਕਬਰ ਅਲੀ ਅਤੇ ਸ਼ੁਭਮ ਅਰੋੜਾ ਉਰਫ ਮੋਟਾ ਵਜੋਂ ਹੋਈ ਹੈ।

ਸ਼ੁਭਮ ਅਰੋੜਾ ਖ਼ਿਲਾਫ਼ ਪਹਿਲਾਂ ਵੀ 17 ਕੇਸ ਦਰਜ ਹਨ। ਬਦਮਾਸ਼ਾਂ ਕੋਲੋਂ ਕੁੱਲ 3 ਰਿਵਾਲਵਰ, 1 ਪਿਸਤੌਲ, 12 ਕਾਰਤੂਸ 32 ਬੋਰ, 3 ਖੋਲ ਕਾਰਤੂਸ ਅਤੇ 2 ਕਾਰਾਂ ਬਰਾਮਦ ਹੋਈਆਂ ਹਨ। ਫਿਲਹਾਲ 9-10 ਲੋਕਾਂ ਨੂੰ ਨਾਮਜ਼ਦ ਕੀਤਾ ਜਾਣਾ ਬਾਕੀ ਹੈ। 20 ਫਰਵਰੀ ਨੂੰ ਗੈਂਗਸਟਰ ਸ਼ੁਭਮ ਅਰੋੜਾ ਉਰਫ ਮੋਟਾ ਆਪਣੇ ਦੋਸਤ ਦੀ ਪਾਰਟੀ ਤੋਂ ਵਾਪਸ ਆ ਰਿਹਾ ਸੀ। ਜਿਥੇ ਰਸਤੇ ਵਿਚ ਸੁਭਾਨੀ ਬਿਲਡਿੰਗ ਨਵਾਂ ਮੁਹੱਲਾ ਨੇੜੇ ਅੰਕੁਰ ਗੈਂਗ ਨਾਲ ਝੜਪ ਹੋ ਗਈ। ਆਪਸੀ ਝੜਪ ਦੌਰਾਨ ਬਦਮਾਸ਼ਾਂ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿਤੇ।

(For more news apart from 'Ludhiana Police arrested 9 gangsters from UP News in punjabi ' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement