ਜਥੇਦਾਰ ਹਵਾਰਾ ਵਲੋਂ ਆਪਣੇ ਨਾਮ 'ਤੇ ਜਾਰੀ ਹੋਏ ਬਿਆਨਾਂ ਦਾ ਖੰਡਨ ਅਤੇ ਕੌਮ ਨੂੰ ਸੁਨੇਹਾ
Published : May 14, 2018, 6:05 pm IST
Updated : May 14, 2018, 6:27 pm IST
SHARE ARTICLE
Jathedar jagtar singh Hawara message to nation
Jathedar jagtar singh Hawara message to nation

ਪਿਛਲੇ ਦਿਨੀਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਤੇ ਜਾਰੀ ਹੋਏ ਕੁਝ ਆਪਾ...

​ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪਿਛਲੇ ਦਿਨੀਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਤੇ ਜਾਰੀ ਹੋਏ ਕੁਝ ਆਪਾ ਵਿਰੋਧੀ ਬਿਆਨਾਂ ਕਾਰਨ ਪੰਥ 'ਚ ਪੈਦਾ ਹੋਈ ਭੰਬਲਭੂਸੇ ਵਾਲ਼ੀ ਸਥਿਤੀ ਦੇ ਸਨਮੁਖ, ਜਥੇਦਾਰ ਹਵਾਰਾ ਨੇ ਆਪਣੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਦੇ ਰਾਹੀਂ ਭੇਜੇ ਗਏ ਵਿਸ਼ੇਸ਼ ਸੁਨੇਹੇ ਵਿੱਚ ਸਾਰੀ ਸਥਿਤੀ ਸਪਸ਼ਟ ਕੀਤੀ ਹੈ।

Jathedar jagtar singh Hawara message to nationJathedar jagtar singh Hawara message to nation

​ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੇ ਮੁੱਦੇ 'ਤੇ ਉਨ੍ਹਾਂ ਦੇ ਨਾਮ ਹੇਠ ਜਾਰੀ ਹੋਏ ਦੋ ਆਪਾ ਵਿਰੋਧੀ ਬਿਆਨਾਂ ਦਾ ਖੰਡਨ ਕਰਦਿਆਂ ਸਿੰਘ ਸਾਹਿਬ ਭਾਈ ਹਵਾਰਾ ਨੇ ਕਿਹਾ ਕਿ ਉਹ ਨਾ ਹੀ ਭਾਈ ਅਮਰੀਕ ਸਿੰਘ ਦੀ ਕੁੱਟਮਾਰ ਨੂੰ ਠੀਕ ਸਮਝਦੇ ਹਨ ਤੇ ਨਾ ਹੀ ਦਮਦਮੀ ਟਕਸਾਲ ਵਿਰੁੱਧ ਬਿਆਨਬਾਜ਼ੀ ਨੂੰ। ਉਹਨਾਂ ਕਿਹਾ ਕਿ ਅੱਜ ਜਾਣਬੁੱਝ ਕੇ ਖ਼ਾਲਿਸਤਾਨੀ ਸਿੰਘਾਂ ਨੂੰ ਹੁੱਲੜ੍ਹਬਾਜ਼ ਅਤੇ ਪੱਗਾਂ ਲਾਹੁਣ ਵਾਲ਼ੇ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਕਿ ਗ਼ਲਤ ਹੈ।ਖ਼ਾਲਿਸਤਾਨੀ ਸਿੰਘ ਤਾਂ ਸਮੁੱਚੀ ਕੌਮ ਦੀ ਪੱਗ ਬਚਾਉਣ ਲਈ ਸਿਰ ਤਲ਼ੀ ਤੇ ਧਰ ਕੇ ਮੈਦਾਨ ਵਿਚ ਨਿਤਰਨ ਵਾਲ਼ੇ ਸਿੰਘ ਹਨ, ਉਹ ਕਿਸੇ ਸਿੱਖ ਦੀ ਦਸਤਾਰ ਲਾਹੁਣ ਬਾਰੇ ਸੋਚ ਵੀ ਨਹੀਂ ਸਕਦੇ, ਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਖ਼ਾਲਿਸਤਾਨੀ ਸਿੰਘ ਨਹੀਂ ਹੋ ਸਕਦਾ।

Jathedar jagtar singh Hawara message to nationJathedar jagtar singh Hawara message to nation

ਭਾਈ ਹਵਾਰਾ ਨੇ ਕਿਹਾ ਕਿ ਉਹ ਸਮੂਹ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ, ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖ ਪੰਥ ਲਈ ਪ੍ਰਾਪਤੀਆਂ ਵੀ ਕੀਤੀਆਂ ਅਤੇ ਦੇਹਧਾਰੀ ਗੁਰੂ ਡੰਮ ਦੇ ਪਸਾਰੇ ਨੂੰ ਰੋਕਿਆ ਹੈ, ਉਹ ਸਾਰੀਆਂ ਹੀ ਸਤਿਕਾਰਯੋਗ ਹਨ, ਭਾਵੇਂ ਉਹ ਦਮਦਮੀ ਟਕਸਾਲ ਹੈ, ਅਖੰਡ ਕੀਰਤਨੀ ਜਥਾ ਹੈ ਜਾਂ ਮਿਸ਼ਨਰੀ ਸੰਸਥਾਵਾਂ ਹਨ। ਬੇਸ਼ੱਕ ਆਪਣੇ ਆਪ ਨੂੰ 'ਮਿਸ਼ਨਰੀ' ਅਖਵਾਉਣ ਵਾਲ਼ੇ ਕਈ ਲੋਕਾਂ ਨੇ ਸਿੱਖੀ ਦੇ ਮੂਲ ਵਿਸ਼ਵਾਸਾਂ ਉੱਤੇ ਕਿੰਤੂ-ਪ੍ਰੰਤੂ ਕੀਤੇ, ਪਰ ਇਸ ਨਾਲ਼ ਸਮੁੱਚੀਆਂ ਮਿਸ਼ਨਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਅਤੇ ਇਹ ਯਾਦ ਰੱਖਣ ਦੀ ਲੋੜ ਹੈ ਕਿ ਗਿਆਨੀ ਸੰਤ ਸਿੰਘ ਮਸਕੀਨ ਵਰਗੇ ਵਿਦਵਾਨ ਵੀ ਮਿਸ਼ਨਰੀ ਸੰਸਥਾਵਾਂ 'ਚੋਂ ਹੀ ਨਿਕਲ਼ੇ ਸਨ।

Jathedar jagtar singh Hawara message to nationJathedar jagtar singh Hawara message to nation

ਇਸੇ ਹੀ ਤਰ੍ਹਾਂ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਬਾਰੇ ਉਹਨਾਂ ਨੇ ਕਿਹਾ ਕਿ ਇਹਨਾਂ ਸੰਸਥਾਵਾਂ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ, ਜਿਨ੍ਹਾਂ ਨੇ ਦੇਹਧਾਰੀ ਗੁਰੂ ਡੰਮ ਦੇ ਸਰਕਾਰੀ ਸਾਨ੍ਹ ਨੂੰ ਸਿੰਗਾਂ ਤੋਂ ਫੜ ਕੇ ਰੋਕਿਆ ਅਤੇ ਸਿੱਖ ਇਤਿਹਾਸ ਵਿੱਚ ਇੱਕ ਮਾਣ ਕਰਨ ਵਾਲਾ ਅਧਿਆਇ ਜੋੜਿਆ। ਸਾਰੀਆਂ ਹੀ ਸਿੱਖ ਸੰਸਥਾਵਾਂ ਸਨਮਾਨਯੋਗ ਹਨ ਅਤੇ ਹਕੂਮਤ ਹਮੇਸ਼ਾ ਹੀ ਇਸ ਲਈ ਯਤਨਸ਼ੀਲ ਰਹੀ ਹੈ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਇਹ ਸਿੱਖ ਸੰਸਥਾਵਾਂ ਆਪਸੀ ਲੜਾਈ ਵਿੱਚ ਉਲਝ ਜਾਣ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਕੁਝ ਨਾ ਕਰ ਸਕਣ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਰਕਾਰੀ ਸਾਜ਼ਸ਼ ਨੂੰ ਨਾਕਾਮ ਕੀਤਾ ਜਾਵੇ।

Jathedar jagtar singh Hawara message to nationJathedar jagtar singh Hawara message to nation

ਸਿੰਘ ਸਾਹਿਬ ਭਾਈ ਹਵਾਰਾ ਨੇ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਬਾਹਰੋਂ ਕਿਸੇ ਵੱਲੋਂ ਨਿੰਦਾ ਕੀਤੇ ਜਾਣ ਨਾਲ਼ ਜਾਂ ਗਾਲਾਂ ਕੱਢੇ ਜਾਣ ਨਾਲ਼ ਕਿਸੇ ਸੰਸਥਾ ਦਾ ਕੁਝ ਨਹੀਂ ਵਿਗੜਦਾ, ਬਲਕਿ ਸੰਸਥਾਵਾਂ ਓਦੋਂ ਕਲ਼ੰਕਿਤ ਹੁੰਦੀਆਂ ਹਨ, ਜਦੋਂ ਉਹਨਾਂ ਸੰਸਥਾਵਾਂ ਦੇ ਨਾਲ਼ ਸੰਬੰਧ ਰੱਖਣ ਵਾਲ਼ੇ ਜਾਂ ਸੰਬੰਧ ਹੋਣ ਦਾ ਦਾਅਵਾ ਕਰਨ ਵਾਲ਼ੇ ਗਲਤ ਹਰਕਤਾਂ ਕਰਦੇ ਹਨ ਅਤੇ ਸੰਸਥਾਵਾਂ ਉਹਨਾਂ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ। ਇਸ ਲਈ ਹਰੇਕ ਪੰਥ ਦਰਦੀ ਨੂੰ ਆਪੋ-ਆਪਣੀ ਸੰਸਥਾ ਦੇ ਅਦਬ ਸਤਿਕਾਰ ਅਤੇ ਸਮੁੱਚੇ ਪੰਥ ਦੀ ਭਲਾਈ ਲਈ ਦੂਜਿਆਂ ਨੂੰ ਭੰਡਣ ਦੀ ਬਿਰਤੀ ਨੂੰ ਛੱਡ ਕੇ ਗੁਰਵਾਕ 'ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ' ਤੋਂ ਸੇਧ ਲੈ ਕੇ ਆਪਣੇ ਆਪ ਵਿੱਚ ਸੁਧਾਰ ਲਈ ਯਤਨ ਕਰਨੇ ਚਾਹੀਦੇ ਹਨ। ਇਸ ਲਈ ਭਾਵੇਂ ਮਿਸ਼ਨਰੀ ਹੋਣ ਭਾਵੇਂ ਟਕਸਾਲੀ ਜਾਂ ਅਖੰਡ ਕੀਰਤਨੀ ਜਥੇ ਵਾਲੇ, ਇਹਨਾਂ ਸਾਰਿਆਂ ਨੂੰ ਆਪੋ ਆਪਣੀ ਸੰਸਥਾ ਅੰਦਰੋਂ ਆਪ ਹੁਦਰੀਆਂ ਕਰਨ ਵਾਲ਼ਿਆਂ ਦੀ ਪਛਾਣ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਜ਼ਾਬਤੇ ਵਿੱਚ ਰੱਖਣਾ ਚਾਹੀਦਾ ਹੈ।

Jathedar jagtar singh Hawara message to nationJathedar jagtar singh Hawara message to nation

ਇਸ ਦੇ ਨਾਲ਼ ਹੀ ਭਾਈ ਹਵਾਰਾ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕਿਸੇ ਸੰਸਥਾ ਨਾਲ਼ ਸੰਬੰਧ ਰੱਖਣ ਵਾਲ਼ੇ ਇਕੱਲੇ ਕਾਰੇ ਬੰਦੇ ਵੱਲੋਂ ਕੋਈ ਗ਼ਲਤ ਗੱਲ ਜਾਂ ਗ਼ਲਤ ਕਾਰਵਾਈ ਕੀਤੇ ਜਾਣ ਦੇ ਪ੍ਰਤੀਕਰਮ ਵਿੱਚ ਕਿਸੇ ਸਮੁੱਚੀ ਸੰਸਥਾ ਨੂੰ ਹੀ ਭੰਡਣਾ ਅਰੰਭ ਕਰ ਦੇਣਾ ਵੀ ਆਪਣੇ ਆਪ ਵਿੱਚ ਇੱਕ ਅਯੋਗ ਕਾਰਵਾਈ ਹੈ ਤੇ ਇਸ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਜਿਨ੍ਹਾਂ ਮੁੱਦਿਆਂ ਤੇ ਪੰਥ ਅੰਦਰ ਇਕ ਰਾਇ ਨਹੀਂ, ਉਹਨਾਂ ਮੁੱਦਿਆਂ ਤੇ ਇਕ ਧਿਰ ਆਪਣੀ ਰਾਇ ਨੂੰ ਦੂਜਿਆਂ ਤੇ ਠੋਸਣ ਦਾ ਯਤਨ ਹਰਗਿਜ਼ ਨਾ ਕਰੇ। ਨਾਲ਼ ਹੀ ਇਹਨਾਂ ਵਾਦ-ਵਿਵਾਦਾਂ ਅਤੇ ਮਤਭੇਦਾਂ ਨੂੰ ਸਟੇਜਾਂ ਤੇ ਨਾ ਉਛਾਲ਼ਿਆ ਜਾਵੇ। ਇਸ ਦੇ ਬਾਵਜੂਦ ਜੇਕਰ ਕੋਈ ਵਾਦ ਵਿਵਾਦ ਵਾਲ਼ੇ ਮੁੱਦੇ ਸਟੇਜਾਂ ਤੇ ਉਛਾਲ਼ਦਾ ਹੈ ਤਾਂ ਉਸ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਉਸ ਦੀ ਕੁੱਟਮਾਰ ਕਰਨੀ ਜਾਂ ਦਸਤਾਰਾਂ ਲਾਹੀਆਂ ਜਾਣੀਆਂ ਚਾਹੀਦੀਆਂ ਹਨ। 
ਸਿੰਘ ਸਾਹਿਬ ਭਾਈ ਹਵਾਰਾ ਨੇ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਮਿਲ਼ ਰਹੀਆਂ ਜਾਣਕਾਰੀਆਂ ਮੁਤਾਬਕ ਸੋਸ਼ਲ ਮੀਡੀਆ ਉੱਪਰ ਇਕ ਦੂਜੇ ਪ੍ਰਤੀ ਬਹੁਤ ਹੀ ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗਾਲ਼ੀ ਗਲੋਚ ਵਾਲ਼ੀ ਭਾਸ਼ਾ ਵਰਤਣ ਵਾਲ਼ੇ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਉਹਨਾਂ ਇਹ ਵੀ ਕਿਹਾ ਕਿ ਮੇਰਾ ਕੋਈ ਵੀ ਸੁਨੇਹਾ ਸਿੱਧਾ ਸੋਸ਼ਲ ਮੀਡੀਏ ਰਾਹੀਂ ਜਾਰੀ ਨਹੀਂ ਹੋਵੇਗਾ, ਬਲਕਿ ਐਡਵੋਕੇਟ ਸ੍ਰ. ਅਮਰ ਸਿੰਘ ਚਾਹਲ ਰਾਹੀਂ ਅਖ਼ਬਾਰਾਂ ਨੂੰ ਜਾਰੀ ਹੋਵੇਗਾ, ਉਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਏ ਰਾਹੀਂ ਅੱਗੇ ਭੇਜਿਆ ਜਾ ਸਕਦਾ ਹੈ।

Jathedar jagtar singh Hawara message to nationJathedar jagtar singh Hawara message to nation

ਇਕ ਦੂਜੇ ਉੱਪਰ ਹੋ ਰਹੀ ਤੋਹਮਤਬਾਜ਼ੀ ਬਾਰੇ ਗੱਲ ਕਰਦਿਆਂ ਭਾਈ ਹਵਾਰਾ ਨੇ ਕਿਹਾ ਕਿ ਇਹ ਨਹੀਂ ਹੋਣੀ ਚਾਹੀਦੀ। ਸੱਚੇ ਗੁਰਸਿੱਖਾਂ ਨੂੰ ਤੋਹਮਤਬਾਜ਼ੀ ਦਾ ਜਵਾਬ ਤੋਹਮਤਬਾਜ਼ੀ ਨਾਲ਼ ਨਹੀਂ, ਬਲਕਿ ਪੰਥ ਲਈ ਕੋਈ ਪ੍ਰਾਪਤੀ ਕਰਕੇ ਦੇਣਾ ਚਾਹੀਦਾ ਹੈ ਅਤੇ ਤੋਹਮਤਬਾਜ਼ੀ ਵਿਚ ਉਲਝਣਾ ਨਹੀਂ ਚਾਹੀਦਾ। ਜੇਕਰ ਸਾਡੀ ਕੌਮ ਅਜੇ ਤਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲ਼ਿਆਂ ਵਰਗੀ ਮਹਾਨ ਸ਼ਖਸੀਅਤ ਨੂੰ 'ਅਤਿਵਾਦੀ' ਅਤੇ 'ਕਾਂਗਰਸ ਦਾ ਏਜੰਟ' ਕਹਿਣ ਵਾਲ਼ੇ ਬਾਦਲਕਿਆਂ ਨੂੰ ਬਰਦਾਸ਼ਤ ਕਰੀ ਜਾ ਰਹੀ ਹੈ, ਇਹਨਾਂ ਦੇ ਗੁਰਦੁਆਰਿਆਂ ਉੱਪਰ ਕਬਜ਼ੇ ਨੂੰ ਬਰਦਾਸ਼ਤ ਕਰੀ ਜਾ ਰਹੀ ਹੈ ਤਾਂ ਫਿਰ ਅੱਜ ਸਾਨੂੰ ਸਾਰਿਆਂ ਨੂੰ ਆਪਣੇ ਤੇ ਹੋਣ ਵਾਲ਼ੀ ਤੋਹਮਤਬਾਜ਼ੀ ਨੂੰ ਵੀ ਬਰਦਾਸ਼ਤ ਕਰਨਾ ਚਾਹੀਦਾ ਹੈ। ਇਸ ਤੋਹਮਤਬਾਜ਼ੀ ਨੂੰ ਨਜ਼ਰਅੰਦਾਜ਼ ਕਰ ਕੇ ਜੋ ਆਪਣਾ ਸਾਰਾ ਧਿਆਨ ਪੰਥ ਲਈ ਮਾਣ ਕਰਨ ਵਾਲ਼ੀਆਂ ਪ੍ਰਾਪਤੀਆਂ ਕਰਨ ਵੱਲ ਲਾਉਂਦਾ ਹੈ, ਉਸ ਨੂੰ ਹੀ ਸੱਚਾ ਪੰਥ ਦਰਦੀ ਗੁਰਸਿੱਖ ਮੰਨਿਆਂ ਜਾ ਸਕਦਾ ਹੈ। ਇਸ ਲਈ ਕੌਮੀ ਹੋਂਦ ਨੂੰ ਦਰਪੇਸ਼ ਬਾਹਰੀ ਖ਼ਤਰਿਆਂ ਵਿਰੁੱਧ ਇੱਕਮੁੱਠ ਹੋ ਕੇ ਜੂਝਣਾ, ਸਾਡੀ ਮੁੱਢਲੀ ਪੰਥਕ ਲੋੜ ਹੈ ਅਤੇ ਆਪਣੇ ਗਿਲੇ-ਸ਼ਿਕਵੇ ਅਤੇ ਵਾਦ-ਵਿਵਾਦ ਲਾਂਭੇ ਰੱਖ ਕੇ ਇਸ ਸਾਂਝੇ ਪੰਥਕ ਕਾਜ ਲਈ ਮਿਲ਼ ਕੇ ਕੰਮ ਕੀਤਾ ਜਾਵੇ।

Jathedar jagtar singh Hawara message to nationJathedar jagtar singh Hawara message to nation

ਹਵਾਰਾ ਨੇ ਆਪਣੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਦੇ ਰਾਹੀਂ ਭੇਜੇ ਗਏ ਵਿਸ਼ੇਸ਼ ਸੁਨੇਹੇ ਵਿਚ ਸਾਰੀ ਸਥਿਤੀ ਸਪਸ਼ਟ ਕੀਤੀ ਹੈ​ ਤੇ ਨਾਲ ਹੀ ਕਿਹਾ ਹੈ ਕਿ​ ਸਿੰਘ ਸਾਹਿਬ ਭਾਈ ਹਵਾਰਾ ਨੇ ਕਿਹਾ ਕਿ ਉਹਨਾਂ ਨੇ ਦੋ ਗੱਲਾਂ ਜਥੇਦਾਰੀ ਦੀ ਸੇਵਾ ਸੰਭਾਲ਼ਣ ਸਮੇਂ ਹੀ ਸਪੱਸ਼ਟ ਕਰ ਦਿੱਤੀਆਂ ਸਨ, ਪਹਿਲੀ ਇਹ ਕਿ ਕੌਮੀ ਅਜ਼ਾਦੀ ਪਹਿਲਾਂ, ਵਾਦ ਵਿਵਾਦ ਵਾਲ਼ੇ ਮਸਲੇ ਬਾਅਦ ਵਿਚ, ਦੂਜੀ ਇਹ ਕਿ ਮੇਰੇ ਬਿਆਨ ਜਾਂ ਸੁਨੇਹੇ ਐਡਵੋਕੇਟ ਚਾਹਲ ਰਾਹੀਂ ਜਾਰੀ ਹੋਇਆ ਕਰਨਗੇ। ਸਿੰਘ ਸਾਹਿਬ ਭਾਈ ਹਵਾਰਾ ਨੇ ਕਿਹਾ ਕਿ ਜੇਲ੍ਹ ਵਿਚ ਹੋਣ ਕਾਰਨ ​ਉਹ​ ਸਿੱਧੇ ਤੌਰ 'ਤੇ ਪੰਥਕ ਧਿਰਾਂ ਜਾਂ ਪ੍ਰੈਸ ਦੇ ਰੂਬਰੂ ਨਹੀਂ ਹੋ ਸਕਦਾ, ਜਿਸ ਕਾਰਨ ਕਈ ਵਾਰ ਕੋਈ ਸੁਨੇਹਾ ਉਸੇ ਹੀ ਰੂਪ 'ਚ ਬਾਹਰ ਨਹੀਂ ਪਹੁੰਚਦਾ ਜੋ ਗੱਲ ਉਹ ਕਹਿਣਾ ਚਾਹੁੰਦੇ ਹਨ, ਇਸ ਲਈ ​ਉਨ੍ਹਾਂ ਐਡਵੋਕੇਟ ਚਾਹਲ ਨੂੰ ਆਪਣਾ ਬੁਲਾਰਾ ਨਿਯੁਕਤ ਕੀਤਾ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement