
ਸੂਬਾ ਸਰਕਾਰ ਕੋਰੋਨਾ ਵਾਇਰਸ ਬੀਮਾਰੀ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਸੰਕਟ ਸਮੇਂ ਲੋਕਾਂ ਨੂੰ ਉੱਚ ਪਧਰੀ ਸਿਹਤ ਸੇਵਾਵਾਂ
ਐਸ.ਏ.ਐਸ. ਨਗਰ, 13 ਅਪ੍ਰੈਲ (ਸੁਖਦੀਪ ਸਿੰਘ ਸੋਈਂ): 'ਸੂਬਾ ਸਰਕਾਰ ਕੋਰੋਨਾ ਵਾਇਰਸ ਬੀਮਾਰੀ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਸੰਕਟ ਸਮੇਂ ਲੋਕਾਂ ਨੂੰ ਉੱਚ ਪਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਪਣੀ ਕੋਸ਼ਿਸ਼ ਜਾਰੀ ਰੱਖੇਗੀ।' ਇਹ ਪ੍ਰਗਟਾਵਾ ਅੱਜ ਸਿਹਤ ਤੇ ਪਰਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਫ਼ੇਸ-6 ਵਿਖੇ ਕੀਤਾ। ਮੰਤਰੀ ਨੇ ਇਸ ਮੌਕੇ 100 ਪੀਪੀਈ ਕਿੱਟਾਂ ਸਿਵਲ ਸਰਜਨ, ਮੁਹਾਲੀ ਡਾ. ਮਨਜੀਤ ਸਿੰਘ ਨੂੰ ਸੌਂਪੀਆਂ। ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਨਿਯੰਤਰਣ ਯੋਜਨਾ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਦੱਸਣਯੋਗ ਹੈ ਕਿ ਜੁਆਏ ਆਫ਼ ਲਿਵਿੰਗ ਅਤੇ ਮੁਹਾਲੀ ਹੈਲਪਰਜ਼ ਐਨਜੀਓਜ਼ ਦੁਆਰਾ ਹਸਪਤਾਲ ਨੂੰ 100 ਪੀਪੀਈ ਕਿੱਟਾਂ ਦਾਨ ਕੀਤੀਆਂ ਗਈਆਂ। ਇਸ ਮੌਕੇ ਸਿੱਧੂ ਨੇ ਜੁਆਏ ਆਫ਼ ਲਿਵਿੰਗ ਅਤੇ ਮੁਹਾਲੀ ਹੈਲਪਰਜ਼ ਦੀਆਂ ਐਨ.ਜੀ.ਓਜ ਦੀ ਸ਼ਲਾਘਾ ਕੀਤੀ ਜੋ ਮਨੁੱਖਤਾ ਦੇ ਹਿਤ ਲਈ ਅਜਿਹੇ ਨੇਕ ਕਾਰਜ ਕਰ ਰਹੇ ਹਨ। ਇਸ ਮੌਕੇ ਮਨੀਸ਼ ਤਨੇਜਾ, ਦਵਿੰਦਰ ਸਿੰਘ, ਡਾ. ਸੰਨੀ ਸਿੰਘ ਆਹਲੂਵਾਲੀਆ, ਕਮਲਪ੍ਰੀਤ ਸਿੰਘ ਬੰਨੀ ਅਤੇ ਕਮਲਜੀਤ ਸਿੰਘ ਸ਼ਾਮਲ ਸਨ।