
ਟਕਸਾਲੀਆਂ ਨੇ ਜਨਰਲ ਜੇਜੇ ਸਿੰਘ ਦਾ ਨਾਂ ਵਾਪਸ ਲਿਆ
ਚੰਡੀਗੜ੍ਹ : ਅਕਾਲੀ ਦਲ ਟਕਸਾਲੀ ਵਲੋਂ ਖਡੂਰ ਸਾਹਿਬ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਟਿਕਟ ਵਾਪਸ ਲੈ ਲਈ ਗਈ ਹੈ। ਪਾਰਟੀ ਵਲੋਂ ਇਹ ਫ਼ੈਸਲਾ ਪੰਜਾਬ ਡੈਮੋਕ੍ਰੇਟਿਸ ਅਲਾਇੰਸ (ਪੀ.ਡੀ.ਏ.) ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਲੈ ਗਿਆ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਪਾਰਟੀ ਖਡੂਰ ਸਾਹਿਬ ਤੋਂ ਆਪਣਾ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰੇਗੀ। ਟਕਸਾਲੀਆਂ ਨੇ ਜਨਰਲ ਜੇਜੇ ਸਿੰਘ ਦਾ ਨਾਂ ਵਾਪਸ ਲੈ ਲਿਆ ਹੈ।
JJ Singh
ਟਕਸਾਲੀਆਂ ਵੱਲੋਂ ਹੁਣ ਖਡੂਰ ਸਾਹਿਬ 'ਚ ਪਰਮਜੀਤ ਕੌਰ ਖਾਲੜਾ ਦਾ ਸਾਥ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਬੀ ਖਾਲੜਾ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਹਨ। ਇਸ ਮੌਕੇ ਟਕਸਾਲੀਆਂ ਨੇ ਤਰਕ ਦਿੱਤਾ ਹੈ ਕਿ ਪੰਥਕ ਵੋਟ ਨੂੰ ਕਿਸੇ ਵੀ ਹਾਲਤ ਵਿਚ ਖਿਲਰਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਸੇਵਾ ਸਿੰਘ ਸੇਖਵਾਂ ਨੇ ਆਖਿਆ ਹੈ ਕਿ ਬੀਬੀ ਨੂੰ ਹਰ ਹਾਲਤ 'ਚ ਜਿਤਾ ਕੇ ਸੰਸਦ 'ਚ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੇਖਵਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਸਾਹਮਣੇ ਹੱਥ ਜੋੜ ਕੇ ਆਖਿਆ ਸੀ ਕਿ ਉਮੀਦਵਾਰ ਵਾਪਸ ਲੈ ਲਿਆ ਜਾਵੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਉਮੀਦਵਾਰ ਵਾਪਸ ਲੈਣ ਦੀ ਅਪੀਲ ਕੀਤੀ ਹੈ।