ਸਿੱਧੂ ਦੀ ਵੀਡੀਓ ਵਾਇਰਲ, 50 ਘੰਟਿਆਂ 'ਚ 50 ਲੱਖ ਤੋਂ ਵੱਧ ਲੋਕਾਂ ਨੇ ਦੇਖੀ
Published : Apr 14, 2019, 1:11 pm IST
Updated : Apr 14, 2019, 1:11 pm IST
SHARE ARTICLE
Navjot Singh Sidhu
Navjot Singh Sidhu

ਇਸ ਵੀਡੀਓ ਵਿਚ ਉਹ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਤੇ ਬੀਜੇਪੀ 'ਤੇ ਨਿਸ਼ਾਨਾ ਸਾਂਧ ਰਹੇ ਹਨ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਲੋਕ ਸਭਾ ਚੋਣਾਂ ਲਈ ਰੈਲੀਆਂ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੀ ਵੀਡੀਓ ਵਾਇਰਲ ਹੋ ਗਈ ਹੈ ਅਤੇ ਸਿੱਧੂ ਇਹਨਾਂ ਦਿਨਾਂ ਵਿਚ ਚਰਚਾ ਚ ਆਏ ਹੋਏ ਹਨ। ਇਸ ਵੀਡੀਓ ਵਿਚ ਉਹ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਤੇ ਬੀਜੇਪੀ 'ਤੇ ਨਿਸ਼ਾਨਾ ਸਾਂਧ ਰਹੇ ਹਨ। ਸਿੱਧੂ ਦੀ ਇਸ ਵੀਡੀਓ ਨੂੰ 50 ਘੰਟਿਆਂ ਵਿਚ 50 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਸੀ ਤੇ ਹਾਲੇ ਵੀ ਅੰਕੜਾ ਵੱਧਦਾ ਜਾ ਰਿਹਾ ਹੈ।

Like, Comment, ShareLike, Comment, Share

ਤਕਰੀਬਨ ਇੱਕ ਲੱਖ ਲੋਕਾਂ ਨੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਮਤਲਬ ਕਿ  ਲਾਈਕ, ਡਿਸਲਾਈਕ, ਐਂਗਰੀ, ਹੈਪੀ ਆਦਿ ਦਿੱਤੀ ਤੇ 1.09 ਲੱਖ ਕੁਮੈਂਟ ਕੀਤੇ ਗਏ ਹਨ ਅਤੇ ਵੀਡੀਓ ਨੂੰ ਤਕਰੀਬਨ 63,000 ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਆਪਣੀ ਵੀਡੀਓ ਨੂੰ ਸਿੱਧੂ ਨੇ ਚੌਕੀਦਾਰ ਦੀ ਖੁੱਲ੍ਹ ਗਈ ਪੋਲ ਦੇ ਨਾਂਅ ਹੇਠ ਸਾਂਝਾ ਕੀਤਾ ਹੈ। ਇਸ ਵਿਚ ਉਹ ਮੋਦੀ ਖ਼ਿਲਾਫ਼ ਰਾਫ਼ੇਲ ਸੌਦੇ 'ਤੇ ਧਾਂਦਲੀ ਕਰਨ ਦਾ ਦੋਸ਼ ਲਾ ਰਹੇ ਹਨ। ਸਿੱਧੂ ਨੇ ਮੋਦੀ ਵੱਲੋਂ ਪਕੌੜੇ ਤਲਣ ਨੂੰ ਰੁਜ਼ਗਾਰ ਦੱਸਣ ਦਾ ਵੀ ਮਜ਼ਾਕ ਬਣਾਇਆ ਹੈ। ਇਸ ਤੋਂ ਇਲਾਵਾ ਸਿੱਧੂ ਨੇ ਬੀਜੇਪੀ 'ਤੇ ਕਈ ਹੋਰ ਨਿਸ਼ਾਨੇ ਵੀ ਲਗਾਏ।

Navjot Singh SidhuNavjot Singh Sidhu

ਨਵਜੋਤ ਸਿੱਧੂ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਪ੍ਰਚਲਿਤ ਸਿਆਸਤਦਾਨਾਂ ਵਿਚੋਂ ਇੱਕ ਹਨ। ਕਾਂਗਰਸ ਦੇ ਸੋਸ਼ਲ ਮੀਡੀਆ ਟੀਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਿੱਧੂ ਦੀ ਵੀਡੀਓ 'ਤੇ ਕੋਈ ਵੀ ਮੁੱਲ ਦਾ ਲਾਈਕ ਜਾਂ ਵਿਊ ਨਹੀਂ ਹੈ, ਸਾਰੇ ਅਸਲੀ ਹਨ। ਟੀਮ ਮੈਂਬਰ ਨੇ ਦੱਸਿਆ ਕਿ ਉਸੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਵੀ ਹੋਈ ਜਿਸ ਨੂੰ ਤਕਰੀਬਨ 10 ਲੱਖ ਲੋਕਾਂ ਨੇ ਦੇਖਿਆ ਹੈ, ਪਰ ਸਿੱਧੂ ਦੀ ਵੀਡੀਓ ਨੇ ਸਾਰੇ ਰਿਕਾਰਡ ਤੋੜ ਦਿੱਤੇ। ਹਾਲਾਂਕਿ, ਸਿੱਧੂ ਨੇ ਹੋਰ ਵੀ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਪਰ ਉਨ੍ਹਾਂ ਨੂੰ ਇੰਨਾ ਹੁੰਗਾਰਾ ਨਹੀਂ ਮਿਲਿਆ। ਜਿਹਨਾਂ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਵੀਡੀਓ ਦੀ ਬੱਲੇ-ਬੱਲੇ ਹੋਈ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement