
ਸੂਬੇ ਦੇ ਦੋ ਜ਼ਿਲ੍ਹਿਆਂ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਪੜਾਅਵਾਰ 17 ਪ੍ਰਭਾਵਿਤ ਇਲਾਕਿਆਂ ਨੂੰ ਕਵਰ ਕਰਨਾ ਹੈ।
ਚੰਡੀਗੜ੍ਹ, 14 ਅਪ੍ਰੈਲ : ਪੰਜਾਬ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਸੂਬਾ ਸਰਕਾਰ ਵੱਖ-ਵੱਖ ਉਪਰਾਲੇ ਕਰ ਰਹੀ ਹੈ ਜਿਸ ਤੇ ਚਲਦਿਆਂ ਹੁਣ ਸਰਕਾਰ ਨੇ ਕੋਵਿਡ -19 ਵਿਰੁੱਧ ਆਪਣੀ ਲੜਾਈ ਅਗਲੇ ਪੜਾਅ 'ਤੇ ਲਿਜਾਂਦਿਆਂ, ਮੰਗਲਵਾਰ ਨੂੰ ਸੂਬੇ ਦੇ ਦੋ ਜ਼ਿਲ੍ਹਿਆਂ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਪੜਾਅਵਾਰ 17 ਪ੍ਰਭਾਵਿਤ ਇਲਾਕਿਆਂ ਨੂੰ ਕਵਰ ਕਰਨਾ ਹੈ। ਇਸ ਸੁਵਿਧਾ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਸਬ ਡਵੀਜ਼ਨ ਹਸਪਤਾਲ ਡੇਰਾਬਸੀ ਵਿਖੇ ਨਮੂਨੇ ਇੱਕਠੇ ਕਰਕੇ ਕੀਤੀ ਗਈ।
Balbir Sidhu
ਏ.ਸੀ.ਐਸ. ਵਿਨੀ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੱਜ ਕੋਵਿਡ -19 ਟੈਸਟਿੰਗ ਲਈ ਆਈਸੀਐਮਆਰ ਤੋਂ 1000 ਰੈਪਿਡ ਟੈਸਟਿੰਗ ਕਿੱਟਾਂ ਪ੍ਰਾਪਤ ਕੀਤੀਆਂ ਹਨ। ਐਸ.ਏ.ਐਸ. ਨਗਰ (ਮੁਹਾਲੀ) ਅਤੇ ਜਲੰਧਰ ਦੋ ਜ਼ਿਲ੍ਹਿਆਂ ਨੂੰ ਟੈਸਟਿੰਗ ਪ੍ਰਕਿਰਿਆ ਸ਼ੁਰੂ ਕਰਨ ਲਈ 500-500 ਕਿੱਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੰਭਾਵਤ ਮਾਮਲਿਆਂ ਦੀ ਸਥਿਤੀ ਅਤੇ ਰੈਪਿਡ ਟੈਸਟਿੰਗ ਕਿੱਟਾਂ ਦੀ ਉਪਲਬਧਤਾ ਮੁਤਾਬਕ ਇਹ ਸਹੂਲਤ ਹੋਰ ਜ਼ਿਲ੍ਹਿਆਂ ਵਿੱਚ ਵੀ ਵਧਾਈ ਜਾਵੇਗੀ।
Punjab Coronavirus
ਇਹ ਟੈਸਟ ਸ਼ੁਰੂ ਵਿਚ ਸਰਕਾਰੀ ਸਿਹਤ ਸਹੂਲਤਾਂ ਤਹਿਤ ਫਲੂ ਕਾਰਨਰਾਂ ’ਤੇ ਸੱਤ ਦਿਨਾਂ ਤੋਂ ਵੱਧ ਲੱਛਣਾਂ ਵਾਲੇ ਸਾਰੇ ਮਰੀਜ਼ਾਂ ’ਤੇ ਕੀਤਾ ਜਾਏਗਾ। ਇਸ ਵਿਚ ਸਿਰਫ਼ ਇਕੋ ਛੇਕ ਕਰਕੇ ਟੈਸਟ ਲਈ ਖੂਨ ਦੇ ਨਮੂਨੇ ਲਏ ਜਾਂਦੇ ਹਨ ਅਤੇ 15 ਮਿੰਟਾਂ ਵਿਚ ਨਤੀਜਾ ਉਪਲਬਧ ਹੁੰਦਾ ਹੈ। ਜ਼ਿਲ੍ਹਿਆਂ ਨੂੰ ਨਤੀਜਿਆਂ ਦੇ ਨਾਲ ਨਾਲ ਕੀਤੇ ਗਏ ਟੈਸਟਾਂ ਦੀ ਰੋਜ਼ਾਨਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਵੱਲੋਂ - www.covid-19punjab.in -ਇੱਕ ਪੋਰਟਲ ਬਣਾਇਆ ਗਿਆ ਹੈ ਜਿਸ ਰਾਹੀਂ ਮਰੀਜ਼ਾਂ ਦੀ ਜਾਂਚ ਅਤੇ ਰਿਕਾਰਡ ਸਬੰਧੀ ਸਹੀ ਜਾਣਕਾਰੀ ਇੱਕਤਰ ਕੀਤੀ ਜਾ ਸਕਦੀ ਹੈ।
Coronavirus positive case
ਸੂਬਾ ਸਰਕਾਰ ਨੇ ਆਈਸੀਐਮਆਰ ਨੂੰ ਅਜਿਹੀਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦਾ ਆਰਡਰ ਦਿੱਤਾ ਹੈ ਤੇ ਨਾਲ ਹੀ ਖੁੱਲ੍ਹੇ ਬਾਜ਼ਾਰ ਵਿਚ ਹੋਰ 10000 ਕਿੱਟਾਂ ਖਰੀਦਣ ਲਈ ਪੜਤਾਲ ਕੀਤੀ ਜਾ ਰਹੀ ਹੈ। ਮਹਾਮਾਰੀ ਦੇ ਫੈਲਣ ਨੂੰ ਨਿਯੰਤਰਿਤ ਕਰਨ ਦੀ ਜਾਂਚ ਦੇ ਨਾਲ ਹੀ ਸਰਕਾਰ ਅਗਲੇ ਕੁਝ ਦਿਨਾਂ ਵਿੱਚ ਰੇਪਿਡ ਟੈਸਟਿੰਗ ਸਮੇਤ ਜਾਂਚ ਸਹੂਲਤਾਂ ਲਗਾਤਾਰ ਵਧਾਉਣ ਦੀ ਯੋਜਨਾ ਬਣਾ ਰਹੀ ਹੈ।
Coronavirus Covid-19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।