
ਕਾਂਗਰਸੀ ਆਗੂ ਆਪਣੀ ਸਿਆਸਤ ਚਮਕਾਊਣ ਲਈ ਟੀਕਾਕਰਨ ਦੇ ਕੈਂਪ ਲਾਉਣ ਦਾ ਨਾਟਕ ਕਰ ਰਹੇ ਹਨ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿ ਸੱਤਾਧਾਰੀ ਕਾਂਗਰਸੀ ਆਗੂਆਂ ਵੱਲੋਂ ਕੋਰੋਨਾ ਤੋਂ ਬਚਾਅ ਦੇ ਨਾਂ ਉਤੇ ਵੱਖ ਵੱਖ ਥਾਵਾਂ 'ਤੇ ਲਾਏ ਜਾਂਦੇ ਟੀਕਾਕਰਨ ਕੈਂਪ ਸਿਹਤ ਵਿਭਾਗ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ। ਕਾਂਗਰਸੀ ਆਗੂਆਂ ਨੂੰ ਗੈਰ ਮਿਆਰੀ ਢੰਗ ਨਾਲ ਟੀਕਾਕਰਨ ਦੇ ਕੈਂਪ ਲਾ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਬੰਦ ਕਰਨਾ ਚਾਹੀਦਾ ਹੈ।
Corona vaccine
ਸੁਕਰਵਾਰ ਨੂੰ ਜਾਰੀ ਇੱਕ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨਾ ਕੋਈ ਗੁਨਾਹ ਨਹੀਂ ਹੈ, ਪਰ ਟੀਕਾਕਰਨ ਜਿਹਾ ਮਹਾਨ ਕੰਮ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤੇ ਵਿਭਾਗ ਦੇ ਮੁਲਾਜਮਾਂ ਵੱਲੋਂ ਹੀ ਕੀਤਾ ਜਾਣਾ ਚਾਹੀਦਾ ਹੈ। ਸੂਬੇ 'ਚ ਕੁੱਝ ਕਾਂਗਰਸੀ ਆਗੂਆਂ ਵੱਲੋਂ ਵੱਖ ਵੱਖ ਥਾਂਵਾਂ 'ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਦੇ ਕੈਂਪ ਲਾਏ ਜਾ ਰਹੇ ਹਨ, ਪਰ ਇਨ੍ਹਾਂ ਕੈਂਪਾਂ ਦੌਰਾਨ ਨਾ ਤਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਨਾ ਹੀ ਪਾਰਦਰਸਤਾ ਰੱਖੀ ਜਾਂਦੀ ਹੈ। ਸਗੋਂ ਟੀਕਾਕਰਨ ਕੈਂਪ ਦੌਰਾਨ ਕਾਂਗਰਸੀਆਂ ਦਾ ਭਾਈ ਭਤੀਜਾਵਾਦ ਹੀ ਅੱਗੇ ਹੁੰਦਾ ਹੈ।
Harpal Cheema
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਕਾਰਨ ਹਲਾਤ ਬਦ ਤੋਂ ਬਦਤਰ ਹੋ ਰਹੇ ਹਨ, ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜੰਿਮੇਵਾਰ ਹੈ। ਅੱਜ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਦੀ ਕਮੀ ਦੇ ਨਾਲ ਨਾਲ ਜੀਵਨ ਰੱਖਿਅਕ ਉਪਕਰਨਾਂ, ਆਕਸੀਜਨ ਗੈਸ ਅਤੇ ਦਵਾਈਆਂ ਦੀ ਵੀ ਘਾਟ ਬਣੀ ਹੋਈ ਹੈ।
Captain Amarinder Singh
ਪਰ ਦੂਜੇ ਪਾਸੇ ਕਾਂਗਰਸੀ ਆਗੂ ਆਪਣੀ ਸਿਆਸਤ ਚਮਕਾਊਣ ਲਈ ਟੀਕਾਕਰਨ ਦੇ ਕੈਂਪ ਲਾਉਣ ਦਾ ਨਾਟਕ ਕਰ ਰਹੇ ਹਨ ਕਿਉਂਕਿ ਇਨਾਂ ਕੈਂਪਾਂ ਦੌਰਾਨ ਆਮ ਲੋਕਾਂ ਦੀ ਥਾਂ ਆਗੂਆਂ ਦੇ ਸਕੇ ਸੰਬੰਧੀਆਂ ਨੂੰ ਹੀ ਟੀਕੇ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕਾਂਗਰਸੀ ਆਗੂਆਂ ਨੂੰ ਜਖੀਰੇਬਾਜੀ ਦੀ ਆਦਤ ਪੈ ਗਈ ਹੈ। ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਸਮੇਂ ਕਾਂਗਰਸੀਆਂ ਨੇ ਮੁੱਖ ਮੰਤਰੀ ਦੀ ਫੋਟੋ ਵਾਲੇ ਰਾਸਣ ਦੇ ਥੈਲੇ ਅਤੇ ਹੋਰ ਸਮੱਗਰੀ ਆਪਣੇ ਕਬਜੇ ਵਿੱਚ ਹੀ ਰੱਖੀ ਹੈ, ਜੋ ਲੋੜਵੰਦ ਪਰਿਵਾਰ ਤੱਕ ਪਹੁੰਚੀ ਹੀ ਨਹੀਂ। ਚੀਮਾ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਵਾਲੀਆਂ ਦਵਾਈਆਂ ਅਤੇ ਰਾਸਣ ਆਦਿ ਕਾਂਗਰਸੀ ਆਗੂਆਂ ਨੂੰ ਆਪਣੇ ਢੰਗ ਨਾਲ ਵੰਡਣ ਤੋਂ ਗੁਰੇਜ ਕਰਨਾ ਚਾਹੀਦਾ ਹੈ ।
ਚੀਮਾ ਨੇ ਕਿਹਾ ਕਿ ਪਿਛਲੇ ਸਾਲ ਦੀ ਕੋਰੋਨਾ ਲਹਿਰ ਤੋਂ ਸਰਕਾਰ ਅਤੇ ਕਾਂਗਰਸੀਆਂ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਇਸ ਮਹਾਮਾਰੀ ਦੇ ਟਾਕਰੇ ਲਈ ਸਿਹਤ ਵਿਭਾਗ, ਸਿਵਲ ਸਪਲਾਈ ਵਿਭਾਗ ਅਤੇ ਹੋਰ ਵਿਭਾਗਾਂ ਦੇ ਮੁਲਾਜਮਾਂ ਨੂੰ ਨਿਰਪੱਖ ਢੰਗ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ।