ਚੰਡੀਗੜ੍ਹ 'ਚ ਪੀਣ ਵਾਲੇ ਪਾਣੀ ਦਾ ਸੰਕਟ ਸ਼ੁਰੂ
Published : Apr 14, 2018, 2:21 am IST
Updated : Apr 14, 2018, 2:21 am IST
SHARE ARTICLE
Water
Water

ਕਜੌਲੀ ਵਾਟਰ ਵਰਕਸ ਤੋਂ 30 ਅਪ੍ਰੈਲ ਤਕ ਹੋਰ ਪਾਣੀ ਦੀ ਸਪਲਾਈ ਲਈ ਡੈਡਲਾਈਨ ਖ਼ਤਮ

ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸ਼ਹਿਰ ਵਿਚ ਅਗਲੇ ਮਹੀਨਿਆਂ ਮਈ-ਜੂਨ ਵਿਚ ਪਾਣੀ ਦੇ ਗੰਭੀਰ ਸੰਕਟ ਦੇ ਹੱਲ ਲਈ 30 ਅਪ੍ਰੈਲ ਤਕ ਹੋਰ ਵਾਧੂ ਪਾਣੀ ਭਾਖੜਾ ਮੇਨ ਲਾਈਨ ਤੋਂ ਲਿਆਉਣ ਦਾ ਸ਼ਹਿਰ ਦੀ ਜਨਤਾ ਨਾਲ ਮੇਅਰ ਦਿਵੇਸ਼ ਮੋਦਗਿਲ ਵਲੋਂ ਵਾਅਦਾ ਕੀਤਾ ਸੀ। 100 ਕਰੋੜ ਦੇ ਕਰੀਬ ਖ਼ਰਚ ਕਰਨ ਮਗਰੋਂ ਵੀ 5ਵੇਂ ਅਤੇ 6ਵੇਂ ਫੇਜ਼ ਦੀ ਸਪਲਾਈ ਲਈ ਪਾਣੀ ਅਜੇ ਤਕ ਕਾਜੌਲੀ ਵਾਟਰ ਵਰਕਸ ਤਕ ਨਹੀਂ ਪੁੱਜਾ। ਜ਼ਿਕਰਯੋਗ ਹੈ ਕਿ ਇਸ ਵੇਲੇ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਵਿਚ ਕੁਲ 87 ਮਿਲੀਅਨ ਗੈਲਨ ਡੇਲੀ (ਐਮ.ਜੀ.ਡੀ.) ਪਾਣੀ ਸਪਲਾਈ ਕੀਤਾ ਜਾਂਦਾ ਹੈ, ਜਿਸ ਵਿਚ 67 ਐਮ.ਜੀ.ਡੀ. ਭਾਖੜਾ ਨਹਿਰ ਤੋਂ ਪਾਣੀ ਸਪਲਾਈ ਹੁੰਦਾ ਹੈ ਜਦਕਿ 20 ਐਮ.ਜੀ.ਡੀ. ਪਾਣੀ ਨਗਰ ਨਿਗਮ ਵਲੋਂ ਲਗਾਏ ਗਏ ਟਿਊਬਵੈੱਲਾਂ ਤੋਂ ਹੁੰਦਾ ਹੈ। ਚੰਡੀਗੜ੍ਹ 'ਚ ਭਰ ਗਰਤੀਆਂ ਦੇ ਦਿਨਾਂ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਗੰਭੀਰ ਹੋ ਜਾਂਦਾ ਹੈ ਅਤੇ ਸੈਕਟਰਾਂ, ਪਿੰਡਾਂ ਤੇ ਕਾਲੋਨੀਆਂ ਵਿਚ ਪਾਣੀ ਦੀ ਮੰਗ 115 ਐਮ.ਜੀ.ਡੀ. ਤਕ ਪਹੁੰਚ ਜਾਂਦੀ ਹੈ। ਗਰਮੀਆਂ ਦੇ ਦਿਨਾਂ ਵਿਚ ਸ਼ਹਿਰ ਦੀਆਂ ਕੋਠੀਆਂ ਦੀਆਂ ਉਪਰਲੀਆਂ ਮੰਜ਼ਲਾਂ 'ਤੇ ਪਾਣੀ ਨਹੀਂ ਪੁੱਜਦਾ। ਤਿੰਨ ਮੇਅਰ ਬਣੇ ਪਰ ਸੰਕਟ ਜਿਉਂ ਦਾ ਤਿਉ : ਚੰਡੀਗੜ੍ਹ 'ਚ ਪਿਛਲੇ ਕਈ ਸਾਲਾਂ ਤੋਂ ਗਰਮੀਆਂ ਦੇ ਦਿਨਾਂ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਬਰਕਰਾਰ ਹੈ।

Water Water

ਸ਼ਹਿਰ ਲਈ ਵਾਧੂ ਪਾਣੀ ਲਿਆਉਣ ਲਈ ਕਾਂਗਰਸੀ ਮੇਅਰ ਪੂਨਮ ਸ਼ਰਮਾ ਦੇ ਕਾਰਜਕਾਲ 2015 ਵਿਚ ਮੁੱਢ ਬਝਿਆ ਸੀ। ਇਸ ਮਗਰੋਂ ਭਾਜਪਾ ਸੱਤਾ ਵਿਚ ਆ ਗਈ, ਉਸ ਵੇਲੇ (2016) ਦੇ ਮੇਅਰ ਅਰੁਣ ਸੂਦ ਨੇ ਯੂ.ਟੀ. ਪ੍ਰਸ਼ਾਸਕ ਰਾਹੀਂ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ। ਇਸ ਮਗਰੋਂ ਭਾਜਪਾ ਦੀ ਹੀ ਮੇਅਰ ਆਸ਼ਾ ਜੈਸਵਾਲ ਨੇ 2017 ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਲੋਕਾਂ ਨਾਲ ਵਾਅਦਾ ਕੀਤਾ ਪਰ ਅਸਫ਼ਲ ਰਹੀ। ਹੁਣ 2018 ਵਿਚ ਮੇਅਰ ਦਿਵੇਸ਼ ਮੋਦਗਿਲ ਨੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਅਪਣਾ ਮੇਅਰ ਦਾ ਕਾਰਜਕਾਲ ਅਰੰਭ ਕਰਦਿਆਂ ਸ਼ਹਿਰ ਵਾਸੀਆਂ ਨਾਲ 30 ਅਪ੍ਰੈਲ ਤਕ ਹੋਰ ਪਾਣੀ ਸ਼ਹਿਰ ਵਿਚ ਪੁੱਜਦਾ ਕਰਨ ਦਾ ਭਰੋਸਾ ਦਿਤਾ ਸੀ ਪਰ ਹਾਲੇ ਤਕ ਪਾਈਪ ਲਾਈਨਾਂ ਤੇ ਪੰਪਿੰਗ ਮਸ਼ੀਨਰੀ ਲਗਾਉਣ ਦਾ ਪ੍ਰਾਜੈਕਟ ਅੱਧ-ਵਿਚਾਲੇ ਹੀ ਲਟਕ ਰਿਹਾ ਹੈ। ਨਗਰ ਨਿਗਮ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਬਰਕਰਾਰ ਹੈ ਪਰ ਕਾਜੋਲੀ ਵਾਟਰ ਵਰਕਸ ਤਕ ਪੁੱਜਣ ਲਈ ਹਾਲੇ ਹੋਰ ਸਮਾਂ ਲੱਗੇਗਾ।ਦੱਸਣਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਦਾ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸੱਭ ਤੋਂ ਪਹਿਲਾਂ ਚਾਰ ਸੈਕਟਰਾਂ-ਸੈਕਟਰ 17, 22, 35 ਅਤੇ 43 ਵਿਚ 24*7 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਹੋਵੇਗੀ ਜਦਕਿ ਪੂਰੇ ਚੰਡੀਗੜ੍ਹ ਸ਼ਹਿਰ ਲਈ ਘੱਟੋ-ਘੱਟ 2021 ਤਕ ਸਮਾਂ ਲੱਗ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement