
2768 ਨਿਆਇਕ ਅਧਿਕਾਰੀ, ਉੱਚ ਅਦਾਲਤਾਂ ਦੇ 106 ਜੱਜ ਕੋਰੋਨਾ ਪੀੜਤ : ਚੀਫ਼ ਜਸਟਿਸ
ਨਵੀਂ ਦਿੱਲੀ, 13 ਮਈ : ਕੋਰੋਨਾ ਮਹਾਂਮਰੀ ਨੇ ਜੱਜਾਂ ਅਤੇ ਸੁਪਰੀਮ ਕੋਰਟ ਰਜਿਸਟਰੀ ਅਧਿਕਾਰੀਆਂ ਸਮੇਤ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ ਅਤੇ ਉੱਚ ਅਦਾਲਤਾਂ ਦੇ 100 ਤੋਂ ਵੱਧ ਜੱਜਾਂ ਅਤੇ 2700 ਤੋਂ ਵੱਧ ਅਧਿਕਾਰੀ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ | ਇਹ ਜਾਣਕਾਰੀ ਵੀਰਵਾਰ ਨੂੰ ਭਾਰਤ ਦੇ ਚੀਫ਼ ਜਸਟਿਸ ਐਨ.ਵੀ ਰਮਨ ਨੇ ਦਿਤੀ | ਉਨ੍ਹਾਂ ਕਿਹਾ ਕਿ ਉੱਚ ਹਦਾਲਤ ਦੇ ਤਿੰਨ ਜੱਜਾਂ ਅਤੇ 34 ਨਿਆਇਕ ਅਧਿਕਾਰੀਆਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ | ਪ੍ਰਧਾਨ ਜੱਜ ਨੇ ਕਿਹਾ ਕਿ ਸੁਪਰੀਮ ਕੋਰਟ 'ਚ ਹਾਲੇ ਤਕ ਰਜਿਸਟਰੀ ਦੇ ਲਗਭਗ 800 ਕਰਮਚਾਰੀ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ ਅਤੇ ਵੱਖ ਵੱਖ ਸਮੇਂ ਦੌਰਾਨ ਰਜਿਸਟਰਾਰ ਅਤੇ ਦਸ ਵਧੀਕ ਰਜਿਸਟਰਾਰ ਪੀੜਤ ਹੋਏ ਹਨ | ਉਨ੍ਹਾਂ ਕਿਹਾ, ''ਇਸ ਮਹਾਂਮਾਰੀ ਨੇ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ | ਕਾਫ਼ੀ ਦੁੱਖ ਅਤੇ ਤਕਲੀਫ਼ ਨਾਲ ਮੈਂ ਕੁੱਝ ਤੱਥ ਦਸਣਾ ਚਾਹੁੰਦਾ ਹਾਂ | ਸੁਪਰੀਮ ਕੋਰਟ ਰਜਿਸਟਰੀ ਦਾ ਪਹਿਲਾ ਕਰਮਚਾਰੀ 27 ਅਪ੍ਰੈਲ 2020 ਨੂੰ ਕੋਵਿਡ 19 ਨਾਲ ਪੀੜਤ ਹੋਇਆ |'' ਜਸਟਿਸ ਰਮਨ ਨੇ ਕਿਹਾ, ''ਹਾਲੇ ਤਕ ਕਰੀਬ 800 ਰਜਿਸਟਰੀ ਕਰਮਚਾਰੀ ਪੀੜਤ ਹੋਏ ਹਨ |