
ਮਾਮਲਾ 'ਮੇਰਾ ਕੀ ਕਸ਼ੂਰ' ਗੀਤ ਦਾ
ਸ੍ਰੀ ਖਡੂਰ ਸਾਹਿਬ, 14 ਮਈ (ਕੁਲਦੀਪ ਸਿੰਘ ਮਾਨ ਰਾਮਪੁਰ) : ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦਾ ਇਤਿਹਾਸਕ ਪਿੰਡ ਨਾਗੋਕੇ ਜੋ ਕਿ ਕਿਸੇ ਵੀ ਪੱਖੋਂ ਜਾਣ-ਪਛਾਣ ਦਾ ਮੁਥਾਜ ਨਹੀਂ ਹੈ 'ਤੇ ਇਥੋਂ ਦੇ ਜੰਮਪਲ ਅਨੇਕਾਂ ਹੀ ਸ਼ੂਰਬੀਰ ਯੋਧਿਆ ਨੇ ਜਿਥੇ ਦੇਸ਼ ਦੀ ਅਜਾਦੀ ਵਿਚ ਅਪਣਾ ਵੱਡਾ ਯੋਗਦਾਨ ਪਾਇਆ ਉੱਥੇ ਧਾਰਮਿਕ ਅਤੇ ਸਿਆਸੀ ਪੱਖੋ ਜਥੇ. ਮੋਹਨ ਸਿੰਘ ਨਾਗੋਕੇ, ਜਥੇ. ਉੱਧਮ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਵਰਗੀਆਂ ਸਖਸ਼ੀਅਤਾਂ ਜਿੰਨ੍ਹਾਂ ਨੂੰ ਸਿੱਖ ਕੌਂਮ ਦਾ ਦਿਮਾਗ ਆਖਿਆ ਜਾਂਦਾ ਸੀ ਉਹ ਵੀ ਇਸੇ ਹੀ ਪਿੰਡ ਦੇ ਜੰਮਪਲ ਸਨ।
ਨਾਗੋਕੇ ਪਿੰਡ ਦੇ ਨੌਜਵਾਨ ਬੀਰ ਸਿੰਘ ਨਾਗੋਕੇ ਵਲੋਂ ਲਿਖਿਆ ਗੀਤ 'ਮੇਰਾ ਕੀ ਕਸ਼ੁਰ' ਜਿਸਨੇ ਅਪਣੇ ਗੀਤ ਵਿਚ ਅਪਣੀ ਕਲਮ ਦੇ ਰਾਹੀ ਸਮਾਜ ਦੀਆਂ ਬੁਰਾਈਆਂ ਅਤੇ ਕਰੀਤੀਆਂ ਨੂੰ ਜੱਗ ਜਾਹਰ ਕਰਦਿਆਂ ਜੋ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। Àਸਨੇ ਅਪਣੀ ਕਲਮ ਰਾਹੀ ਇਕ ਸਚਾਈ ਬਿਆਨ ਕਰਦਿਆਂ ਅਜੋਕੇ ਸਮੇਂ ਵਿਚ ਸਮਾਜ ਦੇ ਹਲਾਤ ਅਤੇ ਧਰਮ ਦੇ ਨਾਂ 'ਤੇ ਹੁੰਦੇ ਪਾਖੰਡਵਾਦ ਨੂੰ ਜਾਹਿਰ ਕੀਤਾ ਗਿਆ ਹੈ ਜਿਸਤੇ ਸਾਨੂੰ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਮਾਣ ਹੈ 'ਤੇ ਅਸੀਂ ਉਸਦੀ ਹਿੰਮਤ ਦੀ ਦਾਤ ਦਿੰਦੇ ਹਾਂ ਅਤੇ ਉਸ ਵਲੋਂ ਲਿਖੇ ਗੀਤ ਦੀ ਹਿੰਮਾਇਤ ਕਰਦੇ ਹਾਂ 'ਤੇ ਆਉਣ ਵਾਲੇ ਸਮੇਂ ਵਿਚ ਵੀ ਅਸੀਂ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਨੌਜਵਾਨ ਬੀਰ ਸਿੰਘ ਦੇ ਨਾਲ ਖੜ੍ਹੇ ਹਾਂ।
ਇਹਨਾਂ ਲਫਜਾਂ ਦਾ ਪ੍ਰਗਟਾਵਾ ਅੱਜ ਪਿੰਡ ਨਾਗੋਕੇ ਅਤੇ ਇਲਾਕੇ ਦੇ ਮੋਹਤਬਰ ਵਿਆਕਤੀਆਂ ਜਥੇ. ਹਰਦੇਵ ਸਿੰਘ ਨਾਗੋਕੇ, ਮਾ. ਅਮਰਜੀਤ ਸਿੰਘ, ਬੀਬੀ ਬਿੰਦਰ ਕੌਰ ਸੰਮਤੀ ਮੈਂਬਰ ਅਤੇ ਮੌਜਦਾ ਸਰਪੰਚ ਪਿੰਡ ਨਾਗੋਕੇ, ਜਥੇ ਸਰਬਜੀਤ ਸਿੰਘ ਬਾਣੀਆਂ ਪ੍ਰਧਾਨ ਗੁਰਦੁਆਰਾ ਲੋਕਲ ਕਮੇਟੀ ਸ੍ਰੀ ਖਡੂਰ ਸਾਹਿਬ, ਜਥੇ. ਗੱਜਣ ਸਿੰਘ ਖਡੂਰ ਸਾਹਿਬ, ਮਾ. ਅਰਜਨ ਸਿੰਘ ਨਾਗੋਕੇ, ਅਵਤਾਰ ਸਿੰਘ ਸਾਬਕਾ ਡੀ.ਐਸ.ਪੀ, ਮੰਗਦੀਪ ਸਿੰਘ ਪੰਚ, ਪ੍ਰਭਦਿਆਲ ਸਿੰਘ ਬਿੱਟੀ ਪੰਚ, ਦਲਬੀਰ ਸਿੰਘ ਸਾਬਕਾ ਸਰਪੰਚ, ਬਾਬਾ ਗੁਰਚਰਨ ਸਿੰਘ, ਦਲਬੀਰ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ ਬਿੱਲਾ ਪ੍ਰਧਾਨ ਨਾਗੋਕੇ ਮੁਲਾਜਮ ਆਗੂ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਵਿਆਕਤੀਆਂ ਨੇ ਇਕ ਮੀਟਿੰਗ ਦੌਰਾਨ ਇਸ ਪ੍ਰਤੀਨਿਧ ਨਾਲ ਗੱਲ੍ਹਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਗੀਤ ਦੇ ਮਾਮਲੇ ਵਿਚ ਉਹ ਹਰ ਫਰੰਟ 'ਤੇ ਗੱਲਬਾਤ ਕਰਨ ਲਈ ਤਿਆਰ ਹਨ।