ਨਾਈਜੀਰੀਆ ’ਚ ਰੋਜ਼ੀ ਰੋਟੀ ਕਮਾਉਣ ਗਏ ਵਿਅਕਤੀ ਦੀ ਮੌਤ
Published : May 14, 2020, 3:55 am IST
Updated : May 14, 2020, 3:55 am IST
SHARE ARTICLE
File Photo
File Photo

ਪਿੰਡ ਜੋੜ ਸਿੰਘ ਵਾਲਾ ਦਾ ਵਸਨੀਕ ਗੁਰਸੇਵਕ ਸਿੰਘ ਪੁੱਤਰ ਪਿਰਥਾ ਸਿੰਘ ਜੋ 6 ਮਹੀਨੇ ਪਹਿਲਾਂ ਨਾਈਜੀਰੀਆ ’ਚ ਰੋਜ਼ੀ/ਰੋਟੀ ਕਮਾਉਣ ਖਾਤਰ ਗਿਆ ਸੀ, ਅੱਜ ਅਚਾਨਕ ਉਸ

ਪੱਟੀ, 13 ਮਈ (ਅਜੀਤ ਘਰਿਆਲਾ, ਪ੍ਰਦੀਪ): ਪਿੰਡ ਜੋੜ ਸਿੰਘ ਵਾਲਾ ਦਾ ਵਸਨੀਕ ਗੁਰਸੇਵਕ ਸਿੰਘ ਪੁੱਤਰ ਪਿਰਥਾ ਸਿੰਘ ਜੋ 6 ਮਹੀਨੇ ਪਹਿਲਾਂ ਨਾਈਜੀਰੀਆ ’ਚ ਰੋਜ਼ੀ/ਰੋਟੀ ਕਮਾਉਣ ਖਾਤਰ ਗਿਆ ਸੀ, ਅੱਜ ਅਚਾਨਕ ਉਸ ਦੀ ਮੌਤ ਹੋ ਗਈ। ਪਿੰਡ ’ਚ ਜਦੋਂ ਉਸ ਦੀ ਖ਼ਬਰ ਪੁੱਜੀ ਤਾਂ ਪਰਵਾਰ ਦਾ ਰੋ-ਰੋ ਬੁਰਾ ਹਾਲ ਸੀ। ਮ੍ਰਿਤਕ ਗੁਰਸੇਵਕ ਸਿੰਘ ਦੀ ਪਤਨੀ ਜਸਬੀਰ ਕੌਰ ਨੇ ਦਸਿਆ ਕਿ ਘਰ ਦੇ ਹਾਲਾਤ ਨੂੰ ਦੇਖਦਿਆਂ ਕੰਮਕਾਰ ਕਰਨ ਲਈ ਉਹ ਬਾਹਰ ਗਏ ਸਨ। ਕੁਝ ਦਿਨ ਪਹਿਲਾਂ ਉਹ ਕੰਮ ਕਰਦੇ ਡਿੱਗੇ, ਉਨ੍ਹਾਂ ਦੇ ਪੈਰ ’ਤੇ ਸੱਟ ਲੱਗ ਗਈ। ਫ਼ੋਨ ’ਤੇ ਵੀ ਗੱਲਬਾਤ ਹੁੰਦੀ ਸੀ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਅੱਜ ਉਨ੍ਹਾਂ ਦੀ ਮੌਤ ਦੀ ਖ਼ਬਰ ਆ ਗਈ। ਉਹ ਅਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ। ਗੁਰਸੇਵਕ ਸਿੰਘ ਦੀ ਪਤਨੀ ਜਸਬੀਰ ਕੌਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਮੰਗ ਕੀਤੀ ਕਿ ਉਸ ਦੇ ਪਤੀ ਦੀ ਮ੍ਰਿਤਕ ਦੇਹ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement