ਸਿਸੋਦੀਆ ਨੇ ਅਮਿਤ ਸ਼ਾਹ ਨੂੰ ਦਿੱਲੀ ’ਚ ਭੰਨ-ਤੋੜ ਰੋਕਣ ਦੀ ਕੀਤੀ ਅਪੀਲ
Published : May 14, 2022, 12:16 am IST
Updated : May 14, 2022, 12:16 am IST
SHARE ARTICLE
image
image

ਸਿਸੋਦੀਆ ਨੇ ਅਮਿਤ ਸ਼ਾਹ ਨੂੰ ਦਿੱਲੀ ’ਚ ਭੰਨ-ਤੋੜ ਰੋਕਣ ਦੀ ਕੀਤੀ ਅਪੀਲ

ਨਵੀਂ ਦਿੱਲੀ, 13 ਮਈ : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਤੋਂ ਰਾਸ਼ਟਰੀ ਰਾਜਧਾਨੀ ’ਚ ਭਾਜਪਾ ਸ਼ਾਸਿਤ ਤਿੰਨ ਨਗਰ ਨਿਗਮਾਂ ਵਲੋਂ ਚਲਾਈ ਜਾ ਰਹੀ ਕਬਜ਼ਾ ਰੋਕੂ ਮੁਹਿੰਮ ਕਾਰਨ ਸ਼ਹਿਰ ’ਚ ਹੋ ਰਹੀ ਭੰਨ-ਤੋੜ ਰੋਕਣ ਦੀ ਅਪੀਲ ਕੀਤੀ ਹੈ। ਸਿਸੋਦੀਆ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ ’ਚ ਦਾਅਵਾ ਕੀਤਾ ਕਿ ਨਗਰ ਨਿਗਮਾਂ ਨੇ ਦਿੱਲੀ ’ਚ 63 ਲੱਖ ਮਕਾਨ ਤੋੜਨ ਦੀ ਯੋਜਨਾ ਬਣਾਈ ਹੈ। ਸਿਸੋਦੀਆ ਨੇ ਕਿਹਾ, ‘‘ਇਨ੍ਹਾਂ ’ਚੋਂ 60 ਲੱਖ ਮਕਾਨ ਕਈ ਅਣਅਧਿਕਾਰਤ ਕਾਲੋਨੀਆਂ ’ਚ ਹਨ, ਜਦੋਂ ਕਿ ਹੋਰ ਤਿੰਨ ਲੱਖ ਉਹ ਮਕਾਨ ਹਨ, ਜਿਨ੍ਹਾਂ ਦੇ ਛੱਜੇ ਯਕੀਨੀ ਸੀਮਾ ਤੋਂ ਬਾਹਰ ਹਨ। ਸਾਨੂੰ ਪਤਾ ਲੱਗਾ ਹੈ ਕਿ ਇਸ ਸੰਬੰਧ ’ਚ ਨੋਟਿਸ ਵੀ ਭੇਜ ਦਿੱਤੇ ਗਏ ਹਨ।’’ ਉਨ੍ਹਾਂ ਕਿਹਾ, ‘‘ਉਹ ਰਾਸ਼ਟਰੀ ਰਾਜਧਾਨੀ ’ਚ ਵਿਆਪਕ ਪੱਧਰ ’ਤੇ ਭੰਨ-ਤੋੜ ਕਰਨ ਵਾਲੇ ਹਨ। ਦਿੱਲੀ ਦੀ ਕਰੀਬ 70 ਫ਼ੀ ਸਦੀ ਆਬਾਦੀ ਬੇਘਰ ਹੋ ਜਾਵੇਗੀ।’’
ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ਇਸ ਭੰਨ-ਤੋੜ ਮੁਹਿੰਮ ਦਾ ਵਿਰੋਧ ਕਰਦੀ ਹੈ ਅਤੇ ਮੈਂ ਇਸ ਸੰਬੰਧ ’ਚ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।’’ ਦਿੱਲੀ ਦੇ ਉੱਪ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਸ ਨੂੰ (ਭੰਨ-ਤੋੜ ਮੁਹਿੰਮ) ਰੋਕਿਆ ਜਾਣਾ ਚਾਹੀਦਾ। ਜੇਕਰ ਬੁਲਡੋਜ਼ਰ ਚਲਾਉਂਦੇ ਹਨ ਤਾਂ ਉਹ ਭਾਜਪਾ ਨੇਤਾਵਾਂ ਅਤੇ ਨਗਰ ਨਿਗਮ ਪ੍ਰਤੀਨਿਧੀਆਂ ਦੇ ਘਰ ਚਲਾਉਣ, ਜਿਨ੍ਹਾਂ ਨੇ ਅਜਿਹੇ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਦੀ ਮਨਜ਼ੂਰੀ ਦੇਣ ਲਈ ਰਿਸ਼ਵਤ ਲਈ ਸੀ।’’ ਦਿੱਲੀ ਦੇ ਮਦਨਪੁਰ ਖਾਦਰ ’ਚ ਵੀਰਵਾਰ ਨੂੰ ਇਕ ਕਬਜ਼ਾ ਹਟਾਓ ਮੁਹਿੰਮ ਦੌਰਾਨ ਵਿਰੋਧ ਪ੍ਰਦਰਸ਼ਨ ਅਤੇ ਪਥਰਾਅ ਹੋਇਆ ਸੀ, ਜਿਥੇ ਸਥਾਨਕ ਲੋਕਾਂ ਨੇ ਕਾਨੂੰਨੀ ਮਾਨਤਾ ਪ੍ਰਾਪਤ ਢਾਂਚਿਆਂ ਨੂੰ ਵੀ ਬੁਲਡੋਜ਼ਰ ਨਾਲ ਸੁੱਟਣ ਦਾ ਦਾਅਵਾ ਕੀਤਾ। ਪੁਲਸ ਅਧਿਕਾਰੀਆਂ ਨੇ ਦਸਿਆ ਕਿ ਦੱਖਣ-ਪੂਰਬੀ ਦਿੱਲੀ ਇਲਾਕੇ ’ਚ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ਆਪ ਵਿਧਾਇਕ ਅਮਾਨਤੁੱਲਾਹ ਖਾਨ ਨੂੰ ਲੋਕ ਸੇਵਕਾਂ ਨੂੰ ਉਨ੍ਹਾਂ ਦੇ ਕਰਤੱਵ ਦੀ ਪਾਲਣਾ ਕਰਨ ਤੋਂ ਰੋਕਣ ਅਤੇ ਦੰਗਾ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।     (ਪੀਟੀਆਈ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement