
ਪਿੰਡ ਮਾਣੇਮਾਜਰਾ ਵਿਖੇ ਇਕ ਵਿਅਕਤੀ ਦੀ ਲਾਸ਼ ਮਿਲਣ ਉਪਰੰਤ ਤਫ਼ਤੀਸ਼ੀ ਅਧਿਕਾਰੀ ਏਐਸਆਈ ਧਰਮਪਾਲ ਚੌਧਰੀ ਨੇ ਦਸਿਆ
ਬੇਲਾ, 13 ਅਪ੍ਰੈਲ (ਪਰਵਿੰਦਰ ਸਿੰਘ ਸੰਧੂ): ਪਿੰਡ ਮਾਣੇਮਾਜਰਾ ਵਿਖੇ ਇਕ ਵਿਅਕਤੀ ਦੀ ਲਾਸ਼ ਮਿਲਣ ਉਪਰੰਤ ਤਫ਼ਤੀਸ਼ੀ ਅਧਿਕਾਰੀ ਏਐਸਆਈ ਧਰਮਪਾਲ ਚੌਧਰੀ ਨੇ ਦਸਿਆ ਕਿ ਉਕਤ ਵਿਅਕਤੀ ਜਿਸ ਦੀ ਸ਼ਨਾਖਤ ਮੇਵਾ ਸਿੰਘ (60) ਪਿੰਡ ਹਵਾਰਾ ਕਲਾਂ ਵਜੋਂ ਹੋਈ ਹੈ। ਇਹ ਮ੍ਰਿਤਕ ਵਿਅਕਤੀ ਪਿੰਡ ਭੈਰੋਮਾਜਰਾ ਵਿਖੇ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਿਖੇ ਸੇਵਾ ਕਰਦਾ ਸੀ। ਜਦੋਂ ਉਹ ਵਾਪਸ ਅਪਣੇ ਪਿੰਡ ਸਾਈਕਲ 'ਤੇ ਜਾ ਰਿਹਾ ਸੀ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।