
ਇਸ ਪਲਾਂਟ ਤੋਂ ਆਕਸੀਜਨ ਦੀ ਸਪਲਾਈ ਪਾਈਪ ਲਾਈਨ ਰਾਹੀਂ ਹੋਵੇਗੀ।
ਬਰਨਾਲਾ (ਲਖਵੀਰ ਚੀਮਾ)- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਰਕੇ ਆਕਸੀਜਨ ਸਿਲੰਡਰ ਦੀ ਮੰਗ ਵਿਚ ਵੀ ਵਾਧਾ ਹੋ ਰਿਹਾ ਹੈ। ਆਕਸੀਜਨ ਦੀ ਘਾਟ ਨੂੰ ਵੇਖਦੇ ਹੋਏ ਬਰਨਾਲਾ ਵਿਚ ਤਕਰੀਬਨ 50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਪਲਾਂਟ ਤੋਂ ਆਕਸੀਜਨ ਦੀ ਸਪਲਾਈ ਪਾਈਪ ਲਾਈਨ ਰਾਹੀਂ ਹੋਵੇਗੀ।
Varjeet Singh Waliya
ਇਸ ਤੋਂ ਇਲਾਵਾ ਖਾਲੀ ਸਿਲੰਡਰਾਂ ਨੂੰ ਵੀ ਭਰਿਆ ਜਾਵੇਗਾ। ਇਹ ਆਕਸੀਜਨ ਪਲਾਂਟ ਕੋਵਿਡ ਕੇਅਰ ਸੈਂਟਰ ਸੋਹਲ ਪੱਤੀ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਦਾ ਕੰਮ ਐਸਡੀਐਮ ਬਰਨਾਲਾ ਵਰਜੀਤ ਸਿੰਘ ਵਾਲੀਆ ਵਲੋਂ ਆਰੰਭ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਆਕਸੀਜਨ ਪਲਾਂਟ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਆਕਸੀਜਨ ਪਲਾਂਟ ਦੀ ਸ਼ੁਰੂਆਤ ਤੋਂ ਬਾਅਦ ਆਕਸੀਜਨ ਸਿਲੰਡਰ ਲਿਆਉਣ ਅਤੇ ਲਿਜਾਣ ਦੀ ਸਮੱਸਿਆ ਕਾਫ਼ੀ ਹੱਦ ਤੱਕ ਘੱਟ ਹੋਵੇਗੀ।
oxygen cylinder
ਬਰਨਾਲਾ ਜ਼ਿਲ੍ਹੇ ਦੇ ਸੋਹਲ ਪੱਤੀ ਕੋਵਿਡ ਕੇਅਰ ਸੈਂਟਰ ਵਿਚ ਆਈਓਐਲ ਕੰਪਨੀ ਵੱਲੋਂ ਤਕਰੀਬਨ 50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਪਲਾਂਟ ਤੋਂ ਕੋਰੋਨਾ ਕੇਅਰ ਸੈਂਟਰ ਵਿਚ ਪਾਈਪ ਲਾਈਨ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ। ਸੈਂਟਰ ਵਿਚ ਜਿੰਨੀ ਆਕਸੀਜਨ ਦੀ ਜਰੂਰਤ ਹੈ, ਇਸ ਨੂੰ ਜ਼ਿਆਦਾਤਰ ਇਸ ਆਕਸੀਜਨ ਪਲਾਂਟ ਦੇ ਜ਼ਰੀਏ ਪੂਰਾ ਕਰ ਲਿਆ ਜਾਵੇਗਾ। ਸਿੱਧਾ ਪਾਈਪ ਲਾਈਨ ਦੇ ਜ਼ਰੀਏ ਬੈਡ ਤੱਕ ਆਕਸੀਜਨ ਦੀ ਸਪਲਾਈ ਦਿੱਤੀ ਜਾਵੇਗੀ। ਘੱਟ ਤੋਂ ਘੱਟ 50 ਬੈਡਾਂ ਨੂੰ 24 ਘੰਟੇ ਸਪਲਾਈ ਦਿੱਤੀ ਜਾਵੇਗੀ ਅਤੇ ਛੇਤੀ ਹੀ ਕੋਰੋਨਾ ਦੇ ਮਰੀਜਾਂ ਨੂੰ ਇਹ ਸਹੂਲਤ ਮਿਲਣ ਵਾਲੀ ਹੈ।