
ਬਰਨਾਲਾ ਸਿਹਤ ਵਿਭਾਗ ਦਾ ਕਾਰਨਾਮਾ ਵਾਇਰਲ
ਬਰਨਾਲਾ( ਲਖਵੀਰ ਚੀਮਾ) ਬਰਨਾਲੇ ਦੇ ਕੋਵਿਡ ਕੇਅਰ ਸੈਂਟਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਸਿਹਤ ਵਿਭਾਗ ਵਲੋਂ ਕੋਰੋਨਾ ਨਾਲ ਮਰੇ ਵਿਅਕਤੀ ਦੀ ਲਾਸ਼ ਨੂੰ ਤਾਂ ਬੈੱਡ ਉੱਤੇ ਰੱਖਿਆ ਹੋਇਆ ਹੈ।
Corona Patient
ਜਦਕਿ ਜਿਉਂਦੇ ਆਕਸੀਜਨ ਲੱਗੇ ਮਰੀਜ ਨੂੰ ਧਰਤੀ ’ਤੇ ਲਿਟਾਇਆ ਗਿਆ ਹੈ। ਇਸ ਸਾਰੇ ਮਾਮਲੇ ਦੀ ਕਿਸੇ ਵਿਅਕਤੀ ਵਲੋਂ ਕੋਵਿਡ ਸੈਂਟਰ ਵਿੱਚੋਂ ਹੀ ਵੀਡੀਓ ਬਣਾਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ ਹੈ। ਇਸਤੋਂ ਬਾਅਦ ਲੋਕ ਸਿਹਤ ਵਿਭਾਗ ’ਤੇ ਸਵਾਲ ਚੁੱਕ ਰਹੇ ਹਨ।
Dead Body
ਇਸ ਗੰਭੀਰ ਮਾਮਲੇ ਤੇ ਬਰਨਾਲੇ ਦੇ ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਹੈ ਕਿ ਕਿਸੇ ਵੀ ਮਰੀਜ ਨੂੰ ਜ਼ਮੀਨ ਉੱਤੇ ਲਿਟਾ ਕੇ ਉਸਦਾ ਇਲਾਜ ਕੀਤਾ ਜਾਵੇ।
Civil Surgeon Dr. Harinderjit Singh
ਉਨਾਂ ਕਿਹਾ ਕਿ ਹੋ ਸਕਦਾ ਹੈ ਕਿ ਲਾਇਟ ਜਾਣ ਦੇ ਕਾਰਨ ਮਰੀਜ਼ ਬਿਸਤਰਾ ਤੋਂ ਉਤਰ ਕੇ ਆਪਣੇ ਆਪ ਹੀ ਜ਼ਮੀਨ ਉੱਤੇ ਲੇਟ ਗਿਆ ਹੋਵੇ। ਲੇਕਿਨ ਉਹ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨਗੇ। ਇਸ ਵਿੱਚ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।