ਦੁਬਈ ਦੀ ਫਲਾਈਟ ਤੋਂ ਮਿਲਿਆ 331 ਗ੍ਰਾਮ ਸੋਨਾ
Published : May 14, 2019, 11:21 am IST
Updated : May 14, 2019, 11:41 am IST
SHARE ARTICLE
Gold
Gold

ਸੋਨਾ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਬਰਾਮਦ ਕੀਤਾ ਗਿਆ

ਅਮ੍ਰਿੰਤਸਰ: ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਤੈਨਾਤ ਕਸਟਮ ਅਧਿਕਾਰੀਆਂ ਨੇ ਦੁਬਈ ਦੀ ਫਲਾਇਟ ਤੋਂ ਪੁੱਜੇ ਪਟਿਆਲੇ ਦੇ ਅਸ਼ੋਕ ਕੁਮਾਰ ਤੋਂ ਸਾਢੇ 9 ਲੱਖ ਰੁਪਏ ਦਾ 331 ਗਰਾਮ ਸੋਨਾ ਬਰਾਮਦ ਕੀਤਾ ਹੈ। ਉਹ ਟੂਰਿਸਟ ਵੀਜੇ ਉੱਤੇ ਦੁੰਬਈ ਗਿਆ ਸੀ। ਅਸ਼ੋਕ ਸੋਮਵਾਰ ਕਰੀਬ 11 ਵਜੇ ਇੰਡਿਗੋ ਏਅਰਲਾਈਨ ਦੀ ਫਲਾਇਟ ਤੋਂ ਅਮ੍ਰਿੰਤਸਰ ਪੁੱਜਿਆ ਤਾਂ ਕਸਟਮ ਅਧਿਕਾਰੀਆਂ ਦੇ ਕੋਲ ਉਸ ਦੁਆਰਾ ਸੋਨਾ ਲੈ ਕੇ ਆਉਣ ਦੀ ਪੁਖਤਾ ਸੂਚਨਾ ਸੀ।

CrimeCrime

ਅਧਿਕਾਰੀਆਂ ਨੇ ਜਦੋਂ ਉਸਦੀ ਤਾਲਾਸ਼ੀ ਲਈ ਤਾਂ ਉਸਦੀ ਬੈਲਟ ਵਿੱਚ ਲਗਾ ਬੱਕਲ ਸੋਨੇ ਦਾ ਸੀ ਅਤੇ ਉਸ ਉੱਤੇ ਚਾਂਦੀ ਦਾ ਕਵਰ ਚੜ੍ਹਾ ਰੱਖਿਆ ਸੀ ਜੋ ਸਟੀਲ ਵਰਗਾ ਲੱਗ ਰਿਹਾ ਸੀ। ਬੱਕਲ ਦਾ ਭਾਰ 216 ਗਰਾਮ ਸੀ। ਅਸ਼ੋਕ ਕੁਮਾਰ ਦੀ ਕਲਾਈ ਉੱਤੇ ਬੱਝੀ ਘੜੀ ਦੀ ਵੀ ਜਦੋਂ ਜਾਂਚ ਕੀਤੀ ਗਈ ਤਾਂ ਉਸਦੇ ਡਾਇਲ ਦੇ ਅੰਦਰ ਸੋਨੇ ਦਾ ਰਿੰਗ ਬਣਾਕੇ ਛੁਪਾਇਆ ਹੋਇਆ ਸੀ। ਅਸ਼ੋਕ ਕੁਮਾਰ ਤੋਂ ਪੁੱਛਗਿੱਛ ਜਾਰੀ ਹੈ।

GoldGold

ਦੱਸ ਦਈਏ ਕਿ ਬੀਤੇ ਦਿਨੀਂ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ‘ਤੇ ਉਤਰੀ ਫਲਾਈਟ ਨੰਬਰ-6ਈ 1324 ਤੋਂ 3000 ਗ੍ਰਾਮ ਵਿਜ਼ਨ ਦੇ 3 ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ ਸਨ। ਇਨ੍ਹਾਂ ਸੋਨੇ ਦੀਆਂ ਛੜਾਂ ਦੀ ਬਾਜ਼ਾਰੂ ਕੀਮਤ ਕਰੀਬ 97,40,000 ਰੁਪਏ ਦੱਸੀ ਗਈ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement