ਅੰਬੇਡਕਰ ਸਾਹਿਬ ਦੇ ਦੇਸ਼ ਨੂੰ ਦਿੱਤੇ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ - ETO
Published : Apr 14, 2023, 5:21 pm IST
Updated : Apr 14, 2023, 5:21 pm IST
SHARE ARTICLE
PHOTO
PHOTO

ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਆਰਟ ਗੈਲਰੀ ਵਿਖੇ ਹੋਇਆ ਸਮਾਗਮ

 

ਅੰਮ੍ਰਿਤਸਰ -ਦੇਸ਼ ਲਈ ਬਹੁਕੀਮਤੀ ਸੰਵਿਧਾਨ ਲਿਖਣ ਵਾਲੀ ਮਹਾਨ ਸਖ਼ਸੀਅਤ ਡਾ: ਭੀਮ ਰਾਓ ਅੰਬੇਡਕਰ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਵਲੋ ਦੇਸ਼ ਨੂੰ ਦਿੱਤੇ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। 

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਰਭਜਨ ਸਿੰਘ ਈ.ਟੀ.ਓ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਆਰਟ ਗੈਲਰੀ ਅੰਮ੍ਰਿਤਸਰ ਵਿਖੇ ਰਵਿੰਦਰ ਹੰਸ ਜ਼ਿਲ੍ਹਾ ਕੋਆਡੀਨੇਟਰ ਐਸ.ਸੀ ਵਿੰਗ ਵਲੋ ਕਰਵਾਏ ਗਏ ਡਾ: ਭੀਮ ਰਾਓ ਅੰਬੇਦਕਰ ਜੀ ਦੇ 132 ਵੇਂ ਜਨਮ ਦਿਵਸ  ਸਮਾਗਮ ਦੋਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਮੇ ਦੀ ਮੁੱਖ ਲੋੜ ਹੈ ਕਿ ਅਸੀ ਸਾਰੇ ਬਾਬਾ ਸਾਹਿਬ ਵਲੋ ਪਾਏ ਗਏ ਪੂਰਨਿਆਂ ਤੇ ਚੱਲੀਏ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਰੱਖਿਆ ਕਰੀਏ। ਸ: ਈ.ਟੀ.ਓ ਨੇ ਕਿਹਾ ਕਿ ਬਾਬਾ ਸਾਹਿਬ ਨੇ ਭਾਰਤ ਦੇ ਇਤਿਹਾਸ ਵਿਚ ਜੋ ਕਰ ਵਿਖਾਇਆ ਹੈ,ਉਹ ਇਕ ਆਮ ਸਖ਼ਸੀਅਤ ਨਹੀ ਕਰ ਸਕਦੀ, ਉਹ ਰੱਬੀ ਰੂਪ ਸਨ,ਜਿੰਨ੍ਹਾ ਨੇ ਦੇਸ਼ ਵਿਚ ਛੂਆਛਾਤ ਵਰਗੀ ਭਿਆਨਕ ਬੀਮਾਰੀ ਤੋ ਆਜ਼ਾਦੀ ਦਿਵਾਈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕੇਵਲ ਇਕ ਵਰਗ ਦੇ ਨਹੀ ਸਗੋ ਪੂਰੇ ਸਮਾਜ ਦੇ ਨੇਤਾ ਸਨ। 

ਬਿਜਲੀ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਦੋ ਸਾਲ ਦੀ ਵੱਧ ਮਿਹਨਤ ਨਾਲ ਸੰਵਿਧਾਨ ਨੂੰ ਤਿਆਰ ਕੀਤਾ ਸੀ, ਜਿਸ ਵਿਚ ਉਨ੍ਹਾਂ ਦੀ ਕਾਬਲੀਅਤ,ਲਿਆਕਤ ਨਜ਼ਰ ਆਉਦੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਲਿਤ ਲੋਕਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ ਤਾਂ ਜੋ ਦੱਬੇ ਕੁਚਲੇ ਲੋਕਾਂ ਨੂੰ ਪੈਰਾਂ ਤੇ ਖੜਾ ਕਰਨ ਵਿਚ ਹਰ ਸੰਭਵ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਇਕ ਸਾਲ  ਦੇ ਅੰਦਰ ਹੀ 28 ਹਜਾਰ ਤੋ ਵੱਧ ਸਰਕਾਰੀ ਨੋਕਰੀਆਂ ਦਿੱਤੀਆਂ ਅਤੇ 117 ਐਮੀਨੈਸ ਸਕੂਲ ਬਣਾ ਦਿੱਤੇ ਹਨ,ਜਿਥੇ ਸਾਡੇ ਬੱਚੇ ਪੜ੍ਹ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹਨ। ਉਨ੍ਹਾਂ  ਕਿਹਾ ਕਿ ਪੜਾਈ ਤੋ ਬਗੈਰ ਕੋਈ ਵੀ ਸਮਾਜ ਤਰੱਕੀ ਨਹੀ ਕਰ ਸਕਦਾ। 

ਈ.ਟੀ.ਓ ਨੇ ਭੀਮ ਰਾਓ ਅੰਬੇਦਕਰ ਨੂੰ ਅਜੋਕੇ ਭਾਰਤ ਦੇ ਨਿਰਮਾਤਾ ਦੱਸਦੇ ਕਿਹਾ ਕਿ ਉਨਾਂ ਨੇ ਉਸ ਸਮੇਂ ਜਿੰਨਾ ਸਮਾਜਿਕ ਕੁਰਤੀਆਂ ਵਿਚੋਂ ਭਾਰਤ ਨੂੰ ਕਾਨੂੰਨ ਦੀ ਮਦਦ ਨਾਲ ਕੱਢਕੇ ਨਵੇਂ ਸਮਾਜ ਦੀ ਸਿਰਜਣਾ ਕੀਤੀ, ਉਹ ਆਪਣੀ ਮਿਸਾਲ ਆਪ ਹੈ। ਉਨ੍ਹਾਂ ਕਿਹਾ ਕਿ ਭਾਰਤ ਭਾਵੇਂ ਅੰਗਰੇਜ਼ਾਂ ਕੋਲੋਂ ਅਜ਼ਾਦ ਹੋ ਗਿਆ ਸੀ, ਪਰ ਭਾਰਤ ਨੂੰ ਸਮਾਜਿਕ ਕੁਰਤੀਆਂ ਵਿਚੋਂ ਕੱਢਣ, ਸਮਾਜਿਕ ਬਰਾਬਰਤਾ ਵਾਲਾ ਮਾਹੌਲ ਸਿਰਜਣ ਅਤੇ ਸੰਘੀ ਢਾਂਚੇ ਨੂੰ ਚਲਾਉਣ ਲਈ ਜਿਸ ਕਾਨੂੰਨ ਦੀ ਲੋੜ ਸੀ, ਉਹ ਬਾਬਾ ਸਾਹਿਬ ਅੰਬੇਡਕਰ ਦੀ ਹੀ ਦੇਣ ਹੈ। ਉਨਾਂ ਕਿਹਾ ਕਿ ਅੱਜ ਜੇਕਰ ਸਾਡੇ ਵਰਗੇ ਗਰੀਬ ਤੇ ਮੱਧਵਰਗੀ ਘਰਾਂ ਦੇ ਬੱਚੇ ਵਿਧਾਇਕ, ਸੰਸਦ ਮੈਂਬਰ ਅਤੇ ਹੋਰ ਰੁਤਬਿਆਂ ਉਤੇ ਬੈਠੇ ਹਨ, ਉਹ ਅੰਬੇਡਕਰ ਸਾਹਿਬ ਦੀ ਦੇਣ ਹੈ।

ਉਨਾਂ ਕਿਹਾ ਕਿ ਅੱਜ ਵੀ ਸਾਨੂੰ ਉਨ੍ਹਾਂ ਵੱਲੋਂ ਦਰਸਾਏ  ਮਾਰਗ ਉਤੇ  ਚੱਲਣ ਦੀ ਲੋੜ ਹੈ, ਤਾਂ ਹੀ ਅਸੀਂ ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਸਮਾਜ ਸਿਰਜ ਸਕਾਂਗੇ। ਉਨਾਂ ਕਿਹਾ ਕਿ ਅੰਬੇਡਕਰ ਦੀ ਦੇਣ ਦੀ ਬਦੌਲਤ ਹੀ ਸਾਡੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਫੈਸਲਾ ਪਹਿਲੇ ਦਿਨ ਹੀ ਕਰ ਦਿੱਤਾ ਸੀ ਕਿ ਹਰੇਕ ਦਫਤਰ ਵਿਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਲੱਗੇਗੀ। ਉਨਾਂ ਕਿਹਾ ਕਿ ਤਸੀਵਰ ਲਗਾਉਣ ਨਾਲ ਦਫਤਰ ਵਿਚ ਬੈਠੇ ਅਧਿਕਾਰੀ ਜਾਂ ਕਰਮਚਾਰੀ ਨੂੰ ਇੰਨਾਂ ਸਖਸ਼ੀਅਤਾਂ ਦੇ ਸੁਪਨੇ ਅਤੇ ਸਿਧਾਂਤ ਯਾਦ ਰਹਿਣਗੇ, ਜੋ ਕਿ  ਸੇਵਾ ਵਿਚ ਕਿਸੇ ਵੀ ਤਰਾਂ ਦੀ ਕੁਤਾਹੀ ਕਰਨ ਤੋਂ ਵਰਜਣਗੇ। ਉਨਾਂ ਸਾਰੇ ਪੰਜਾਬ ਵਾਸੀਆਂ ਨੂੰ ਅੰਬੇਡਕਰ ਦੇ ਪਦ ਚਿੰਨਾ ਉਤੇ ਚੱਲਣ ਦਾ ਸੱਦਾ ਦਿੱਤਾ। 

ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ  ਅਸ਼ੋਕ ਤਲਵਾੜ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਸਪ੍ਰੀਤ ਸਿੰਘ, ਰਵਿੰਦਰ ਹੰਸ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹੈਪੀ ਭੀਲ ਵਲੋ ਭਜਨਾਂ ਦਾ ਗੁਣਗਾਣ ਵੀ ਕੀਤਾ ਗਿਆ। 

ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਈ.ਟੀ.ਓ ਲਖਬੀਰ ਸਿੰਘ, ਰਿਟਾਇਰਡ ਡੀ ਐਸ ਪੀ ਅਸ਼ੋਕ ਕੁਮਾਰ, ਸਤਪਾਲ ਸੋਖੀ, ਇਕਬਾਲ ਸਿੰਘ ਭੁੱਲਰ, ਵਿਕਰਮਜੀਤ ਵਿੱਕੀ,  ਵਰੁਣ ਰਾਣਾ ਕੁਮਾਰ ਦਰਸਨ, ਸ਼ਸੀ ਗਿੱਲ, ਸੰਨੀ ਰੰਧਾਵਾ, ਅਮਰੀਕ ਸਿੰਘ ਗਿੱਲ, ਜ਼ਿਲ੍ਹਾ ਯੂਥ ਪ੍ਰਧਾਨ ਭਗਵੰਤ ਸਿੰਘ ਕਮਲ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ। 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement