
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਸ਼ਿਮਲਾ : ਹਿਮਾਚਲ ਪ੍ਰਦੇਸ਼ ਘੁੰਮਣ ਗਈ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਦਾ ਸਮਾਨ ਚੋਰੀ ਹੋ ਗਿਆ। ਉਹ ਮੰਡੀ ਦੇ ਇੱਕ ਨਾਮੀ ਹੋਟਲ ਵਿੱਚ ਠਹਿਰੇ ਹੋਏ ਸਨ। ਰੋਹਨਪ੍ਰੀਤ ਸਿੰਘ ਦਾ ਐਪਲ ਵਾਚ, ਆਈਫੋਨ ਅਤੇ ਹੀਰੇ ਦੀ ਅੰਗੂਠੀ ਚੋਰੀ ਹੋ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Famous singer Neha Kakkar's husband Rohanpreet's valuables stolen from hotel
ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਰੋਹਨਪ੍ਰੀਤ ਸ਼ੁੱਕਰਵਾਰ ਰਾਤ ਹੋਟਲ 'ਚ ਰੁਕੇ ਸਨ, ਜਦੋਂ ਉਨ੍ਹਾਂ ਨੇ ਸਵੇਰੇ ਦੇਖਿਆ ਤਾਂ ਟੇਬਲ 'ਤੇ ਨਾ ਤਾਂ ਉਨ੍ਹਾਂ ਦੀ ਘੜੀ ਸੀ, ਨਾ ਹੀ ਫੋਨ ਅਤੇ ਨਾ ਹੀ ਅੰਗੂਠੀ। ਪੁਲਿਸ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
Famous singer Neha Kakkar's husband Rohanpreet's valuables stolen from hotel
ਸੂਚਨਾ ਮਿਲਦੇ ਹੀ ਵਧੀਕ ਪੁਲਿਸ ਕਪਤਾਨ ਮੰਡੀ ਅਸ਼ੀਸ਼ ਸ਼ਰਮਾ ਪੁਲਿਸ ਥਾਣਾ ਸਦਰ ਦੇ ਇੰਚਾਰਜ ਪੁਰਸ਼ੋਤਮ ਧੀਮਾਨ ਦੇ ਨਾਲ ਹੋਟਲ 'ਚ ਪਹੁੰਚੇ | ਪੁਲਿਸ ਨੇ ਹੋਟਲ ਦੇ ਸਟਾਫ਼ ਅਤੇ ਉੱਥੇ ਰਹਿਣ ਵਾਲੇ ਲੋਕਾਂ ਦੇ ਬਾਹਰ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਹੋਟਲ ਸਟਾਫ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੰਡੀ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।