
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੁਬਈ ਤੋਂ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ‘ਤੇ ਉਤਰੀ...
ਲੁਧਿਆਣਾ : ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੁਬਈ ਤੋਂ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ‘ਤੇ ਉਤਰੀ ਫਲਾਈਟ ਨੰਬਰ-6ਈ 1324 ਤੋਂ 3000 ਗ੍ਰਾਮ ਵਿਜ਼ਨ ਦੇ 3 ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਸੋਨੇ ਦੀਆਂ ਛੜਾਂ ਦੀ ਬਾਜ਼ਾਰੂ ਕੀਮਤ ਕਰੀਬ 97,40,000 ਰੁਪਏ ਦੱਸੀ ਗਈ ਹੈ।
Chandigarh Airport
ਕਸਟਮ ਕਮਿਸ਼ਨਰ ਏ.ਐਸ ਰੰਗਾ ਨੇ ਦੱਸਿਆ ਕਿ ਸਵੇਰ 11.25 ਵਜੇ ਦੁਬਈ ਤੋਂ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ‘ਤੇ ਪੁੱਜੀ ਫਲਾਈਟ ਦੀ ਛਾਣਬੀਨ ਦੌਰਾਨ ਇਕ ਯਾਤਰੀ ਦੀ ਸੀਟ ਨਾਲ ਦਰਾਰ ‘ਚੋਂ ਕਾਲੇ ਰੰਗ ਦੀ ਟੇਪ ਵਿਚ ਲਪੇਟੀਆਂ 3 ਛੜਾਂ (1 ਕਿਲੋ ਪ੍ਰਤੀ ਛੜ) ਅਧਿਕਾਰੀਆਂ ਨੇ ਬਰਾਮਦ ਕੀਤੀਆਂ ਹਨ।
Gold
ਕਿਸੇ ਵੀ ਯਾਤਰੀ ਵਲੋਂ ਇਸ ਬਰਾਮਦ ਸੋਨੇ ਸਬੰਧੀ ਕਬੂਲੇ ਨਾ ਜਾਣ ‘ਤੇ ਇਸ ਨੂੰ ਅਣਐਲਾਨਿਆ ਮੰਨ ਕੇ ਕਸਟਮਜ਼ ਐਕਟ 1962 ਅਧੀਨ ਜ਼ਬਰ ਕਰ ਲਿਆ ਗਿਆ ਹੈ। ਇਸ ਸਬੰਧੀ ਵਿਭਾਗ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।