
'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਤੇ ਐਸਬੀਆਈ ਦੇ ਸੇਵਾਮੁਕਤ ਮੈਨੇਜਰ ਗੁਰਦੀਪ ਸਿੰਘ ਨੂੰ ...
ਕੋਟਕਪੂਰਾ, 'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਤੇ ਐਸਬੀਆਈ ਦੇ ਸੇਵਾਮੁਕਤ ਮੈਨੇਜਰ ਗੁਰਦੀਪ ਸਿੰਘ ਨੂੰ ਉਸ ਵੇਲੇ ਡੂੰਘਾ ਸਦਮਾ ਲਗਾ, ਜਦੋਂ ਉਨ੍ਹਾਂ ਦੇ ਸਤਿਕਾਰਤ ਚਾਚਾ ਭਜਨ ਸਿੰਘ ਢੇਰਡੀ (67) ਪੁੱਤਰ ਰੂਪ ਸਿੰਘ ਵਾਸੀ ਮੁਹੱਲਾ ਡਿੱਬੀਪੁਰਾ ਕੋਟਕਪੂਰਾ ਹਾਲ ਅਬਾਦ ਕੁਵੈਤ ਵਿਖੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰਕ ਮੈਂਬਰਾਂ ਵਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਮ੍ਰਿਤਕ ਭਜਨ ਸਿੰਘ ਦੇ ਬੇਟੇ ਜਸਵਿੰਦਰ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਨੇ ਦਸਿਆ
Bhajan Singh Derdi
ਕਿ ਉਨ੍ਹਾਂ ਦੇ ਚਾਚਾ ਕਰਨੈਲ ਸਿੰਘ ਢੇਰਡੀ ਕੁਵੈਤ ਵਿਖੇ ਸ੍ਰ. ਭਜਨ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕਾਰਵਾਈ ਕਰ ਰਹੇ ਹਨ ਤੇ ਮ੍ਰਿਤਕ ਦੇਹ ਸੋਮਵਾਰ ਜਾਂ ਮੰਗਲਵਾਰ ਤਕ ਭਾਰਤ ਪੁੱਜਣ ਦੀ ਉਮੀਦ ਹੈ ਜਿਸ ਉਪਰੰਤ ਹੀ ਅੰਤਮ ਸਸਕਾਰ ਬਾਰੇ ਦਸਿਆ ਜਾ ਸਕੇਗਾ। ਉਨ੍ਹਾਂ ਦਸਿਆ ਕਿ ਪਰਵਾਰ ਡੂੰਘੇ ਸਦਮੇ 'ਚ ਹੈ ਤੇ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਸੂਰਜ ਕੌਰ ਤੇ ਕਿਰਨ ਕੌਰ ਲੰਡਨ ਤੋਂ ਅੱਜ ਸਵੇਰੇ ਇਥੇ ਪਹੁੰਚ ਗਈਆਂ ਹਨ।