ਮਾਈਨਿੰਗ ਅਫ਼ਸਰ 'ਤੇ ਹਮਲੇ ਦਾ ਦੋਸ਼ੀ ਫਿਰੋਜ਼ਪੁਰ ਤੋਂ ਗ੍ਰਿਫ਼ਤਾਰ
Published : Apr 14, 2021, 5:51 pm IST
Updated : Apr 14, 2021, 6:07 pm IST
SHARE ARTICLE
arrest
arrest

ਇਨਫੋਰਸਮੈਂਟ ਡਾਇਰੈਕਟਰ ਮਾਈਨਿੰਗ, ਪੰਜਾਬ, ਆਰ.ਐਨ. ਢੋਕੇ ਦੇ ਨਿਰਦੇਸ਼ਾਂ 'ਤੇ ਫਿਰੋਜ਼ਪੁਰ ਪੁਲਿਸ ਨੂੰ ਮੁੱਖ ਦੋਸ਼ੀ ਸੁਖਚੈਨ ਸਿੰਘ ਉਰਫ ਚੈਨਾ ਨੂੰ ਗ੍ਰਿਫਤਾਰ ਕਰਨ 'ਚ ਸਫ਼ਲ

ਚੰਡੀਗੜ੍ਹ: ਵਿਪਨ ਕੁਮਾਰ ਕੰਬੋਜ, ਮਾਈਨਿੰਗ ਅਫਸਰ 'ਤੇ ਹਮਲੇ ਦਾ ਦੋਸ਼ੀ ਫਿਰੋਜ਼ਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਈਨਿੰਗ ਅਫਸਰ ਦੇ ਬਿਆਨ 'ਤੇ 04.03.2021 ਨੂੰ ਆਈ.ਪੀ.ਸੀ. ਦੀ ਧਾਰਾ 186 (ਸਰਕਾਰੀ ਕਰਮਚਾਰੀ ਦੇ ਕੰਮ ਵਿੱਚ ਰੁਕਾਵਟ ਪਾਉਣ), 353 (ਸਰਕਾਰੀ ਕਰਮਚਾਰੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਕ ਕਾਰਵਾਈ) 427 (ਸ਼ਰਾਰਤ), 148 (ਮਾਰੂ ਹਥਿਆਰ ਨਾਲ ਦੰਗੇ), 149 (ਗੈਰਕਾਨੂੰਨੀ ਇਕੱਠ), 379 (ਚੋਰੀ) ਅਤੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ ਦੀ ਧਾਰਾ 21 (3) ਤਹਿਤ ਪੁਲਿਸ ਥਾਣਾ ਘੱਲ ਖੁਦ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਐਫ.ਆਈ.ਆਰ. ਦਰਜੀ ਕੀਤੀ ਗਈ ਸੀ। 

ਰਾਤ ਨੂੰ ਮਾਈਨਿੰਗ ਅਫ਼ਸਰ, ਫਿਰੋਜ਼ਪੁਰ ਵਿਪਨ ਕੁਮਾਰ ਕੰਬੋਜ਼ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਗਿੱਲ ਮੁਦਕੀ ਵਿਖੇ ਗੈਰਕਾਨੂੰਨੀ ਮਾਈਨਿੰਗ ਸਾਈਟ 'ਤੇ ਛਾਪਾ ਮਾਰਿਆ। ਜਦੋਂ ਮਾਈਨਿੰਗ ਅਧਿਕਾਰੀ ਆਪਣੇ ਸਟਾਫ ਦੇ ਨਾਲ ਮੌਕੇ 'ਤੇ ਪਹੁੰਚੇ, ਉਨ੍ਹਾਂ ਨੇ ਦੇਖਿਆ ਕਿ ਸੜਕ ਨੂੰ ਇਕ ਟਰੈਕਟਰ ਜਿਸਦਾ ਨੰਬਰ ਪੀਬੀ 05 ਐਚ 4158 ਹੈ, ਅਤੇ ਗੈਰ ਕਾਨੂੰਨੀ ਖਣਨ ਕਰਕੇ ਰੇਤ ਨਾਲ ਭਰੀ ਟਰਾਲੀ ਨਾਲ ਬੰਦ ਕੀਤਾ ਹੋਇਆ ਸੀ।ਜਦੋਂ ਮਾਈਨਿੰਗ ਅਫਸਰ ਨੇ ਗੈਰਕਾਨੂੰਨੀ ਖਣਨ ਕਰਕੇ ਰੇਤ ਨਾਲ ਭਰੇ ਟਰੈਕਟਰ/ਟਰਾਲੀ ਬਾਰੇ ਪੁੱਛਿਆ ਤਾਂ ਸੁਖਚੈਨ ਸਿੰਘ ਉਰਫ ਚੈਨਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਮਾਈਨਿੰਗ ਅਧਿਕਾਰੀ ਦੀ ਗੱਡੀ ਨੂੰ ਨੁਕਸਾਨ ਪਹੁੰਚਿਆ ਗਿਆ।

ਇਨਫੋਰਸਮੈਂਟ ਡਾਇਰੈਕਟਰ ਮਾਈਨਿੰਗ, ਪੰਜਾਬ, ਆਰ.ਐਨ. ਢੋਕੇ ਦੇ  ਨਿਰਦੇਸ਼ਾਂ 'ਤੇ ਫਿਰੋਜ਼ਪੁਰ ਪੁਲਿਸ 13.04.2021 ਨੂੰ ਮੁੱਖ ਦੋਸ਼ੀ ਸੁਖਚੈਨ ਸਿੰਘ ਉਰਫ ਚੈਨਾ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲ ਰਹੀ। ਈਡੀ ਮਾਈਨਿੰਗ ਨੇ ਐਸ.ਐਸ.ਪੀ. ਫਿਰੋਜ਼ਪੁਰ ਨੂੰ ਇਸ ਕੇਸ ਦੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਪਹਿਲ ਦੇ ਅਧਾਰ ’ਤੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement