
ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 185 ਤਕ ਪੁੱਜੀ
ਚੰਡੀਗੜ੍ਹ, 14 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ 'ਚ ਇਕ ਹੋਰ ਮੌਤ ਦੀ ਪੁਸ਼ਟੀ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਅੱਜ ਰਾਜ 'ਚ 9 ਹੋਰ ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਕੁੱਲ ਗਿਣਤੀ ਸ਼ਾਮ ਤਕ 185 ਤਕ ਪਹੁੰਚ ਗਈ ਹੈ। ਜ਼ਿਕਰਯੋਗ ਗੱਲ ਹੈ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਵੀ ਪਹਿਲਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ 18 ਜ਼ਿਲ੍ਹਾ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।punjab corona case
ਅੱਜ ਜ਼ਿਲ੍ਹਾ ਪਠਾਨਕੋਟ 'ਚ 4, ਮੋਹਾਲੀ 'ਚ 2 ਅਤੇ ਗੁਰਦਾਸਪੁਰ ਤੇ ਜਲੰਧਰ ਤੇ ਸੰਗਰੂਰ 'ਚ 1-1 ਨਵਾਂ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। 613 ਕੇਸਾਂ ਦੀ ਹਾਲੇ ਰੀਪੋਰਟ ਆਉਣੀ ਬਾਕੀ ਹੈ। ਪਾਜ਼ੇਟਿਵ ਕੇਸਾਂ 'ਚੋਂ 4 ਨੂੰ ਆਕਸੀਜਨ ਲੱਗੀ ਹੋਈ ਹੈ। ਇਕ ਮਰੀਜ਼ ਵੈਂਟੀਲੇਟਰ 'ਤੇ ਹੈ। ਹੁਣ ਤਕ ਆਏ ਕੁੱਲ 4844 ਸ਼ੱਕੀ ਕੇਸਾਂ 'ਚੋਂ 4047 ਦੀ ਰੀਪੋਰਟ ਨੈਗੇਟਿਵ ਆਈ ਹੈ। 27 ਮਰੀਜ਼ਜ ਹੁਣ ਤਕ ਠੀਕ ਵੀ ਹੋ ਚੁੱਕੇ ਹਨ। ਜ਼ਿਲ੍ਹਾ ਮੋਹਾਲੀ 'ਚ ਕੁੱਲ 56, ਜਲੰਧਰ 'ਚ 25 ਅਤੇ ਪਠਾਨਕੋਟ 'ਚ 22 ਪਾਜ਼ੇਟਿਵ ਮਾਮਲੇ ਹਨ।