
Mohali News : ਭੜਕੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਡਰਾਈਵਰ ਨੂੰ ਕੀਤਾ ਗੰਭੀਰ ਜ਼ਖ਼ਮੀ
Mohali News in Punjabi : ਮੋਹਾਲੀ ਦੇ ਪਿੰਡ ਬੜਮਾਜਰਾ ’ਚ ਹੋਲੀ ਖੇਡ ਰਹੇ ਨੌਜਵਾਨਾਂ ਨੇ ਵੇਰਕਾ ਗੱਡੀ ਦੇ ਡਰਾਈਵਰ ’ਤੇ ਹਮਲਾ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਵੇਰਕਾ ਦੀ ਗੱਡੀ ਦੇ ਡਰਾਈਵਰ ਦੇ ਸਿਰ ’ਚ ਤਲਵਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਸੜਕ ’ਤੇ ਖੇਡ ਰਹੇ ਨੌਜਵਾਨਾਂ ਨੂੰ ਸਾਈਡ ਕਰਨ ਲਈ ਡਰਾਈਵਰ ਨੇ ਹਾਰਨ ਵਜਾਇਆ ਸੀ। ਗੁੱਸੇ ’ਚ ਆਏ ਨੌਜਵਾਨਾਂ ਨੇ ਡਰਾਈਵਰ ਸਣੇ ਗੱਡੀ ਦੀ ਡੰਡੇ ਗੰਡਾਸੇ ਅਤੇ ਤਲਵਾਰਾਂ ਲੈ ਕੇ ਗੱਡੀ ਦੀ ਤੋੜ ਭੰਨ ਕਰ ਦਿੱਤੀ। ਗੱਡੀ ਦੀ ਭੰਨ-ਤੋੜ ਕਰ ਕੇ ਹਮਲਾਵਾਰ ਮੌਕੇ ਤੋਂ ਫ਼ਰਾਰ ਹੋ ਗਏ।
ਮੌਕੇ ’ਤੇ ਪਹੁੰਚੀ ਪੁਲਿਸ ਨੇ ਡਰਾਈਵਰ ਨੂੰ ਹਸਪਤਾਲ ਕਰਵਾਇਆ ਭਰਤੀ ਤੇ ਗੱਡੀ ਨੂੰ ਥਾਣੇ ਲਜਾਇਆ ਗਿਆ।
(For more news apart from Youths playing Holi in Mohali attacked the driver of a Verka vehicle News News in Punjabi, stay tuned to Rozana Spokesman)