
Hoshiarpur News : 6 ਦਸੰਬਰ 2023 ਨੂੰ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਦੁਬਈ, ਪਰਿਵਾਰ ਨੇ ਭਾਰਤ ਅਤੇ ਦੁਬਈ ਸਰਕਾਰ ਤੋਂ ਇਨਸਾਫ਼ ਦੀ ਕੀਤੀ ਮੰਗ
Hoshiarpur News in Punjabi : ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਦੁਬਈ ’ਚ ਭੇਤਭਰੇ ਹਾਲਾਤ ’ਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਜੋਂ ਹੋਈ ਹੈ, ਜਿਸਦੀ ਉਮਰ 26 ਸਾਲ ਦੀ ਹੈ।
ਮ੍ਰਿਤਕ ਨੌਜਵਾਨ 6 ਦਸੰਬਰ 2023 ਨੂੰ ਘਰ ਦੀ ਗਰੀਬੀ ਦੂਰ ਕਰਨ ਲਈ ਤੇ ਰੋਜ਼ੀ ਰੋਟੀ ਦੀ ਭਾਲ ਲਈ ਦੁਬਈ ਦੀ ਇਕ ਕੰਪਨੀ ’ਚ ਗਿਆ ਸੀ। ਜਿਵੇਂ ਹੀ ਪਰਿਵਾਰ ਨੂੰ ਨੌਜਵਾਨ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਣ ਡਿੱਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦੀ ਕੰਪਨੀ ਵਲੋਂ ਹੱਤਿਆ ਕੀਤੀ ਗਈ ਹੈ ਕਿਉਂਕਿ ਅਕਸਰ ਕੰਪਨੀ ਤਨਖ਼ਾਹ ਦੇਣ ’ਚ ਆਨਾਕਾਨੀ ਕਰਦੀ ਰਹਿੰਦੀ ਸੀ। ਇਸਦੀ ਸਸ਼ਿਕਾਇਤ ਉਧਰ ਹੀ ਕੋਰਟ ਵਿਚ ਉਨ੍ਹਾਂ ਦੇ ਪੁੱਤ ਨੇ ਕੀਤੀ ਸੀ।
ਪਿਤਾ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਰਜ਼ਾ ਚੁੱਕ ਕੇ ਪੁੱਤ ਨੂੰ ਵਿਦੇਸ਼ ਭੇਜਿਆ ਗਿਆ ਸੀ ਤੇ ਅੱਜ ਤੱਕ ਪਰਿਵਾਰ ਨੇ ਉਸ ਦੀਆਂ ਤਨਖਾਹ ਤੱਕ ਵੀ ਨਹੀਂ ਮੰਗਵਾਈ ਸੀ। ਪਰਿਵਾਰ ਨੇ ਭਾਰਤ ਅਤੇ ਦੁਬਈ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਹੋਇਆਂ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
(For more news apart from Punjabi youth dies under mysterious circumstances in Dubai News in Punjabi, stay tuned to Rozana Spokesman)