
ਈ 2021 ਤੋਂ ਲੈ ਫਰਵਰੀ 2022 ਤੱਕ ਅਸੀਂ ਆਪਣੇ ਨਾਲ ਜੋ ਕੀਤਾ ਉਸਦਾ ਅੰਜਾਮ ਅਸੀਂ ਭੁਗਤ ਰਹੇ ਹਾਂ
ਮੁਹਾਲੀ : ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਭੀਮਰਾਓ ਅੰਬੇਡਕਰ ਨੂੰ ਉਹਨਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਮਨੀਸ਼ ਤਿਵਾੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭੀਮਰਾਓ ਅੰਬੇਡਕਰ ਇਕ ਉੱਘੀ ਹੋਈ ਸਖ਼ਤੀਅਤ ਸਨ। ਜਿਹੜਾ ਭਾਰਤ ਦਾ ਸੰਵਿਧਾਨ ਉਹਨਾਂ ਨੇ ਲਿਖਿਆ ਮੈਨੂੰ ਬਤੌਰ ਸਾਂਸਦ ਤੇ ਵਕੀਲ ਵਜੋਂ ਉਸ ਸੰਵਿਧਾਨ 'ਤੇ ਰੋਜ਼ ਬਹਿਸ ਕਰਨ ਦਾ ਮੌਕਾ ਮਿਲਦਾ ਹੈ।
MP Manish Tewari
ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸੰਵਿਧਨ ਵਿਚ ਉਹਨਾਂ ਨੇ ਜਿਹੜੇ ਅਧਿਕਾਰ ਦਿੱਤੇ ਖ਼ਾਸ ਕਰ ਪਿਛੜੇ ਹੋਏ ਲੋਕਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਵੇ। ਸੁਨੀਲ ਜਾਖੜ ਵਲੋਂ ਦਿੱਤੇ ਗਏ ਇਤਰਾਜ਼ਯੋਗ ਬਿਆਨ 'ਤੇ ਮਨੀਸ਼ ਤਿਵਾੜੀ ਨੇ ਕਿਹਾ ਸੁਨੀਲ ਜਾਖੜ ਨੇ ਅਪਸ਼ਬਦ ਵਰਤੇ ਸਨ। ਇਹਨਾਂ ਸ਼ਬਦਾਂ ਦਾ ਇਕ ਸਭਿਅਤ ਸਮਾਜ ਵਿਚ ਕੋਈ ਥਾਂ ਨਹੀਂ ਹੈ।
Manish Tewari
ਤਿਵਾੜੀ ਨੇ ਕਿਹਾ ਕਿ ਮੈਨੂੰ ਕਾਂਗਰਸ ਵਿਚ ਰਹਿ ਰਹੇ ਨੂੰ 40 ਸਾਲ ਹੋ ਗਏ ਤੇ ਮੇਰਾ ਸਦਾ ਹੀ ਇਹ ਮੰਨਣਾ ਹੈ ਕਿ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ। ਕਾਂਗਰਸ ਨੂੰ ਕੋਈ ਹੋਰ ਨਹੀਂ ਹਰਾ ਸਕਦਾ। ਮਈ 2021 ਤੋਂ ਲੈ ਫਰਵਰੀ 2022 ਤੱਕ ਅਸੀਂ ਆਪਣੇ ਨਾਲ ਜੋ ਕੀਤਾ ਉਸਦਾ ਅੰਜਾਮ ਅਸੀਂ ਭੁਗਤ ਰਹੇ ਹਾਂ। ਅੱਜ ਵੀ ਕਾਂਗਰਸ ਜੇ ਇਕੱਠੀ ਹੋ ਜਾਵੇ ਤਾਂ ਅਜਿਹੀ ਕੋਈ ਤਾਕਤ ਨਹੀਂ ਹੈ ਜੋ ਕਾਂਗਰਸ ਨੂੰ ਹਰਾ ਸਕੇ।
Manish Tewari
ਬੰਗੇ ਤੋਂ ਸ੍ਰੀ ਅਨੰਦਪੁਰ ਸਾਹਿਬ ਵਾਲੀ ਸੜਕ ਨੂੰ ਲੈ ਕੇ 2019 ਵਿਚ ਲੋਕਾਂ ਨਾਲ ਧੋਖਾ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਮੈਂ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਘਲਾ ਨੇ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਜਿਥੇ ਨਿਤਿਨ ਗਡਕਰੀ ਨੇ ਸਾਫ਼ ਕਹਿ ਦਿੱਤਾ ਸੀ ਕਿ ਅਸੀਂ ਸਿਆਸੀ ਕਾਰਨਾਂ ਕਰਕੇ ਸੜਕ ਦਾ ਨੀਂਹ ਪੱਥਰ ਰੱਖਿਆ ਸੀ।
Manish Tewari
ਇਸ ਸੜਕ ਦਾ ਕੁਝ ਨਹੀਂ ਹੋ ਸਕਦਾ। ਸੜਕ ਦੀ ਰਿਪੇਅਰ ਲਈ ਮੈਂ 67 ਕਰੋੜ ਰੁਪਿਆ ਸਰਕਾਰ ਤੋਂ ਮਨਜ਼ੂਰ ਕਰਵਾਇਆ। ਚੋਣ ਜ਼ਾਬਤਾ ਲੱਗਣ ਕਾਰਨ ਸੜਕ ਦੀ ਰਿਪੇਅਰ ਦਾ ਕੰਮ ਰੁਕ ਗਿਆ ਸੀ। ਸਰਕਾਰਾਂ ਆਉਂਦੀਆਂ ਜਾਂਦੀਆਂ ਹਨ ਪਰ ਵਿਕਾਸ ਦੇ ਕੰਮ ਚੱਲਦੇ ਰਹਿੰਦੇ ਹਨ। ਅਸੀਂ ਇਲ ਸੜਕ ਦੀ ਰਿਪੇਅਰ ਦੇ ਕੰਮ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਾਂਗੇ ਤੇ ਕੰਮ ਪੂਰਾ ਕਰਵਾਂਗੇ।