Lehragaga News : ਬਦਲੀ ਕਰਾਉਣ ਦਾ ਝਾਂਸਾ ਦੇ ਕੇ ਠੱਗੇ 3 ਲੱਖ,ਪਰਚਾ ਦਰਜ਼

By : BALJINDERK

Published : Apr 14, 2025, 8:49 pm IST
Updated : Apr 14, 2025, 8:49 pm IST
SHARE ARTICLE
ਮੁਲਜ਼ਮ ਮੁਨੀਸ਼ ਕੁਮਾਰ
ਮੁਲਜ਼ਮ ਮੁਨੀਸ਼ ਕੁਮਾਰ

Lehragaga News : ਠੱਗੀ ਮਾਰਨ ਵਾਲਾ ਮਨੀਸ਼ ਸਿੰਗਲਾ ਸ਼ਿਵ ਸੈਨਾ ਹਿੰਦੂ ਟਕਸਾਲੀ ਦਾ ਜ਼ਿਲ੍ਹਾ ਪ੍ਰਧਾਨ

Lehragaga News in Punabi : ਕੁਝ ਸ਼ਾਤਰ ਦਿਮਾਗ ਦੇ ਲੋਕ ਨੌਕਰੀ ਲਵਾਉਣ, ਵਿਦੇਸ਼ ਭੇਜਣ ਜਾਂ ਬਦਲੀ ਕਰਵਾਉਣ ਲਈ ਲੱਖਾਂ ਰੁਪਏ ਦੀ ਠੱਗੀ ਮਾਰ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਲਹਿਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਇੱਕ ਵਿਅਕਤੀ ਨੇ ਤਾਮਿਲਨਾਡੂ ਤੋਂ ਇਲਾਹਾਬਾਦ ਵਿਖੇ ਬਦਲੀ ਕਰਾਉਣ ਸਬੰਧੀ 3 ਲੱਖ ਰੁਪਏ ਲੈ ਤਾਂ ਲਏ, ਪ੍ਰੰਤੂ ਨਾਂ ਉਸਦੀ ਬਦਲੀ ਕਰਵਾਈ ਨਾਂ ਹੀ ਤਿੰਨ ਲੱਖ ਰੁਪਏ ਵਾਪਸ ਦਿੱਤੇ ਜਿਸ ਦੇ ਚਲਦਿਆਂ ਦੋਸ਼ੀ ਖਿਲਾਫ਼ ਪਰਚਾ ਦਰਜ਼ ਕੀਤਾ ਗਿਆ ਹੈ। 

ਇਸ ਸਬੰਧੀ ਐਸ ਐਸ ਪੀ ਸੰਗਰੂਰ ਦੇ ਦਫ਼ਤਰ ’ਚੋਂ ਪ੍ਰਾਪਤ ਹੋਈ ਨੰਬਰੀ ਦਰਖ਼ਾਸਤ ਵੱਲੋਂ ਸ਼ਤਰੂਘਨ ਪੁੱਤਰ ਜਗਨਨਾਥ ਵਾਸੀ ਲਹਿਰਾਗਾਗਾ ਨੇ ਬਰਖਿਲਾਫ਼ ਮਨੀਸ਼ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਵਾਰਡ ਇੱਕ ਲਹਿਰਾ ਦੇ ਪਰਚਾ ਦਰਜ ਕਰਵਾਇਆ। ਜਿਸ ’ਚ ਪੀੜਤ ਸ਼ਤਰੂਘਨ ਨੇ ਦੱਸਿਆ ਕਿ ਮੈਂ ਆਈ ਸੀ ਜੀ ਏ ਆਰ ਡੀ ਈ ਕਲਪੱਕਮ ਤਾਮਿਲਨਾਡੂ ਵਿਖੇ ਨੌਕਰੀ ਕਰਦਾ ਹਾਂ।

1

ਬਦਲੀ ਕਰਵਾਉਣ ਸਬੰਧੀ ਮੇਰੀ ਤਿੰਨ ਲੱਖ ਰੁਪਏ ਵਿੱਚ ਗੱਲ ਉਕਤ ਮੁਨੀਸ਼ ਕੁਮਾਰ ਨਾਲ ਹੋ ਗਈ। ਜਿਸਦੇ ਚਲਦਿਆਂ ਮੈਂ ਪਿਛਲੇ ਸਾਲ 22 ਅਤੇ 23 ਅਕਤੂਬਰ ਨੂੰ ਆਪਣੇ ਐਚਡੀਐਫਸੀ ਬੈਂਕ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਮੁਨੀਸ਼ ਕੁਮਾਰ ਨੇ ਨਾਂ ਹੀ ਮੇਰੀ ਬਦਲੀ ਕਰਵਾਈ ਅਤੇ ਨਾਂ ਹੀ ਮੇਰੇ 3 ਲੱਖ ਰੁਪਏ ਵਾਪਸ ਕੀਤੇ। ਇਸ ਤਰ੍ਹਾਂ ਮਨੀਸ਼ ਕੁਮਾਰ ਨੇ ਮੇਰੇ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਹੁਣ ਲਹਿਰਾ ਪੁਲਿਸ ਦੋਸ਼ੀ ਖਿਲਾਫ ਅਗਲੀ ਕਾਰਵਾਈ ਕਰ ਰਹੀ ਹੈ। 

ਇਸ ਸਬੰਧੀ ਲਹਿਰਾ ਗਾਗਾ ਦੇ ਥਾਣਾ ਮੁਖੀ ਰਣਵੀਰ ਸਿੰਘ ਨੇ ਆਖਿਆ ਕੀ ਮਨੀਸ਼ ਕੁਮਾਰ ਨੇ ਬਦਲੀ ਕਰਵਾਉਣ ਦੇ ਨਾਮ ਤੇ ਸ਼ਤਰੂਗਨ ਪੁੱਤਰ ਜਗਨਨਾਥ ਨੇ 3 ਲੱਖ ਦੀ ਹੇਰਾ ਫੇਰੀ ਕੀਤੀ ਹੈ ਐਫ ਆਈ ਆਰ ਮੁਤਾਬਿਕ ਤਵਦੀਸ਼ ਜਾਰੀ ਹੈ। ਜਦੋਂ ਕਿ ਮਨੀਸ਼ ਕੁਮਾਰ ਦੀ ਗ੍ਰਿਫਤਾਰੀ ਵੀ ਅਜੇ ਬਾਕੀ ਹੈ।

(For more news apart from 3 lakhs duped on pretext of getting a transfer, case registered News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement