ਦੋਸਤ ਦਾ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨਾਲ ਵਾਪਰੀ ਅਣਹੋਣੀ : ਨਹਿਰ 'ਚ ਡਿੱਗੀ ਕਾਰ, 3 ਦੋਸਤ ਪਾਣੀ 'ਚ ਰੁੜ੍ਹੇ
Published : Apr 14, 2023, 7:38 pm IST
Updated : Apr 14, 2023, 7:38 pm IST
SHARE ARTICLE
photo
photo

ਤਿੰਨੋਂ ਲੜਕੇ 18 ਤੋਂ 20 ਸਾਲ ਦੀ ਉਮਰ ਦੇ ਹਨ

 

ਫਰੀਦਕੋਟ : ਵਿਸਾਖੀ ਵਾਲੇ ਦਿਨ ਫਰੀਦਕੋਟ ’ਚ ਮੰਦਭਾਗੀ ਘਟਨਾ ਵਾਪਰੀ ਜਿੱਥੇ ਸਕੌਡਾ ਗੱਡੀ ਜੋ ਬੇਕਾਬੂ ਹੋ ਕੇ ਸਰਹੰਦ ਨਹਿਰ ’ਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਸਵਾਰ ਸਨ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨੌਜਵਾਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ
 

ਜਾਣਕਾਰੀ ਮੁਤਾਬਕ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਪੰਜ ਲੜਕੇ ਆਪਣੇ ਸਾਥੀ ਅਕਾਸ਼ਦੀਪ ਸਿੰਘ ਦਾ ਜਨਮ ਦਿਨ ਮਨਾਉਣ ਲਈ ਸਰਹੰਦ ਨਹਿਰ ਕਿਨਾਰੇ ਪੁੱਜੇ ਸਨ । ਜਿਨ੍ਹਾਂ ’ਚ ਤਿੰਨ ਨੌਜਵਾਨ ਹਰਮਨ, ਜਗਮੋਹਨ ਤੇ ਦਵਿੰਦਰ ਸਿੰਘ ਕੁੱਝ ਸਮਾਨ ਲੈਣ ਲਈ ਸ਼ਹਿਰ ਕਾਰ ਲੈ ਕੇ ਚਲੇ ਗਏ।

ਵਾਪਸ ਆਉਂਦਿਆਂ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੇਕਾਬੂ ਹੋ ਕੇ ਪਟੜੀ ਨਾਲ ਟਕਰਾਉਣ ਤੋਂ ਬਾਅਦ ਉੱਛਲ ਕੇ ਨਹਿਰ ’ਚ ਜਾ ਡਿੱਗੀ। 

ਨਜ਼ਦੀਕੀ ਪਿੰਡ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਹਿੰਮਤ ਕਰ ਕਾਫੀ ਜਦੋ ਜਹਿਦ ਤੋਂ ਬਾਅਦ ਕਾਰ ਨੂੰ ਨਹਿਰ ’ਚੋਂ ਕੱਢਿਆ ਗਿਆ ਪਰ ਕਾਰ ਅੰਦਰ ਸਵਾਰ ਤਿੰਨੋਂ ਨੌਜਵਾਨ ਲਾਪਤਾ ਸੀ। ਪਾਣੀ ਦੇ ਤੇਜ਼ ਵਹਾਅ ਕਾਰਨ ਤਿੰਨੋਂ ਨੌਜਵਾਨਾਂ ਦਾ ਪਾਣੀ ’ਚ ਡੁਬੇ ਜਾਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ।

ਘਟਨਾ ਦੀ ਜਾਣਕਰੀ ਦਿੰਦੇ ਹੋਏ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕੇ ਪੰਜੇ ਦੋਸਤ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਹਨ। ਕਾਰ ਚ ਸਵਾਰ ਤਿੰਨ ਲੜਕੇ ਲਾਪਤਾ ਹਨ ਜਿਨ੍ਹਾਂ ਦੀ ਤਲਾਸ਼ ਲਈ ਗੋਤਖੋਰਾਂ ਨੂੰ ਬੁਲਾਇਆ ਜ਼ਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਲੜਕੇ 18 ਤੋਂ 20 ਸਾਲ ਦੀ ਉਮਰ ਦੇ ਹਨ। ਉਨ੍ਹਾਂ ਦੱਸਿਆ ਕਿ ਕਾਰ ਬਾਹਰ ਕੱਢ ਲਈ ਗਈ ਪਰ ਕਾਰ ’ਚੋਂ ਕੁੱਝ ਵੀ ਨਹੀਂ ਮਿਲਿਆ।
 

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement