ਇਕ ਵਾਰ ਫਿਰ ਗੁਜਰਾਤ ਵਿਚ ਪੰਜਾਬੀ ਕਿਸਾਨ ਦੀ ਸਾੜੀ ਸਰ੍ਹੋਂ ਦੀ ਫ਼ਸਲ!
Published : Apr 14, 2021, 6:35 am IST
Updated : Apr 14, 2021, 6:35 am IST
SHARE ARTICLE
image
image

ਇਕ ਵਾਰ ਫਿਰ ਗੁਜਰਾਤ ਵਿਚ ਪੰਜਾਬੀ ਕਿਸਾਨ ਦੀ ਸਾੜੀ ਸਰ੍ਹੋਂ ਦੀ ਫ਼ਸਲ!


ਪੰਜਾਬੀ ਕਿਸਾਨਾਂ ਵਿਚ ਡਰ ਅਤੇ ਖੌਫ਼, ਮੋਦੀ ਸਰਕਾਰ ਤੋਂ ਕੀਤੀ ਸੁਰੱਖਿਆ ਦੀ ਮੰਗ


ਕੋਟਕਪੂਰਾ, 13 ਅਪ੍ਰੈਲ (ਗੁਰਿੰਦਰ ਸਿੰਘ): ਅਕਾਲੀ-ਭਾਜਪਾ ਗਠਜੋੜ ਦੀਆਂ ਪੰਜਾਬ ਅਤੇ ਕੇਂਦਰ ਵਿਚ ਬਣੀਆਂ ਸਾਂਝੀਆਂ ਸਰਕਾਰਾਂ ਮੌਕੇ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੇ ਬਾਦਲ ਪਰਵਾਰ ਤੋਂ ਅਪਣੀ ਸੁਰੱਖਿਆ ਲਈ ਮੰਗ ਕਰਦਿਆਂ ਵਾਰ-ਵਾਰ ਬੇਨਤੀਆਂ ਕੀਤੀਆਂ, ਵਾਸਤੇ ਪਾਏ, ਲੇਲੜੀਆਂ ਕੱਢੀਆਂ ਪਰ ਅੱਜ ਵੀ ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ ਦੇ ਪਰਵਾਰ ਖ਼ੁਦ ਨੂੰ  ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਕਿਉਂਕਿ ਬੀਤੇ ਦਿਨੀਂ ਇਕ ਵਾਰ ਫਿਰ ਪੰਜਾਬੀ ਕਿਸਾਨ ਦੀ ਲਗਭਗ 7 ਏਕੜ ਸਰ੍ਹੋਂ ਦੀ ਫ਼ਸਲ ਨੂੰ  ਅੱਧੀ ਰਾਤ ਅੱਗ ਲਾ ਕੇ ਸਾੜ ਦਿਤਾ ਗਿਆ |
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਦਾ ਵਸਨੀਕ ਜਸਵਿੰਦਰ ਸਿੰਘ ਕਿਸਾਨ ਗੁਜਰਾਤ ਦੇ ਭੁਜ ਜ਼ਿਲ੍ਹੇ ਦੇ ਪਿੰਡ ਲੋਰੀਆਂ ਵਿਚ ਅਪਣੀ ਜ਼ਮੀਨ ਦੀ ਕਾਸ਼ਤ ਕਰਦਾ ਹੈ | ਕੱੁਝ ਸਾਲ ਪਹਿਲਾਂ ਵੀ ਗੁਜਰਾਤ ਵਿਚ ਪੰਜਾਬੀ ਕਿਸਾਨਾਂ 'ਤੇ ਸ਼ਰੇਆਮ ਭਾਜਪਾ ਆਗੂਆਂ ਵਲੋਂ ਹਮਲੇ ਹੋਏ ਸਨ, ਉਦੋਂ ਕੇਂਦਰੀ ਘੱਟ ਗਿਣਤੀ ਕਮਿਸ਼ਨ ਨੇ ਦੌਰਾ ਕਰਦਿਆਂ ਪੀੜਤ ਪੰਜਾਬੀ ਕਿਸਾਨਾਂ ਤਕ ਪਹੁੰਚ ਵੀ ਕੀਤੀ ਸੀ ਪਰ ਕੋਈ ਸੁਣਵਾਈ ਨਾ ਹੋਈ |  ਹੁਣ ਪੰਜਾਬੀ ਕਿਸਾਨ ਦੀ ਜਿਣਸ ਨੂੰ  ਅੱਗ ਲਾਏ ਜਾਣ ਦੀ ਘਟਨਾ ਤੋਂ ਬਾਅਦ ਪੰਜਾਬੀ ਕਿਸਾਨਾਂ ਵਿਚ ਖੌਫ਼ ਪੈਦਾ ਹੋਣਾ ਸੁਭਾਵਕ ਹੈ | 
ਕਿਸਾਨ ਜਸਵਿੰਦਰ ਸਿੰਘ ਨਾਲ ਪੰਜਾਬੀ ਕਿਸਾਨਾਂ ਨੇ ਇਕੱਠੇ ਹੋ ਕੇ ਭੁਜ ਪੁਲਿਸ ਕੋਲ ਉਕਤ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ, ਥਾਣਾ ਭੁਜ ਦੀ ਪੁਲਿਸ ਵਲੋਂ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਜਾਇਜ਼ਾ ਲੈਣ ਦੀ ਵੀ ਖ਼ਬਰ ਹੈ | 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਕਿਸਾਨ ਜਸਵਿੰਦਰ ਸਿੰਘ ਨੇ ਦਸਿਆ ਕਿ ਅੱਧੀ ਰਾਤ ਕਿਸੇ ਰਾਹਗੀਰ ਨੇ ਉਸ ਦੇ ਖੇਤ ਵਿਚ ਸਰ੍ਹੋਂ ਦੀ ਫ਼ਸਲ ਨੂੰ  ਲੱਗੀ ਅੱਗ ਬਾਰੇ ਸੂਚਨਾ ਦਿਤੀ ਉਸ ਨੇ ਉਦੋਂ ਹੀ ਪੁਲਿਸ ਕੰਟਰੋਲ ਰੂਮ 'ਤੇ ਫ਼ੋਨ ਕਰ ਦਿਤਾ ਪਰ ਜਦੋਂ ਤਕ ਉਹ ਖੇਤ ਪੁੱਜੇ, ਉਦੋਂ ਤਕ ਸਾਰੀ ਫ਼ਸਲ ਸੜ ਕੇ ਸੁਆਹ ਹੋ ਚੁੱਕੀ ਸੀ | ਪੀੜਤ ਕਿਸਾਨ ਜਸਵਿੰਦਰ ਸਿੰਘ ਨੇ ਦਸਿਆ ਕਿ ਪਿੰਡ ਲੋਰੀਆਂ ਵਿਚ ਭਾਜਪਾ ਨਾਲ ਸਬੰਧਤ ਦੋ ਭਰਾਵਾਂ ਨੇ ਪਹਿਲਾਂimageimage ਵੀ ਪੰਜਾਬ ਕਿਸਾਨਾਂ ਦੀ ਜ਼ਮੀਨ ਨੱਪੀ ਹੋਈ ਹੈ ਅਤੇ ਹੁਣ ਵੀ ਉਹ ਪੰਜਾਬੀ ਕਿਸਾਨਾਂ ਨੂੰ  ਡਰਾ ਕੇ ਭਜਾਉਣਾ ਚਾਹੁੰਦੇ ਹਨ | 
ਉਨ੍ਹਾਂ ਦਸਿਆ ਕਿ ਪੰਜਾਬ ਦੇ ਕਿਸਾਨਾਂ ਦੇ ਪਹਿਲਾਂ ਵੀ ਉਕਤ ਭਾਜਪਾ ਆਗੂਆਂ ਨਾਲ ਕਈ ਕੇਸ ਚਲ ਰਹੇ ਹਨ | ਪੰਜਾਬੀ ਕਿਸਾਨਾਂ ਮੁਤਾਬਕ ਸਾਲ 2013 ਵਿਚ ਵੀ ਭਾਜਪਾ ਆਗੂ ਪੰਜਾਬੀ ਕਿਸਾਨਾਂ ਦੇ ਘਰ ਫੂਕਣ ਲਈ ਆ ਗਏ ਸਨ ਅਤੇ ਇਕ ਵਾਰ ਤਾਂ ਗੱਡੀਆਂ 'ਤੇ ਵੀ ਹਮਲਾ ਕੀਤਾ ਗਿਆ ਸੀ |

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement