ਖ਼ਬਰਾਂ |

ਤਾਜ਼ਾ |

Ludhiana News: ਲੁਧਿਆਣਾ 'ਚ ਸਟਾਫ ਨਰਸ ਨੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ’ਚ SMO ’ਤੇ ਲਗਾਏ ਇਲਜ਼ਾਮ
Published : Mar 14, 2024, 9:14 pm IST
Updated : Mar 14, 2024, 9:14 pm IST
SHARE ARTICLE
Ludhiana Staff Nurse Suicide
Ludhiana Staff Nurse Suicide

SMO ਨੀਲਮ ਸਣੇ 6 ਤੋਂ 7 ਵਿਅਕਤੀਆਂ ਵਿਰੁਧ ਕੇਸ ਦਰਜ

Ludhiana News:  ਲੁਧਿਆਣਾ 'ਚ ਇਕ ਸਟਾਫ ਨਰਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮ੍ਰਿਤਕ ਨਰਸ ਦੇ ਕਮਰੇ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਸੁਸਾਈਡ ਨੋਟ 'ਚ ਉਸ ਨੇ ਐਸਐਮਓ ਸਮੇਤ 6-7 ਲੋਕਾਂ ਦੇ ਨਾਂ ਲਿਖੇ ਹਨ, ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਸ ਨੇ ਅਪਣੀ ਜ਼ਿੰਦਗੀ ਖਤਮ ਕਰ ਲਈ। ਐਸਐਮਓ ’ਤੇ ਉਸ ਨੂੰ ਕਈ ਘੰਟੇ ਦਫ਼ਤਰ ਵਿਚ ਖੜ੍ਹੇ ਕਰ ਕੇ ਜ਼ਲੀਲ ਕਰਨ ਦਾ ਇਲਜ਼ਾਮ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਅਮਨਦੀਪ ਕੌਰ ਪਿਛਲੇ 27 ਸਾਲਾਂ ਤੋਂ ਸਿਹਤ ਵਿਭਾਗ ਵਿਚ ਕੰਮ ਕਰ ਰਹੀ ਸੀ। ਕਰੀਬ 5 ਮਹੀਨੇ ਪਹਿਲਾਂ ਅਮਨਦੀਪ ਨੂੰ ਨਰਸਿੰਗ ਸਿਸਟਰ ਵਜੋਂ ਤਰੱਕੀ ਦਿਤੀ ਗਈ ਸੀ। ਅਮਨਦੀਪ ਸੀਐਚਸੀ ਹਸਪਤਾਲ ਪੱਖੋਵਾਲ ਵਿਖੇ ਤਾਇਨਾਤ ਸੀ। ਉਹ ਪਿਛਲੇ 5 ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।

ਮ੍ਰਿਤਕ ਨਰਸ ਦੇ ਪਤੀ ਜਗਤਾਰ ਸਿੰਘ ਨੇ ਦਸਿਆ ਕਿ ਉਹ ਪੀਏਯੂ ਵਿਚ ਮਕੈਨਿਕ ਦਾ ਕੰਮ ਕਰਦਾ ਹੈ। ਉਸ ਦਾ ਵਿਆਹ ਕਰੀਬ 23 ਸਾਲ ਪਹਿਲਾਂ 18 ਫਰਵਰੀ 2001 ਨੂੰ ਅਮਨਦੀਪ ਨਾਲ ਹੋਇਆ ਸੀ। ਅਮਨਦੀਪ ਬਬੀਹਾ ਭਾਈ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹੈ। ਅਮਨਦੀਪ ਅਪਣੇ ਪਿੱਛੇ ਦੋ ਬੇਟੇ ਅਨੰਤਜੋਤ ਸਿੰਘ ਅਤੇ ਅਜੀਮਜੋਤ ਛੱਡ ਗਈ ਹੈ। ਪਰਵਾਰ ਦਾ ਇਲਜ਼ਾਮ ਹੈ ਕਿ ਐਸਐਮਓ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੀ ਸੀ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਅਮਨਦੀਪ ਅਪਣੇ ਦੋਵੇਂ ਪੁੱਤਰਾਂ ਨਾਲ ਘਰ ਵਿਚ ਮੌਜੂਦ ਸੀ। ਅਮਨਦੀਪ ਨੇ ਬੱਚਿਆਂ ਨੂੰ ਕਿਹਾ ਕਿ ਉਹ ਪਹਿਲੀ ਮੰਜ਼ਿਲ 'ਤੇ ਮਸ਼ੀਨ 'ਚ ਕੱਪੜੇ ਧੋਣ ਜਾ ਰਹੀ ਹੈ। ਜਦੋਂ ਕੁੱਝ ਦੇਰ ਤਕ ਮਸ਼ੀਨ ਚੱਲਣ ਅਤੇ ਅਮਨਦੀਪ ਦੀ ਕੋਈ ਆਵਾਜ਼ ਨਾ ਆਈ ਤਾਂ ਅਨੰਤਜੋਤ ਉਪਰ ਚਲਾ ਗਿਆ। ਉਸ ਨੇ ਦੇਖਿਆ ਕਿ ਅਮਨਦੀਪ ਪੱਖੇ ਨਾਲ ਲਟਕ ਰਹੀ ਸੀ।

ਅਨੰਤਜੋਤ ਨੇ ਰੌਲਾ ਪਾਇਆ ਤਾਂ ਸਾਰੇ ਕਮਰੇ ਅੰਦਰ ਜਾ ਕੇ ਹੱਕੇ-ਬੱਕੇ ਰਹਿ ਗਏ। ਅਮਨਦੀਪ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਡੀਐਮਸੀ ਹਸਪਤਾਲ ਵਿਚ ਰਖਵਾਇਆ ਹੈ।

ਭਲਕੇ ਅਮਨਦੀਪ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਦੂਜੇ ਪਾਸੇ ਕਮਰੇ ਵਿਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ ’ਤੇ ਪੁਲਿਸ ਨੇ ਐਸਐਮਓ ਨੀਲਮ ਸਮੇਤ 6 ਤੋਂ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਵਾਰ ਦਾ ਕਹਿਣਾ ਹੈ ਕਿ ਐਸਐਮਓ ਨੀਲਮ ਅਮਨਦੀਪ ਕੌਰ ਨੂੰ ਕਈ ਘੰਟੇ ਅਪਣੇ ਦਫ਼ਤਰ ਵਿਚ ਖੜ੍ਹਾ ਕਰ ਕੇ ਜ਼ਲੀਲ ਕਰਦੀ ਰਹਿੰਦੀ ਸੀ। ਜਦੋਂ ਵੀ ਉਸ ਨੇ ਐਸਐਮਓ ਤੋਂ ਛੁੱਟੀ ਮੰਗੀ ਤਾਂ ਉਸ ਦੀ ਛੁੱਟੀ ਰੱਦ ਕਰ ਦਿਤੀ ਗਈ। ਇਸ ਮਾਮਲੇ ਸਬੰਧੀ ਐਸਐਚਓ ਹਰਸ਼ਦੀਪ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

(For more Punjabi news apart from Ludhiana Staff Nurse Suicide News, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲੋਕਸਭਾ ਮੈਂਬਰੀ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਪਾਲ ਦੀ ਕਾਨੂੰਨੀ ਭੂਮਿਕਾ 'ਤੇ ਵਕੀਲ ਨਾਲ ਖਾਸ ਗੱਲਬਾਤ

22 Apr 2026 12:40 PM

Chandigarh University ਹੋਣ ਹਰ ਵਿਦਿਆਰਥੀਆਂ ਨੂੰ ਦੇਵੇਗੀ 200 ਕਰੋੜ ਦੀ Scholarship !

22 Apr 2026 12:39 PM

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM
Advertisement