
Faridkot News: ਭਾਰਤ ਦੇ ਸੰਵਿਧਾਨ ਦੇ ਰਚਨਹਾਰੇ ਬਾਬਾ ਜੀ ਭੀਮ ਰਾਓ ਅੰਬੇਡਕਰ ਦੀ 134ਵੀ ਜਯੰਤੀ ਮੌੱਕੇ ਉਨ੍ਹਾਂ ਨੂੰ ਕਿਤੇ ਸ਼ਰਧਾ ਦੇ ਫੁੱਲ ਅਰਪਣ
Faridkot News in Punjabi : ਭਾਰਤ ਦੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 134ਵੀ ਜਯੰਤੀ ਮੌੱਕੇ ਅੱਜ ਫ਼ਰੀਦਕੋਟ ਦੇ ਪੰਡਿਤ ਚੇਤਨ ਦੇਵ ਐਜੂਕੇਸ਼ਨ ਕਾਲਜ ’ਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਜਿੱਥੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਸਮਾਗਮ ਦਾ ਹਿੱਸਾ ਬਣੇ।
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ’ਚ ਕੀਤੇ ਗਏ ਇਸ ਸਮਾਗਮ ’ਚ ਬਾਬਾ ਜੀ ਦੇ ਜੀਵਨ ਬਾਰੇ ਆਏ ਹੋਏ ਮਹਿਮਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਾਡੀ ਨਵੀਂ ਪੀੜੀ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਪਣੇ ਭਾਸ਼ਣ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਹਰ ਇੱਕ ਸਿਖਿਆ ਸੰਸਥਾ ਚ ਸਾਡੇ ਦੇਸ਼ ਦੇ ਸੰਵਿਧਾਨ ਦੀ ਕਾਪੀ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਜ਼ਿਆਦਾਤਰ ਲੋਕਾਂ ਨੇ ਸੰਵਿਧਾਨ ਬਾਰੇ ਸੁਣਿਆ ਹੈ ਪਰ ਕਦੀ ਇਸ ਨੂੰ ਪੜ੍ਹਿਆ ਨਹੀਂ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਦਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਇਆ ਅਤੇ ਜਾਤੀਵਾਦ ਨੂੰ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਪਿਛੜੀ ਜਾਤੀਂ ਵਾਲੇ ਬੱਚਿਆਂ ਦੇ ਵਜੀਫ਼ੇ ਦੁਬਾਰਾ ਚਾਲੂ ਕਰਵਾਏ। ਬਾਬਾ ਸਾਹਿਬ ਦੇ ਸਤਿਕਾਰ ਵਜੋਂ ਸਰਕਾਰੀ ਦਫ਼ਤਰਾਂ ’ਚ ਬਾਬਾ ਸਾਹਿਬ ਦੀਆਂ ਤਸਵੀਰਾਂ ਲਗਵਾ ਉਨ੍ਹਾਂ ਦਾ ਸਨਮਾਨ ਕੀਤਾ।
ਉਧਰ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਕਿਹਾ ਕਿ ਜੋ ਕੰਮ ਦੇਸ਼ ਲਈ ਬਾਬਾ ਸਾਹਿਬ ਨੇ ਕੀਤਾ ਉਹ ਸ਼ਾਇਦ ਕਿਸੇ ਹਿੰਦੋਸਤਾਨੀ ਨੇ ਨਹੀਂ ਕੀਤਾ ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਇੱਕ ਮਾਲਾ ’ਚ ਪਰੋ ਕੇ ਇਕ ਕਰ ਦਿੱਤਾ ਅਤੇ ਅਮੀਰ ਗਰੀਬ, ਉਚੇ ਨੀਵੇ ਦੇ ਸਾਰੇ ਭੇਦ ਖ਼ਤਮ ਕਰ ਦਿੱਤੇ। ਸਾਰੇ ਮਹਿਮਾਨਾਂ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਬਾਬਾ ਜੀ ਦੇ ਜਨਮਦਿਨ ਦੀ ਮੁਬਾਰਕਬਾਦ ਦਿੱਤੀ।
(For more news apart from Vidhan Sabha Speaker Kultar Singh Sandhwa attended district level function chief guest News in Punjabi, stay tuned to Rozana Spokesman)