ਬੇਅਦਬੀ ਦੇ ਪੋਸਟਰ ਮਾਮਲੇ 'ਚ ਸੌਦਾ ਸਾਧ ਨੂੰ ਮਿਲੀ ਰਾਹਤ
Published : May 14, 2022, 6:51 am IST
Updated : May 14, 2022, 6:51 am IST
SHARE ARTICLE
image
image

ਬੇਅਦਬੀ ਦੇ ਪੋਸਟਰ ਮਾਮਲੇ 'ਚ ਸੌਦਾ ਸਾਧ ਨੂੰ ਮਿਲੀ ਰਾਹਤ

ਵਿਵਾਦਤ ਪੋਸਟਰ ਤੇ ਬੇਅਦਬੀ ਕੇਸਾਂ 'ਚ ਜ਼ਮਾਨਤ ਮਨਜ਼ੂਰ

ਕੋਟਕਪੂਰਾ, 13 ਮਈ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਅਪਣੀ ਮੁਕੰਮਲ ਰਿਪੋਰਟ ਅਦਾਲਤ ਵਿਚ ਪੇਸ਼ ਕਰ ਦੇਣ ਤੋਂ ਬਾਅਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ  ਜ਼ਮਾਨਤ ਮਿਲਣ ਜਾਂ ਨਾ ਮਿਲਣ ਬਾਰੇ ਖਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ, ਪਿਛਲੇ ਦਿਨੀਂ ਡੇਰਾ ਮੁਖੀ ਦੇ ਵਕੀਲ ਨੇ ਚੱਲਦੇ ਕੇਸਾਂ ਤਕ ਡੇਰਾ ਮੁਖੀ ਨੂੰ  ਜਮਾਨਤ ਦੇਣ ਦੀ ਲਾਈ ਅਰਜ਼ੀ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅੱਜ ਵਿਵਾਦਤ ਪੋਸਟਰ ਲਾਉਣ ਅਤੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੇ ਕੇਸਾਂ ਵਿਚ ਜ਼ਮਾਨਤ ਅਰਜ਼ੀ ਨੂੰ  ਮਨਜ਼ੂਰ ਕਰ ਲਿਆ ਹੈ, ਜਦਕਿ ਪਾਵਨ ਸਰੂਪ ਚੋਰੀ ਕਰਨ ਵਾਲੇ ਕੇਸ ਵਿਚ ਡੇਰਾ ਮੁਖੀ ਨੂੰ  ਪਹਿਲਾਂ ਤੋਂ ਹੀ ਜਮਾਨਤ ਮਿਲ ਚੁਕੀ ਹੈ ਤੇ ਉਸ ਕੇਸ ਵਿਚ ਉਹ ਹੇਠਲੀ ਅਦਾਲਤ ਵਿਚ ਜਮਾਨਤੀ ਬਾਂਡ ਵੀ ਭਰ ਚੁਕੇ ਹਨ, ਜਦੋਂ ਕਿ ਬਾਕੀ ਦੋਵੇਂ ਕੇਸਾਂ 'ਚ ਜਮਾਨਤ ਲਈ ਡੇਰਾ ਮੁਖੀ ਨੇ ਪਟੀਸ਼ਨ ਦਾਖ਼ਲ ਕੀਤੀ ਹੋਈ ਸੀ |
ਜ਼ਿਕਰਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਦਿਨ ਦਿਹਾੜੇ ਪਾਵਨ ਸਰੂਪ ਚੋਰੀ ਕਰਨ, ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ 'ਤੇ ਭੜਕਾਊ ਸ਼ਬਦਾਵਲੀ ਵਾਲੇ ਹੱਥ ਲਿਖਤ ਪੋਸਟਰ ਲਾਉਣ, ਬੇਅਦਬੀ ਕਾਂਡ ਨੂੰ  ਅੰਜਾਮ ਦੇਣ ਦੇ ਤਿੰਨ ਵੱਖ ਵੱਖ ਮਾਮਲੇ ਥਾਣਾ ਬਾਜਾਖਾਨਾ ਵਿਖੇ ਕ੍ਰਮਵਾਰ 63/2015, 117/2015, 128/2015 ਦਰਜ ਹੋਏ ਸਨ | ਉਕਤ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੇ ਪਹਿਲਾਂ ਡੇਰਾ ਪੇ੍ਰਮੀਆਂ ਸੁਖਜਿੰਦਰ ਸਿੰਘ ਉਰਫ ਸੰਨੀ ਕੰਡਾ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ, ਸ਼ਕਤੀ ਸਿੰਘ ਨੂੰ  ਉਕਤ ਮਾਮਲਿਆਂ ਵਿੱਚ ਬਤੌਰ ਮੁਲਜਮ ਸ਼ਾਮਲ ਕੀਤਾ, ਫਿਰ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਨੂੰ  ਸ਼ਾਮਲ ਕਰਨ ਤੋਂ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ  ਵੀ ਬਤੌਰ ਮੁਲਜ਼ਮ ਸ਼ਾਮਲ ਕਰ ਲਿਆ ਗਿਆ | ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਤਾਂ ਅਦਾਲਤ ਵਲੋਂ ਵਾਰ ਵਾਰ ਸੰਮਨ ਭੇਜਣ, ਵਰੰਟ ਜਾਰੀ ਕਰਨ ਤੋਂ ਬਾਅਦ ਭਗੌੜੇ ਕਰਾਰ ਦਿਤੇ ਗਏ ਜਦਕਿ ਡੇਰਾ ਪੇ੍ਰਮੀ ਸੰਨੀ ਕੰਡਾ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ, ਸ਼ਕਤੀ ਸਿੰਘ ਜਮਾਨਤ 'ਤੇ ਹਨ, 63/2015 ਵਿਚ ਡੇਰਾ ਮੁਖੀ ਨੂੰ  ਹਾਈਕੋਰਟ ਤੋਂ ਜਮਾਨਤ ਮਿਲ ਚੁਕੀ ਹੈ ਤੇ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਨਿਕਾ ਲਾਂਬਾ ਦੀ ਅਦਾਲਤ ਨੇ ਦੂਜੇ ਦੋ ਕੇਸਾਂ ਵਿਚ ਵੀ ਡੇਰਾ ਮੁਖੀ ਨੂੰ  ਜਮਾਨਤ ਦੇ ਦਿਤੀ ਹੈ ਪਰ ਡੇਰੇ ਦੇ ਮੈਨੇਜਰ ਦੇ ਕਤਲ ਅਤੇ ਅਪਣੀਆਂ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਵਿਚ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ ਵਿਚ ਬੰਦ ਹੋਣ ਕਰ ਕੇ ਉਸ ਦੀ ਅਜੇ ਜੇਲ ਵਿਚੋਂ ਰਿਹਾਈ ਸੰਭਵ ਨਹੀਂ ਜਾਪਦੀ |
ਡੱਬੀ
ਨਹੀਂ ਹੋ ਸਕੀ ਦੋਸ਼ ਆਇਦ ਕਰਨ 'ਤੇ ਬਹਿਸ
ਬੇਅਦਬੀ ਮਾਮਲਿਆਂ ਤੋਂ ਬਾਅਦ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੇ ਬਹਿਬਲ ਗੋਲੀਕਾਂਡ ਵਿਚ ਕਰੀਬ ਢਾਈ ਸਾਲਾਂ ਦੇ ਲੰਮੇ ਵਕਫੇ ਮਗਰੋਂ ਅੱਜ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ ਬਣ ਗਈ ਹੈ | ਉਕਤ ਮਾਮਲੇ ਦੀ ਸੁਣਵਾਈ ਕਰ ਰਹੇ ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਪੁਲਿਸ ਅਧਿਕਾਰੀਆਂ ਦੀ ਅਰਜ਼ੀ ਦਾ ਨਿਪਟਾਰਾ ਕਰ ਕੇ ਉਕਤ ਕੇਸ ਵਿਚ ਦੋਸ਼ ਆਇਦ ਕਰਨ ਦੇ ਮਾਮਲੇ 'ਤੇ ਬਹਿਸ ਸੁਣਨਾ ਚਾਹੁੰਦੀ ਸੀ ਪਰ ਪਰਮਰਾਜ ਸਿੰਘ ਉਮਰਾਨੰਗਲ ਅਤੇ ਪੰਕਜ ਬਾਂਸਲ ਵਲੋਂ ਅੱਜ ਹਾਜ਼ਰੀ ਲਈ ਛੋਟ ਲੈਣ ਅਰਥਾਤ ਅਦਾਲਤ ਵਿਚ ਪੇਸ਼ ਨਾ ਹੋਣ ਕਰ ਕੇ ਅਗਲੀ ਸੁਣਵਾਈ 4 ਜੂਨ ਲਈ ਮੁਲਤਵੀ ਕਰ ਦਿਤੀ ਗਈ, ਉਸ ਦਿਨ ਮੁਲਜ਼ਮਾਂ ਵਿਰੁਧ ਦੋਸ਼ ਆਇਦ ਕਰਨ ਦੇ ਮੁੱਦੇ 'ਤੇ ਬਹਿਸ ਹੋਵੇਗੀ | ਅੱਜ ਸੁਣਵਾਈ ਦੌਰਾਨ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਬਾਜਾਖਾਨਾ ਦੇ ਤਤਕਾਲੀ ਐਸਐਚਓ ਅਮਰਜੀਤ ਸਿੰਘ ਕੁਲਾਰ, ਐਸ.ਪੀ. ਬਿਕਰਮਜੀਤ ਸਿੰਘ ਅਤੇ ਸੁਹੇਲ ਸਿੰਘ ਬਰਾੜ ਅਦਾਲਤ ਵਿਚ ਹਾਜ਼ਰ ਸਨ |

 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement