
ਕੈਬਨਿਟ ਰੈਕ ਪ੍ਰਾਪਤ ਡਾ. ਰਾਜ ਕੁਮਾਰ ਵੇਰਕਾ ਐਮ ਐਲਏ ਹਲਕਾ ਪਛਮੀ ਨੇ ਅੱਜ ਕੇਦਰ ਸਰਕਾਰ ਪ੍ਰਤੀ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਹਕੂਮਤ
ਅੰਮ੍ਰਿਤਸਰ, 13 ਅਪਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਬਨਿਟ ਰੈਕ ਪ੍ਰਾਪਤ ਡਾ. ਰਾਜ ਕੁਮਾਰ ਵੇਰਕਾ ਐਮ ਐਲਏ ਹਲਕਾ ਪਛਮੀ ਨੇ ਅੱਜ ਕੇਦਰ ਸਰਕਾਰ ਪ੍ਰਤੀ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਭੁਲਾ ਸਕਦੀ ਹੈ ਪਰ ਉਹ ਇਹ ਇਤਹਾਸਿਕ ਗਲਤੀ ਨਹੀਂ ਕਰ ਸਕਦੇ । ਅੰਗਰੇਜ਼ ਸਾਮਰਾਜ ਨੇ ਅੱਜ ਦੇ ਦਿਨ 13 ਅਪ੍ਰੈਲ 1919 ਨੂੰ 100 ਸਾਲ ਪਹਿਲਾਂ, ਆਜ਼ਾਦੀ ਮੰਗਦੇ ਨਿਹੱਥੇ ਭਾਰਤੀਆਂ ਨੂੰ ਤੋਪਾਂ ਬੀੜ ਕੇ ਗੋਲੀਆਂ ਨਾਲ ਭੁੱਨ ਦਿਤਾ ਸੀ।
File photo
ਕੋਰੋਨਾ ਵਾਇਰਸ ਕਾਰਨ ਕਰਫ਼ਿਊ ਲੱਗਾ ਹੈ ਕੇ ਦੇਸ਼ ਭਰ 'ਚ ਤਾਲਾਬੰਦੀ ਹੈ। ਪਰ ਜੇਕਰ ਮੋਦੀ ਹਕੂਮਤ ਥਾਲੀਆਂ ਖੜਕਾਉਣ ਦੇ ਨਾਲ ਦੀਵੇ ਬਾਲ ਸਕਦੀ ਹੈ, ਤਾਂ ਫਿਰ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਦੀ ਯਾਦ 'ਤੇ ਸਨਮਾਨ ਪ੍ਰਗਟਾਉਣ ਲਈ ਇਕ ਦੀਵਾ ਵੀ ਜਗਾ ਨਹੀਂ ਸਕਦੀ ਜਿਸ ਵਾਸਤੇ ਚਾਰ ਸਿਪਾਹੀਆਂ ਦੀ ਬੇਨਤੀ ਕੀਤੀ ਸੀ ਕਿ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭੇਜੇ ਜਾਣ ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਸ਼ਰਧਾ ਦੇ ਫੁਲ ਭੇਟ ਕਰਨ ਪੁਜੇ ਸਨ । ਡਾ. ਵੇਰਕਾ ਨੇ ਭਾਰਤ ਸਰਕਾਰ ਪ੍ਰਤੀ ਕਿਹਾ ਕਿ ਉਸ ਨੇ ਤਾਲਾਬੰਦੀ ਦੌਰਾਨ ਜਲ੍ਹਿਆਂਵਾਲਾ ਬਾਗ਼ ਵੀ ਬੰਦ ਕਰ ਦਿਤਾ ਹੈ । ਪਿਛਲੇ 70 ਸਾਲਾਂ ਤੋ ਪੁਲਿਸ ਵਲੋਂ ਹਰ ਸਾਲ ਸ਼ਹੀਦਾਂ ਨੂੰ ਸਲਾਮੀ ਦਿਤੀ ਜਾਂਦੀ ਹੈ। ਵੇਰਕਾ ਨੇ ਭਰੇ ਮੰਨ ਨਾਲ ਕਿਹਾ ਕਿ ਅਜ ਸ਼ਹੀਦਾਂ ਦਾ ਅਪਮਾਨ ਹੋਇਆ ਹੈ, ਜਿਸ ਦੀ ਅੱਜ ਉਹ ਮੁਆਫੀ ਮੰਗਣ ਵੀ ਆਏ ਹਨ । ਡਾ ਵੇਰਕਾ ਤੇ ਔਜਲਾ ਨੇ ਸ਼ਹੀਦ ਉਧਮ ਸਿੰਘ ਦੇ ਬੁੱਤ ਤੇ ਫੁੱਲ ਭੇਟ ਕਰਕੇ ਸ਼ਰਧਾ ਪ੍ਰਗਟਾਈ।